ਮਜ਼ਾਕ ਕਰਨ ਉਤੇ ਗੁੱਸੇ ਵਿਚ ਆਏ ਨੇ ਸਾਥੀ ਦੇ ਗੁਦਾ ਵਿਚ ਪ੍ਰੈਸ਼ਰ ਪਾਈਪ ਪਾ ਕੇ ਭਰ ਦਿੱਤੀ ਹਵਾ, ਪੇਟ ਫਟਣ ਤੇ ਬਲੀਡਿੰਗ ਹੋਣ ਕਾਰਨ ਮੌ+ਤ

ਮਜ਼ਾਕ ਕਰਨ ਉਤੇ ਗੁੱਸੇ ਵਿਚ ਆਏ ਨੇ ਸਾਥੀ ਦੇ ਗੁਦਾ ਵਿਚ ਪ੍ਰੈਸ਼ਰ ਪਾਈਪ ਪਾ ਕੇ ਭਰ ਦਿੱਤੀ ਹਵਾ, ਪੇਟ ਫਟਣ ਤੇ ਬਲੀਡਿੰਗ ਹੋਣ ਕਾਰਨ ਮੌ+ਤ

ਵੀਓਪੀ ਬਿਊਰੋ, ਨੈਸ਼ਨਲ : ਧਾਗਾ ਫੈਕਟਰੀ ’ਚ ਹੈਲਪਰ ਵਜੋਂ ਕੰਮ ਕਰਦੇ ਸਾਥੀ ਦੇ ਮਜ਼ਾਕ ਕਰਨ ਤੋਂ ਨਾਰਾਜ਼ ਨੌਜਵਾਨ ਨੇ ਉਸ ਦੇ ਗੁਦਾ ਵਿਚ ਪ੍ਰੈਸ਼ਰ ਪਾਈਪ ਪਾ ਕੇ ਹਵਾ ਭਰ ਦਿੱਤੀ। ਇਸ ਕਾਰਨ ਪੇਟ ਫਟਣ ਤੇ ਅੰਦਰੂਨੀ ਹਿੱਸੇ ਵਿਚ ਖੂਨ ਵਹਿਣ ਕਾਰਨ ਉਸ ਦੀ ਮੌ+ਤ ਹੋ ਗਈ। ਇਹ ਘਟਨਾ ਪਾਨੀਪਤ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਬਿਹਾਰ ਵਾਸੀ ਹੈਲਪਰ ਮਨੀਸ਼ ਕੁਮਾਰ ਮਾਂਝੀ ਵਜੋਂ ਹੋਈ ਹੈ। ਸੈਕਟਰ-29 ਥਾਣਾ ਪੁਲਿਸ ਨੇ ਸਿਵਲ ਹਸਪਤਾਲ ’ਚ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾ+ਸ਼ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤੀ। ਮ੍ਰਿਤ+ਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਪੁਲਿਸ ਨੇ ਮ੍ਰਿਤਕ ਦੇ ਜੀਜੇ ਦੇ ਬਿਆਨ ’ਤੇ ਮੁਲਜ਼ਮ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕਰ ਲਿਆ ਹੈ, ਜੋ ਵਾਰਦਾਤ ਤੋਂ ਬਾਅਦ ਫ਼ਰਾਰ ਹੈ। ਬਿਹਾਰ ਦੇ ਜ਼ਿਲ੍ਹਾ ਸਾਰਨ ਦੇ ਦਰਿਆਪੁਰ ਦਾ ਰਹਿਣ ਵਾਲਾ ਮਨੀਸ਼ ਕੁਮਾਰ ਮਾਂਝੀ ਛੇ ਮਹੀਨੇ ਪਹਿਲਾਂ ਸਿਆਹ ’ਚ ਵੱਡੀ ਭੈਣ ਬਿੰਦੂ ਕੁਮਾਰੀ ਕੋਲ ਰਹਿਣ ਲਈ ਆਇਆ ਸੀ। ਜੀਜੇ ਨੇ ਚਾਰ ਮਹੀਨੇ ਪਹਿਲਾਂ ਉਸ ਨੂੰ ਸਿਆਹ ਦੀ ਰਾਮਾ ਧਾਗਾ ਫੈਕਟਰੀ ’ਚ ਹੈਲਪਰ ਵਜੋਂ ਲਗਵਾ ਦਿੱਤਾ। ਉਸ ਦੀ ਰਾਤ ਅੱਠ ਵਜੇ ਤੋਂ ਸਵੇਰੇ ਅੱਠ ਵਜੇ ਤੱਕ ਡਿਊਟੀ ਹੁੰਦੀ ਸੀ।


ਮੰਗਲਵਾਰ ਦੇਰ ਸ਼ਾਮ ਪੌਣੇ ਅੱਠ ਵਜੇ ਦੇ ਕਰੀਬ ਉਹ ਖਾਣਾ ਲੈ ਕੇ ਫੈਕਟਰੀ ਚਲਾ ਗਿਆ ਸੀ। ਅੱਧੇ ਘੰਟੇ ਬਾਅਦ ਹੀ ਉਸ ਕੋਲ ਫੈਕਟਰੀ ਤੋਂ ਫੋਨ ਆਇਆ ਕਿ ਗੋਪਾਲਗੰਜ ਵਾਸੀ ਆਤਿਸ਼ ਕੁਮਾਰ ਨੇ ਉਸ ਦੀ ਗੁਦਾ ’ਚ ਪ੍ਰੈਸ਼ਰ ਪਾਈਪ ਨਾਲ ਹਵਾ ਭਰ ਦਿੱਤੀ ਹੈ, ਜਿਸ ਨਾਲ ਉਸ ਦੀ ਹਾਲਤ ਵਿਗੜ ਗਈ ਹੈ। ਉਸ ਦੀ ਭੈਣ ਤੇ ਜੀਜਾ ਤੁਰੰਤ ਫੈਕਟਰੀ ਪਹੁੰਚੇ ਤੇ ਨੇੜਲੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ, ਜਿੱਥੇ ਦੇਰ ਰਾਤ ਡੇਢ ਵਜੇ ਦੇ ਕਰੀਬ ਉਸ ਦੀ ਮੌ+ਤ ਹੋ ਗਈ। ਮੁਲਜ਼ਮ ਆਤਿਸ਼ ਕੁਮਾਰ ਵੀ ਫੈਕਟਰੀ ’ਚ ਹੈਲਪਰ ਦਾ ਕੰਮ ਕਰਦਾ ਹੈ, ਜੋ ਦਿਨ ਦੀ ਸ਼ਿਫਟ ’ਚ ਕੰਮ ਖ਼ਤਮ ਹੋਣ ’ਤੇ ਜਾਣ ਤੋਂ ਪਹਿਲਾਂ ਪ੍ਰੈਸ਼ਰ ਪਾਈਪ ਨਾਲ ਆਪਣੇ ਕੱਪੜੇ ਸਾਫ਼ ਕਰ ਰਿਹਾ ਸੀ। ਇਸੇ ਦੌਰਾਨ ਮਨੀਸ਼ ਕੁਮਾਰ ਮਾਂਝੀ ਡਿਊਟੀ ’ਤੇ ਆਇਆ ਤੇ ਉਸ ਨੇ ਆਤਿਸ਼ ਨੂੰ ਮਜ਼ਾਕ ਕਰ ਦਿੱਤਾ। ਇਸ ਤੋਂ ਨਾਖ਼ੁਸ਼ ਆਤਿਸ਼ ਨੇ ਮਨੀਸ਼ ਦੀ ਗੁਦਾ ’ਚ ਪ੍ਰੈਸ਼ਰ ਪਾਈਪ ਲਾ ਦਿੱਤੀ, ਜਿਸ ਨਾਲ ਉਸ ਦੇ ਪੇਟ ’ਚ ਹਵਾ ਭਰ ਗਈ ਤੇ ਫਟ ਗਿਆ।

error: Content is protected !!