ਭਿਆਨਕ ਸੜਕ ਹਾਦਸੇ ਵਿਚ ਵੈਨ ਦਾ ਕੁਝ ਨਾ ਬਚਿਆ, ਤੇਜ਼ ਰਫ਼ਤਾਰ ਨਾਲ ਵੱਜੀ ਖੜ੍ਹੇ ਟਰੱਕ ਵਿਚ, ਮੰਦਰ ਜਾ ਰਹੇ 8 ਸ਼ਰਧਾਲੂਆਂ ਦੀ ਹੋ ਗਈ ਮੌ+ਤ

ਭਿਆਨਕ ਸੜਕ ਹਾਦਸੇ ਵਿਚ ਵੈਨ ਦਾ ਕੁਝ ਨਾ ਬਚਿਆ, ਤੇਜ਼ ਰਫ਼ਤਾਰ ਨਾਲ ਵੱਜੀ ਖੜ੍ਹੇ ਟਰੱਕ ਵਿਚ, ਮੰਦਰ ਜਾ ਰਹੇ 8 ਸ਼ਰਧਾਲੂਆਂ ਦੀ ਹੋ ਗਈ ਮੌ+ਤ

ਵੀਓਪੀ ਬਿਊਰੋ, ਨੈਸ਼ਨਲ-ਓਡੀਸ਼ਾ ਦੇ ਕੇਓਂਝਾਰ ਜ਼ਿਲ੍ਹੇ ਵਿਚ ਅੱਜ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿਚ 8 ਅਨਮੋਲ ਜ਼ਿੰਦਗੀਆਂ ਮੌ+ਤ ਦੇ ਮੂੰਹ ਵਿਚ ਜਾ ਪਈਆਂ। ਜਦਕਿ ਸੱਤ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦਰਅਸਲ, ਸਵਾਰੀਆਂ ਨਾਲ ਭਰੀ ਵੈਨ ਖੜ੍ਹੇ ਟਰੱਕ ਵਿਚ ਜਾ ਵੱਜੀ। ਸਾਰੇ ਮ੍ਰਿਤ+ਕ ਗੰਜਮ ਜ਼ਿਲ੍ਹੇ ਦੇ ਦਿਗਪਹਾਂਡੀ ਦੇ ਰਹਿਣ ਵਾਲੇ ਸਨ। ਮਿਲੀ ਜਾਣਕਾਰੀ ਅਨੁਸਾਰ ਵੈਨ ਵਿਚ ਸਵਾਰ ਹੋ ਕੇ 20 ਲੋਕ ਮਾਂ ਤਾਰਿਣੀ ਮੰਦਰ ਜਾ ਰਹੇ ਸਨ। ਇਸ ਦੌਰਾਨ ਵੈਨ ਟਰੱਕ ਨਾਲ ਟਕਰਾ ਗਈ।

ਇਸ ਹਾਦਸੇ ‘ਚ 7 ਲੋਕਾਂ ਦੀ ਮੌਕੇ ‘ਤੇ ਹੀ ਮੌ+ਤ ਹੋ ਗਈ। ਜਦਕਿ ਇਕ ਹੋਰ ਦੀ ਘਾਟਗਾਓਂ ਦੇ ਹਸਪਤਾਲ ਵਿਚ ਇਲਾਜ ਦੌਰਾਨ ਮੌ+ਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਤੁਰੰਤ ਘਾਟਗਾਓਂ ਹਸਪਤਾਲ ਲਿਜਾਇਆ ਗਿਆ ਅਤੇ ਬਾਅਦ ‘ਚ ਕਟਕ ਦੇ ਐੱਸਸੀਬੀ ਮੈਡੀਕਲ ਕਾਲਜ ਲਈ ਰੈਫਰ ਕਰ ਦਿਤਾ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਵੈਨ ਦੇ ਟੋਟੇ-ਟੋਟੇ ਹੋ ਗਏ। ਪੁਲਿਸ ਨੇ ਸੜਕ ਹਾਦਸੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਹਾਲਾਂਕਿ ਹਾਦਸੇ ਦੇ ਸਹੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਮਾਮਲੇ ਬਾਰੇ ਕੇਓਂਝਾਰ ਦੇ ਐਸਪੀ ਕੁਸਲਕਰ ਨਿਤਿਨ ਡਗੁਡੂ ਨੇ ਕਿਹਾ, ’20 ਲੋਕਾਂ ਨਾਲ ਭਰੀ ਵੈਨ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ ਅਤੇ ਇਸ ਦੌਰਾਨ ਇਹ ਟਰੱਕ ਨਾਲ ਟਕਰਾ ਗਈ। ਧੁੰਦ ਹੋਣ ਕਾਰਨ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਵੈਨ ਦਾ ਡਰਾਈਵਰ ਟਰੱਕ ਨੂੰ ਦੇਖ ਨਹੀਂ ਸਕਿਆ। ਜਾਣਕਾਰੀ ਅਨੁਸਾਰ ਹਾਦਸੇ ਨੂੰ ਅੰਜਾਮ ਦੇਣ ਵਾਲਾ ਡਰਾਈਵਰ ਅਜੇ ਫਰਾਰ ਹੈ। ਪੁਲਿਸ ਵੱਲੋਂ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!