ਡਾਕਟਰ ਬਣ ਕੇ ਵਕੀਲ ਲੜਕੀ ਨਾਲ ਕਰਵਾ ਲਿਆ ਵਿਆਹ, ਭੇਦ ਖੁੱਲਿਆ ਤਾਂ ਨਿਕਲਿਆ ਜੋਮੈਟੋ ਦਾ ਡਿਲੀਵਰੀ ਬੁਆਏ

ਡਾਕਟਰ ਬਣ ਕੇ ਵਕੀਲ ਲੜਕੀ ਨਾਲ ਕਰਵਾ ਲਿਆ ਵਿਆਹ, ਭੇਦ ਖੁੱਲਿਆ ਤਾਂ ਨਿਕਲਿਆ ਜੋਮੈਟੋ ਦਾ ਡਿਲੀਵਰੀ ਬੁਆਏ

ਦਿੱਲੀ (ਵੀਓਪੀ ਬਿਊਰੋ) ਦਿੱਲੀ ਤੋਂ ਇਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲੜਕੇ ਨੇ ਝੂਠ ਬੋਲ ਕੇ ਪਹਿਲਾਂ ਲੜਕੀ ਨਾਲ ਵਿਆਹ ਕੀਤਾ ਅਤੇ ਫਿਰ ਉਸ ਦੀ ਰੋਜ਼ਾਨਾ ਕੁੱਟਮਾਰ ਵੀ ਕੀਤੀ। ਲੜਕੀ ਦਾ ਦੋਸ਼ ਹੈ ਕਿ ਨੌਜਵਾਨ ਨੇ ਆਪਣੇ-ਆਪ ਨੂੰ ਐਮਬੀਬੀਐਸ ਡਾਕਟਰ ਦੱਸਿਆ ਸੀ।

ਧੋਖਾ ਦੇਣ ਲਈ ਲੜਕੇ ਨੇ ਮੈਟਰੀਮੋਨੀਅਲ ਸਾਈਟ ‘ਤੇ ਡਾਕਟਰ ਦੀ ਵਰਦੀ ‘ਚ ਆਪਣੀ ਫੋਟੋ ਪਾ ਦਿੱਤੀ ਸੀ। ਉਸ ਦੇ ਗਲੇ ਦੁਆਲੇ ਸਟੈਥੋਸਕੋਪ ਵੀ ਸੀ। ਵਿਆਹ ‘ਤੇ ਲੜਕੀ ਦੇ ੲਪਰਿਵਾਰ ਨੇ 15 ਲੱਖ ਰੁਪਏ ਖਰਚ ਕੀਤੇ। ਵਿਆਹ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਪੜ੍ਹਾਈ ਬਹੁਤ ਘੱਟ ਹੈ ਅਤੇ ਜ਼ੋਮੈਟੋ ‘ਚ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ।

ਲੜਕੀ ਨੇ ਵਨ ਸਟਾਪ ਸੈਂਟਰ ਨੂੰ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਸ ਦੀ ਸੱਚਾਈ ਸਾਹਮਣੇ ਆਉਣ ਤੋਂ ਬਾਅਦ ਵੀ ਉਸ ਨੇ ਆਪਣੇ ਦਿਲ ‘ਤੇ ਪੱਥਰ ਰੱਖਿਆ ਅਤੇ ਇਸ ਧੋਖੇ ਨੂੰ ਆਪਣੀ ਕਿਸਮਤ ਸਮਝ ਕੇ ਬਰਦਾਸ਼ਤ ਕਰਨ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਉਸ ਦਾ ਭੇਤ ਖੁੱਲ੍ਹ ਗਿਆ ਤਾਂ ਉਸ ਨੇ ਆਪਣੇ ਅਸਲੀ ਰੰਗ ਵੀ ਦਿਖਾ ਦਿੱਤੇ। ਲੜਕੀ ਦਾ ਦੋਸ਼ ਹੈ ਕਿ ਉਸ ਨੇ ਮਾਮੂਲੀ ਗੱਲ ਨੂੰ ਲੈ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।


ਦੋਵਾਂ ਵਿਚਾਲੇ ਕਈ ਲੜਾਈਆਂ ਹੋਈਆਂ। ਜਦੋਂ ਪਾਣੀ ਸਿਰ ਤੋਂ ਉੱਪਰ ਉੱਠਣ ਲੱਗਾ ਤਾਂ ਉਸ ਨੂੰ ਵਨ ਸਟਾਪ ਸੈਂਟਰ ਆ ਕੇ ਸ਼ਿਕਾਇਤ ਕਰਨੀ ਪਈ। ਕੌਂਸਲਰ ਅੰਜਨਾ ਚੌਹਾਨ ਨੇ ਦੱਸਿਆ ਕਿ ਲੜਕੀ ਦਾ ਸਾਲ 2021 ਵਿੱਚ ਵਿਆਹ ਹੋਇਆ ਸੀ। ਉਹ ਦੋ ਸਾਲਾਂ ਤੱਕ ਕੁੱਟਮਾਰ ਅਤੇ ਲੜਾਈ ਝਗੜੇ ਸਹਿਦੀ ਰਹੀ। ਜਦੋਂ ਚਾਰ ਵਾਰ ਗੱਲ ਕਰਨ ਤੋਂ ਬਾਅਦ ਵੀ ਸਮਝੌਤੇ ਦੀ ਕੋਈ ਗੁੰਜਾਇਸ਼ ਨਜ਼ਰ ਨਹੀਂ ਆਈ ਤਾਂ ਉਸ ਵੱਲੋਂ ਵਿਜੇਨਗਰ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਗਈ।

error: Content is protected !!