“ਐਸੀ ਧਾਕੜ ਹੈ”, ਨਾ ਚਲਦੀਆਂ ਤਾਬੜਤੋੜ ਗੋਲ਼ੀਆਂ ਤੋਂ ਡਰੀ, ਨਾ ਧਮਕੀਆਂ ਤੋਂ, ਡਾਂਗ ਲੈ ਕੇ ਬਦਮਾਸ਼ਾਂ ਨਾਲ ਭਿੜ ਗਈ ਤਾਈ…(ਵੇਖੋ ਵੀਡੀਓ)

“ਐਸੀ ਧਾਕੜ ਹੈ”, ਨਾ ਚਲਦੀਆਂ ਤਾਬੜਤੋੜ ਗੋਲ਼ੀਆਂ ਤੋਂ ਡਰੀ, ਨਾ ਧਮਕੀਆਂ ਤੋਂ, ਡਾਂਗ ਲੈ ਕੇ ਬਦਮਾਸ਼ਾਂ ਨਾਲ ਭਿੜ ਗਈ ਤਾਈ…(ਵੇਖੋ ਵੀਡੀਓ)


ਵੀਓਪੀ ਬਿਊਰੋ, ਨੈਸ਼ਨਲ : ਹਰਿਆਣਾ ਦੇ ਭਿਵਾਨੀ ਇਲਾਕੇ ਵਿਚ ਇਕ ਔਰਤ ਨੇ ਬਹਾਦਰੀ ਨਾਲ ਵਾਰਦਾਤ ਨੂੰ ਅੰਜਾਮ ਦੇਣ ਆਏ ਬੰਦੂਕਧਾਰੀਆਂ ਨੂੰ ਭੱਜਣ ਲਈ ਮਜਬੂਰ ਕਰ ਦਿੱਤਾ। ਰਵੀ ਬੌਕਸਰ ਦੀ ਹੱਤਿਆ ਮਾਮਲੇ ‘ਚ ਮੁਲਜ਼ਮ ਡਾਬਰ ਕਾਲੋਨੀ ਵਾਸੀ ਹਰਿਕਿਸ਼ਨ ਉਰਫ਼ ਹਰੀਆ ‘ਤੇ ਸੋਮਵਾਰ ਸਵੇਰੇ ਕਰੀਬ ਸਾਢੇ ਸੱਤ ਵਜੇ ਦੋ ਮੋਟਰਸਾਈਕਲਾਂ ‘ਤੇ ਆਏ ਬਦਮਾਸ਼ਾਂ ਨੇ ਤਾਬੜਤੋੜ ਫਾਇਰਿੰਗ ਕੀਤੀ। ਬਦਮਾਸ਼ਾਂ ਨੇ ਅੱਠ ਤੋਂ ਦਸ ਫਾਇਰ ਕੀਤੇ, ਜਿਨ੍ਹਾਂ ‘ਚੋਂ ਤਿੰਨ ਗੋ+ਲੀਆਂ ਹਰੀਆ ਨੂੰ ਲੱਗੀਆਂ ਹਨ।

ਜਾਨ ਬਚਾਉਣ ਲਈ ਉਹ ਘਰ ਦੇ ਅੰਦਰ ਭੱਜਿਆ ਅਤੇ ਗੇਟ ਬੰਦ ਕੀਤਾ। ਹਮਲਾਵਰ ਘਰ ਦੇ ਅੰਦਰ ਵੜਨ ਲੱਗੇ ਤਾਂ ਸਾਹਮਣੇ ਮਕਾਨ ਤੋਂ ਡਾਂਗ ਲੈ ਕੇ ਆਈ ਔਰਤ ਨੇ ਬਦਮਾਸ਼ਾਂ ਨੂੰ ਭਜਾ ਦਿੱਤਾ। ਔਰਤ ਨਾ ਪਿਸਤੌਲ ਤੋਂ ਡਰੀ ਅਤੇ ਨਾ ਹੀ ਬਦਮਾਸ਼ਾਂ ਦੀ ਧਮਕੀ ਤੋਂ। ਗੰਭੀਰ ਹਾਲਤ ‘ਚ ਹਰੀਆ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁਢਲੇ ਇਲਾਜ ਤੋਂ ਬਾਅਦ ਪੀਜੀਆਈ ਰੋਹਤਕ ਰੈਫ਼ਰ ਕਰ ਦਿੱਤਾ ਗਿਆ।
ਮਾਮਲਾ ਸੋਮਵਾਰ ਸਵੇਰੇ ਕਰੀਬ ਸਾਢੇ ਅੱਠ ਵਜੇ ਦਾ ਹੈ। ਡਾਬਰ ਕਾਲੋਨੀ ਨਿਵਾਸੀ 28 ਸਾਲਾ ਹਰਿਕਿਸ਼ਨ ਉਰਫ਼ ਹਰੀਆ ਆਪਣੇ ਘਰ ਦੇ ਬਾਹਰ ਖੜ੍ਹਾ ਸੀ। ਅਚਾਨਕ ਹੀ ਦੋ ਬਾਈਕਾਂ ‘ਤੇ ਚਾਰ ਨੌਜਵਾਨ ਆਏ, ਜਿਨ੍ਹਾਂ ਨੇ ਉਸ ਤੋਂ ਕਿਸੇ ਦਾ ਪਤਾ ਪੁੱਛਿਆ।

ਜਦੋਂ ਉਹ ਪਤਾ ਦੱਸਣ ਲੱਗਿਆ ਤਾਂ ਪਿੱਛੇ ਬੈਠੇ ਦੋਵਾਂ ਬਦਮਾਸ਼ਾਂ ਨੇ ਬੰਦੂਕ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹ ਘਰ ਦੇ ਅੰਦਰ ਵੱਲ ਭੱਜਿਆ। ਫਾਇਰਿੰਗ ਦੌਰਾਨ ਉਸ ਦੇ ਤਿੰਨ ਗੋਲ਼ੀਆਂ ਲੱਗੀਆਂ ਹਨ, ਜਿਸ ਵਿੱਚ ਇਕ ਗੋਲੀ ਉਸ ਦੇ ਪੈਰ, ਇਕ ਕੁੱਲੇ, ਇੱਕ ਹੱਥ ਤੇ ਇਕ ਗੋਲੀ ਸਿਰ ਨੂੰ ਛੂੰਹਦੀ ਹੋਈ ਚਲੀ ਗਈ। ਹਰੀਆ ਨੇ ਭੱਜ ਕੇ ਆਪਣੀ ਜਾਨ ਬਚਾਈ। ਇਸ ਦੌਰਾਨ ਪਰਿਵਾਰ ਦੀ ਇਕ ਔਰਤ ਜੋ ਘਰ ਦੇ ਸਾਹਮਣੇ ਵਾਲੇ ਮਕਾਨ ਵਿੱਚ ਸੀ ਡਾਂਗ ਲੈ ਕੇ ਬਚਾਅ ਲਈ ਆਈ ਅਤੇ ਬਦਮਾਸ਼ਾਂ ਨੂੰ ਭਜਾਇਆ। ਔਰਤ ਪਿਸਤੌਲ ਨਾਲ ਚਲਦੀਆਂ ਗੋਲੀਆਂ ਤੋਂ ਵੀ ਨਹੀਂ ਡਰੀ ਅਤੇ ਬਦਮਾਸ਼ਾਂ ਨੂੰ ਡਾਂਗ ਦੇ ਜ਼ੋਰ ‘ਤੇ ਭਜਾਇਆ।

error: Content is protected !!