ਕੁੜੀਆਂ ਦੇ ਪੀਜੀ ਦੇ ਬਾਥਰੂਮ ਵਿਚ ਕੈਮਰਾ ਲਾ ਬਣਾਉਂਦੇ ਸੀ ਅਸ਼ਲੀਲ ਵੀਡੀਓਜ਼, ਚੰਡੀਗੜ੍ਹ ਦੇ ਪੀਜੀ ਵਿਚ ਚਲ ਰਹੀ ਸੀ ਘਿਨੋਣੀ ਖੇਡ, ਕੁੜੀ ਤੇ ਉਸ ਦਾ ਆਸ਼ਕ ਗ੍ਰਿਫ਼ਤਾਰ

ਕੁੜੀਆਂ ਦੇ ਪੀਜੀ ਦੇ ਬਾਥਰੂਮ ਵਿਚ ਕੈਮਰਾ ਲਾ ਬਣਾਉਂਦੇ ਸੀ ਅਸ਼ਲੀਲ ਵੀਡੀਓਜ਼, ਚੰਡੀਗੜ੍ਹ ਦੇ ਪੀਜੀ ਵਿਚ ਚਲ ਰਹੀ ਸੀ ਘਿਨੋਣੀ ਖੇਡ, ਕੁੜੀ ਤੇ ਉਸ ਦਾ ਆਸ਼ਕ ਗ੍ਰਿਫ਼ਤਾਰ


ਵੀਓਪੀ ਬਿਊਰੋ, ਚੰਡੀਗੜ੍ਹ-ਕੁੜੀਆਂ ਦੀਆਂ ਅਸ਼ਲੀਲ ਫੋਟੋਆਂ ਤੇ ਵੀਡੀਓਜ਼ ਬਣਾਉਣ ਲਈ ਪੀਜੀ ਦੇ ਬਾਥਰੂਮ ਵਿਚ ਸਪਾਈ ਕੈਮਰਾ ਲਾਉਣ ਵਾਲੀ ਕੁੜੀ ਤੇ ਉਸ ਦੇ ਆਸ਼ਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਦੇ ਫ਼ੋਨ ਸੀਲ ਕਰਕੇ ਸੀਐਫਐਸਐਲ ਲੈਬ ਵਿਚ ਭੇਜ ਦਿਤੇ ਹਨ। ਲੈਬ ਦੀ ਰੀਪੋਰਟ ਤੋਂ ਪਤਾ ਲੱਗੇਗਾ ਕਿ ਮੁਲਜ਼ਮਾਂ ਨੇ ਕੁੜੀਆਂ ਦੀਆਂ ਕਿੰਨੀਆਂ ਵੀਡੀਓਜ਼ ਬਣਾਈਆਂ ਅਤੇ ਅੱਗੇ ਕਿਸ ਨੂੰ ਭੇਜੀਆਂ ਹਨ? ਪੁਲਿਸ ਅਜੇ ਇਸ ਦੀ ਜਾਂਚ ਕਰ ਰਹੀ ਹੈ।


ਮਿਲੀ ਜਾਣਕਾਰੀ ਅਨੁਸਾਰ ਜਦੋਂ ਲੜਕੀ ਪੀਜੀ ਦੇ ਬਾਥਰੂਮ ਵਿਚ ਗਈ ਤਾਂ ਉਸ ਨੇ ਗੀਜ਼ਰ ਦੇ ਉਪਰ ਇਕ ਡਿਵਾਈਸ ਫਲੈਸ਼ ਹੁੰਦਾ ਦੇਖਿਆ। ਜਦੋਂ ਉਸ ਨੇ ਇਸ ਬਾਰੇ ਅਪਣੀਆਂ ਸਾਥੀ ਲੜਕੀਆਂ ਨੂੰ ਦਸਿਆ ਤਾਂ ਸਾਹਮਣੇ ਆਇਆ ਕਿ ਇਕ ਕੈਮਰਾ ਲਗਾਇਆ ਗਿਆ ਸੀ। ਇਸ ਦੀ ਸੂਚਨਾ ਮਕਾਨ ਮਾਲਕ ਨੂੰ ਦਿਤੀ। ਮਕਾਨ ਮਾਲਕ ਨੇ ਇਸ ਦੀ ਸ਼ਿਕਾਇਤ ਸੈਕਟਰ-17 ਥਾਣੇ ਵਿਚ ਕੀਤੀ। ਇਸ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਯੰਤਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੁਛਗਿਛ ਸ਼ੁਰੂ ਕਰ ਦਿਤੀ ਹੈ।
ਦਸਿਆ ਜਾ ਰਿਹਾ ਹੈ ਕਿ ਜਿਸ ਪੀਜੀ ਵਿਚ ਇਹ ਕੈਮਰਾ ਲਗਾਇਆ ਗਿਆ ਸੀ, ਉਹ ਸੈਕਟਰ-22 ਦੀ ਉਪਰਲੀ ਮੰਜ਼ਿਲ ’ਤੇ ਸਥਿਤ ਹੈ। ਉਸ ਵਿਚ ਪੰਜ ਕੁੜੀਆਂ ਰਹਿੰਦੀਆਂ ਸਨ, ਸਾਰਿਆਂ ਦਾ ਇਕੋ ਬਾਥਰੂਮ ਸੀ। ਲੜਕੀ ਨੇ ਇਹ ਡਿਵਾਈਸ ਸੈਕਟਰ-20 ਦੇ ਰਹਿਣ ਵਾਲੇ ਆਪਣੇ ਪ੍ਰੇਮੀ ਅਮਿਤ ਹਾਂਡਾ ਦੇ ਕਹਿਣ ‘ਤੇ ਲਗਾਇਆ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਵਿਰੁਧ ਕੇਸ ਦਰਜ ਕਰ ਲਿਆ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।

error: Content is protected !!