ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਵੱਲੋਂ ਦੂਜਾ ਸਾਲਾਨਾ ਐਕਸੀਲੈਂਸ ਐਵਾਰਡ ਸਮਾਰੋਹ ਕਰਵਾਇਆ ਗਿਆ


ਜਲੰਧਰ(ਪ੍ਰਥਮ) ਇੰਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਲੋਹਾਰਾਂ ਨੇ ਜਲੰਧਰ ਦੇ ਵੱਖ-ਵੱਖ ਸਕੂਲਾਂ ਦੇ ਦੱਸਵੀਂ ਜਮਾਤ ਦੇ ਸਿਖਰਲੇ ਵਿਦਿਆਰਥੀਆਂ, ਉਨ੍ਹਾਂ ਦੇ ਸਲਾਹਕਾਰਾਂ ਅਤੇ ਪ੍ਰਿੰਸੀਪਲਾਂ ਦੀ ਅਕਾਦਮਿਕ ਪ੍ਰਾਪਤੀ ਨੂੰ ਸਨਮਾਨਿਤ ਕਰਨ ਲਈ ਦੂਜਾ ਸਾਲਾਨਾ ਅਕਾਦਮਿਕ ਐਕਸੀਲੈਂਸ ਐਵਾਰਡ ਸਮਾਰੋਹ ਕਰਵਾਇਆ।

ਸਮਾਗਮ ਵਿੱਚ ਸੌ ਦੇ ਕਰੀਬ ਸਕੂਲਾਂ ਨੇ ਭਾਗ ਲਿਆ। ਮੁੱਖ ਮਹਿਮਾਨ ਡਾ: ਰੋਹਨ ਬੌਰੀ, ਫੈਕੋ ਰਿਫ੍ਰੈਕਟਿਵ ਸਰਜਨ ਅਤੇ ਮੈਡੀਕਲ ਰੈਟੀਨਾ ਸਪੈਸ਼ਲਿਸਟ (ਡਿਵਾਈਡਰ ਮੈਡੀਕਲ ਸਰਵਿਸਿਜ਼ ਇੰਨੋਸੈਂਟ ਹਾਰਟਸ ਗਰੁੱਪ) ਨੇ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ। ਡਾ: ਪਲਕ ਗੁਪਤਾ ਬੌਰੀ, ਡਾਇਰੈਕਟਰ ਸੀ.ਐਸ.ਆਰ. ਨੇ ਵੀ ਯੋਗ ਉਮੀਦਵਾਰਾਂ ਨੂੰ ਇਨਾਮ ਵੰਡੇ। ਸ਼੍ਰੀਮਤੀ ਅਰਾਧਨਾ ਬੌਰੀ, ਐਗਜ਼ੀਕਿਊਟਿਵ ਡਾਇਰੈਕਟਰ ਫਾਈਨੈਂਸ,ਹੈਲਥ ਐਂਡ ਕਾਲਜਿਜ, ਨੇ ਵੀ ਆਪਣੀ ਮੌਜੂਦਗੀ ਨਾਲ ਇਸ ਸਮਾਗਮ ਦੀ ਸ਼ੋਭਾ ਵਧਾਈ।

ਸ੍ਰੀ ਰਾਹੁਲ ਜੈਨ, ਡਿਪਟੀ ਡਾਇਰੈਕਟਰ ਸਕੂਲਜ ਅਤੇ ਕਾਲਜਿਜ, ਡਾ: ਧੀਰਜ ਬਨਾਤੀ, ਡਾਇਰੈਕਟਰ ਪਲੈਨਿੰਗ ਐਂਡ ਐਕਸਪੈਂਨਸ਼ਨਸ ਅਤੇ ਡਾ: ਗਗਨਦੀਪ ਕੌਰ ਧੰਜੂ, ਕਾਰਜਕਾਰੀ ਇੰਚਾਰਜ ਵੀ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਏ। ਕਾਲਜ ਦੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਕੇ ਸ਼ੋਅ ਵਿੱਚ ਰੌਣਕ ਲਿਆ ਦਿੱਤੀ। ਅੰਤ ਵਿੱਚ ਮੁੱਖ ਮਹਿਮਾਨ ਡਾ: ਰੋਹਨ ਬੌਰੀ ਨੇ ਮੌਜੂਦ ਦਰਸ਼ਕਾਂ ਨੂੰ ਸੰਬੋਧਨ ਕੀਤਾ ਅਤੇ ਅਕਾਦਮਿਕ ਖੇਤਰ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਸਕੂਲਾਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ। ਸਮਾਗਮ ਦੀ ਸਮਾਪਤੀ ਸਾਰੇ ਪ੍ਰਤੀਯੋਗੀਆਂ ਲਈ ਦੁਪਹਿਰ ਦੇ ਖਾਣੇ ਨਾਲ ਹੋਈ।

error: Content is protected !!