Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
November
29
ਲੁਧਿਆਣਾ ‘ਚ ਜੁਆਇੰਟ ਪੁਲਿਸ ਕਮਿਸ਼ਨਰ (ਦਿਹਾਤੀ) ਦੇ ਦਫ਼ਤਰ ਨੇੜੇ 25 ਲੱਖ ਦੀ ਲੁੱਟ
Crime
Latest News
National
Punjab
ਲੁਧਿਆਣਾ ‘ਚ ਜੁਆਇੰਟ ਪੁਲਿਸ ਕਮਿਸ਼ਨਰ (ਦਿਹਾਤੀ) ਦੇ ਦਫ਼ਤਰ ਨੇੜੇ 25 ਲੱਖ ਦੀ ਲੁੱਟ
November 29, 2023
Voice of Punjab
ਲੁਧਿਆਣਾ ‘ਚ ਜੁਆਇੰਟ ਪੁਲਿਸ ਕਮਿਸ਼ਨਰ (ਦਿਹਾਤੀ) ਦੇ ਦਫ਼ਤਰ ਨੇੜੇ 25 ਲੱਖ ਦੀ ਲੁੱਟ
ਵੀਓਪੀ ਬਿਊਰੋ – ਲੁਧਿਆਣਾ ਵਿੱਚ ਜੁਆਇੰਟ ਪੁਲਿਸ ਕਮਿਸ਼ਨਰ (ਦਿਹਾਤੀ) ਦੇ ਦਫ਼ਤਰ ਤੋਂ ਕਰੀਬ 500 ਮੀਟਰ ਦੀ ਦੂਰੀ ‘ਤੇ ਇੱਕ ਪੈਟਰੋਲ ਪੰਪ ਦੇ ਮੈਨੇਜਰ ਅਤੇ ਉਸਦੇ ਇੱਕ ਸਾਥੀ ਵੱਲੋਂ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਗਏ ਕੋਲੋਂ 25 ਲੱਖ ਰੁਪਏ ਲੁੱਟ ਲਏ ਗਏ। ਦਿਨ ਦਿਹਾੜੇ ਕਰੀਬ ਸਾਢੇ ਤਿੰਨ ਵਜੇ ਬਾਈਕ ਸਵਾਰ ਦੋ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਮੁਲਜ਼ਮ ਨੇ ਬਿਨਾਂ ਕਿਸੇ ਹਥਿਆਰ ਦੇ ਵਾਰਦਾਤ ਨੂੰ ਅੰਜਾਮ ਦਿੱਤਾ।
ਢੋਲੇਵਾਲ ਚੌਕ ਅਤੇ ਸ਼ੇਰਪੁਰ ਚੌਕ ’ਤੇ ਹਮੇਸ਼ਾ ਪੁਲੀਸ ਚੌਕੀ ਲੱਗੀ ਰਹਿੰਦੀ ਹੈ। ਇਸ ਦੇ ਬਾਵਜੂਦ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ। ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਪੁਲੀਸ ਅਧਿਕਾਰੀ ਅਤੇ ਥਾਣਾ ਡਵੀਜ਼ਨ-6 ਦੀ ਪੁਲੀਸ ਮੌਕੇ ’ਤੇ ਪੁੱਜ ਗਈ। ਪੁਲੀਸ ਨੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਮੁਲਜ਼ਮਾਂ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।
ਚੰਡੀਗੜ੍ਹ ਰੋਡ ‘ਤੇ ਆਹੂਜਾ ਫਿਲਿੰਗ ਸਟੇਸ਼ਨ ‘ਤੇ ਮੈਨੇਜਰ ਵਜੋਂ ਕੰਮ ਕਰਨ ਵਾਲਾ ਪ੍ਰਦੀਪ ਕੁਮਾਰ ਆਪਣੇ ਸਾਥੀ ਮਲਕੀਤ ਸਿੰਘ ਨਾਲ ਸਵਿਫਟ ਕਾਰ ‘ਚ ਢੋਲੇਵਾਲ ਚੌਕ ਨੇੜੇ ਐੱਸਬੀਆਈ ਬੈਂਕ ‘ਚ 25 ਲੱਖ ਰੁਪਏ ਜਮ੍ਹਾ ਕਰਵਾਉਣ ਗਿਆ ਸੀ। ਜਿਵੇਂ ਹੀ ਉਸ ਨੇ ਬੈਂਕ ਦੇ ਸਾਹਮਣੇ ਕਾਰ ਰੋਕ ਕੇ ਬੈਗ ਕੱਢਿਆ ਤਾਂ ਬਾਈਕ ਸਵਾਰ ਦੋ ਮੁਲਜ਼ਮਾਂ ਨੇ ਉਸ ਨੂੰ ਧੱਕਾ ਦੇ ਦਿੱਤਾ ਅਤੇ ਪੈਸਿਆਂ ਨਾਲ ਭਰਿਆ ਬੈਗ ਲੈ ਕੇ ਭੱਜ ਗਏ। ਪੁਲਿਸ ਨੇ ਜਦੋਂ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਇੱਕ ਫੁਟੇਜ ਵਿੱਚ ਮੁਲਜ਼ਮ ਨਜ਼ਰ ਆਏ।
ਏਸੀਪੀ ਸੰਦੀਪ ਬਧੇਰਾ ਨੇ ਦੱਸਿਆ ਕਿ ਸੀਸੀਟੀਵੀ ਰਾਹੀਂ ਮੁਲਜ਼ਮਾਂ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
Post navigation
ਗਿੱਪੀ ਗਰੇਵਾਲ ਦੇ ਘਰ ਫਾਇ+ਰਿੰਗ ਤੋਂ ਬਾਅਦ ਲਾਰੈਂਸ ਬਿਸ਼ਨੋਈ ਦਾ ਖੌਫ ਹੋਰ ਵਧਿਆ, ਸਲਮਾਨ ਖਾਨ ਦੀ ਸੁਰੱਖਿਆ ਕੀਤੀ ਟਾਈਟ
ਪਾਰਕਿੰਗ ਵਿਚੋਂ ਬਾਈਕ ਚੋਰੀ ਕਰਨ ਲੱਗਾ ਚੜ੍ਹਿਆ ਹੱਥੇ, ਜਦੋਂ ਪੁਲਿਸ ਪੁੱਜੀ ਤਾਂ ਹੋ ਗਿਆ ਬੇਹੋਸ਼, ਮੋਢੇ ਉਤੇ ਚੁੱਕ ਲਿਜਾਣਾ ਪਿਆ ਥਾਣੇ !
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us