CM ਮਾਨ ਨੇ ਕੱਢ’ਤਾ ਨਵਾਂ ਹੀ ਸੱਪ… ਅਖੇ- ਮਜੀਠੀਆ ਦੇ ਦਾਦੇ ਨੇ ਨਹਿਰੂ ਸਰਕਾਰ ਦੇ ਚੋਰੀ ਕੀਤੇ ਸਨ ਅਰਬੀ ਘੋੜੇ, ਕਿਹਾ- ਸੁਖਬੀਰ ਬਾਦਲ ਦੇ ਸਾਲੇ ਤੋਂ ਇਲਾਵਾ ਤੂੰ ਕੁਝ ਨਹੀਂ

CM ਮਾਨ ਨੇ ਕੱਢ’ਤਾ ਨਵਾਂ ਹੀ ਸੱਪ… ਅਖੇ- ਮਜੀਠੀਆ ਦੇ ਦਾਦੇ ਨੇ ਨਹਿਰੂ ਸਰਕਾਰ ਦੇ ਚੋਰੀ ਕੀਤੇ ਸਨ ਅਰਬੀ ਘੋੜੇ, ਕਿਹਾ- ਸੁਖਬੀਰ ਬਾਦਲ ਦੇ ਸਾਲੇ ਤੋਂ ਇਲਾਵਾ ਤੂੰ ਕੁਝ ਨਹੀਂ

ਚੰਡੀਗੜ੍ਹ (ਵੀਓਪੀ ਬਿਊਰੋ)- ਪੰਜਾਬ ਦੀ ਸਿਆਸਤ ‘ਚ ਇਸ ਸਮੇਂ ਇੱਕ-ਦੂਜੇ ਨੂੰ ਜਲੀਲ ਕਰਨ ਦਾ ਦੌਰ ਚੱਲ ਰਿਹਾ ਹੈ। ਗੱਲ ਬਾਕੀ ਸਿਆਸੀ ਪਾਰਟੀਆਂ ਦੀ ਨਾ ਕਰ ਕੇ ਜੇਕਰ ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਕਰੀਏ ਤਾਂ ਇਹ ਆਏ ਦਿਨ ਇਕ ਦੂਜੇ ਨੂੰ ਮਹਿਣੇ ਮਾਰਦੇ ਰਹਿੰਦੇ ਹਨ। ਉੱਥੇ ਹੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਨੌਕਰੀਆਂ ਲਈ ਨਿਯੁਕਤੀ ਪੱਤਰ ਵੰਡਦਿਆ ਮਜੀਠੀਆ ‘ਤੇ ਬਹੁਤ ਵੱਡਾ ਇਲਜ਼ਾਮ ਲਗਾ ਦਿੱਤਾ ਹੈ।

ਮੁੱਖ ਮੰਤਰੀ ਭਗਵੰਤ ਮਾਨ ਨੇ ਮਜੀਠੀਆ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ… 5 ਦਸੰਬਰ ਤੱਕ ਮਜੀਠੀਆ ਅਰਬੀ ਘੋੜਿਆਂ ਬਾਰੇ ਜਵਾਬ ਦੇਣ। ਮਾਨ ਨੇ ਕਿਹਾ ਕਿ ਜੇਕਰ ਜਵਾਬ ਨਾ ਦਿੱਤਾ ਗਿਆ ਤਾਂ ਮੈਂ ਖੁਦ ਮੀਡੀਆ ਨੂੰ ਦੱਸਾਂਗਾ। ਮੁੱਖ ਮੰਤਰੀ ਨੇ ਕਿਹਾ ਕਿ ਬਿਕਰਮ ਮਜੀਠੀਆ ਦੀ ਕੋਈ ਪ੍ਰਾਪਤੀ ਨਹੀਂ ਹੈ, ਉਹ ਸਿਰਫ ਸੁਖਬੀਰ ਬਾਦਲ ਦਾ ਸਾਲਾ ਹੈ।

ਚੰਡੀਗੜ੍ਹ ਵਿੱਚ ਮਿਉਂਸਪਲ ਭਵਨ ਵਿੱਚ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇਣ ਮੌਕੇ ਉਨ੍ਹਾਂ ਨੇ ਅਕਾਲੀ ਦਲ ਦੇ ਆਗੂ ਬਿਕਰਮ ਮਜੀਠੀਆ ਨੂੰ ਘੇਰਿਆ। ਭਗਵੰਤ ਮਾਨ ਨੇ ਇੱਕ ਘਟਨਾ ਸੁਣਾਉਂਦੇ ਹੋਏ ਕਿਹਾ ਕਿ ਇਹ 1957 ਦੀ ਹੈ। ਭਾਰਤ ਵਿਚ ਵੋਟਿੰਗ ਤੋਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿਚ ਇਕ ਵਫ਼ਦ ਅਰਬ ਦੇਸ਼ਾਂ ਦੇ ਦੌਰੇ ‘ਤੇ ਗਿਆ। ਉਸ ਵਫ਼ਦ ਨੂੰ ਅਰਬ ਨਸਲ ਦੇ ਘੋੜੇ ਦਿੱਤੇ ਗਏ।

ਵਫ਼ਦ ਵਿੱਚ ਬਿਕਰਮ ਮਜੀਠੀਆ ਦਾ ਦਾਦਾ ਸੁਰਜੀਤ ਸਿੰਘ ਮਜੀਠੀਆ ਵੀ ਸ਼ਾਮਲ ਸਨ। ਉਨ੍ਹਾਂ ਘੋੜਿਆਂ ਨੇ ਮੇਰਠ ਪਹੁੰਚਣਾ ਸੀ, ਕੁਝ ਦਿਨਾਂ ਬਾਅਦ ਅਰਬ ਦੇ ਰਾਜੇ ਨੇ ਅੰਬੈਸੀ ਬੁਲਾ ਕੇ ਘੋੜਿਆਂ ਬਾਰੇ ਪੁੱਛਿਆ। ਅਧਿਕਾਰੀਆਂ ਨੂੰ ਪਤਾ ਲੱਗਾ ਕਿ ਇੱਥੇ ਘੋੜੇ ਨਹੀਂ ਆਏ ਸਨ। ਰਾਜਾ ਦੀ ਨਰਾਜ਼ਗੀ ਕਾਰਨ ਤਤਕਾਲੀ ਪ੍ਰਧਾਨ ਮੰਤਰੀ ਨੇ ਸੁਰਜੀਤ ਸਿੰਘ ਮਜੀਠੀਆ ਦੇ ਅਸਤੀਫੇ ਦੀ ਮੰਗ ਕੀਤੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਅੱਜ ਵੀ ਜੇਕਰ ਕੋਈ ਮਹਾਨ ਵਿਅਕਤੀ ਮੇਰਠ ਜਾਂਦਾ ਹੈ ਤਾਂ ਲੋਕ ਕਹਿੰਦੇ ਹਨ ਕਿ ਘੋੜੇ ਚੋਰ ਆ ਗਏ ਹਨ। ਮਜੀਠੀਆ ਦੇ ਪਰਿਵਾਰ ਨੇ ਇਹ ਮਾਣ ਹਾਸਲ ਕੀਤਾ ਹੈ।

error: Content is protected !!