ਅਮਰੀਕਾ ਵਿਚ ਭਾਰਤੀ ਵਿਦਿਆਰਥੀ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ, ਬੰਧਕ ਬਣਾ ਕੇ ਰਾਡਾਂ, ਪਾਈਪਾਂ ਤੇ ਡੰਡਿਆਂ ਨਾਲ ਕੁੱਟਿਆ, ਬਾਥਰੂਮ ਤਕ ਨਹੀਂ ਦਿੰਦੇ ਸੀ ਜਾਣ

ਅਮਰੀਕਾ ਵਿਚ ਭਾਰਤੀ ਵਿਦਿਆਰਥੀ ਨਾਲ ਬੇਰਹਿਮੀ ਦੀਆਂ ਹੱਦਾਂ ਪਾਰ, ਬੰਧਕ ਬਣਾ ਕੇ ਰਾਡਾਂ, ਪਾਈਪਾਂ ਤੇ ਡੰਡਿਆਂ ਨਾਲ ਕੁੱਟਿਆ, ਬਾਥਰੂਮ ਤਕ ਨਹੀਂ ਦਿੰਦੇ ਸੀ ਜਾਣ

ਵੀਓਪੀ ਬਿਊਰੋ, ਵਾਸ਼ਿੰਗਟਨ : ਅਮਰੀਕਾ ‘ਚ ਭਾਰਤੀ ਵਿਦਿਆਰਥੀ ਉਤੇ ਤਸ਼ੱਦਦ ਢਾਹੁਣ ਦਾ ਸਮਾਚਾਰ ਹੈ। ਵਿਦਿਆਰਥੀ ਨਾਲ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਗਈਆਂ। ਅਮਰੀਕੀ ਅਧਿਕਾਰੀਆਂ ਨੇ 20 ਸਾਲਾ ਭਾਰਤੀ ਵਿਦਿਆਰਥੀ ਨੂੰ ਅਪਰਾਧੀਆਂ ਦੇ ਚੁੰਗਲ ਤੋਂ ਛੁਡਵਾਇਆ ਹੈ। ਰਿਪੋਰਟਾਂ ਮੁਤਾਬਕ ਵਿਦਿਆਰਥੀ ਦੇ ਚਚੇਰੇ ਭਰਾ ਨੇ ਦੋ ਵਿਅਕਤੀਆਂ ਨਾਲ ਮਿਲ ਕੇ ਉਸ ਦੀ ਕੁੱ+ਟਮਾਰ ਕੀਤੀ ਅਤੇ ਬਾਥਰੂਮ ਤਕ ਪਹੁੰਚ ਕੀਤੇ ਬਿਨਾਂ ਮਹੀਨਿਆਂ ਤਕ ਉਸ ਨੂੰ ਬੰਧਕ ਬਣਾ ਕੇ ਰੱਖਿਆ।


ਸਥਾਨਕ ਅਖਬਾਰ ਸੇਂਟ ਲੁਈਸ ਪੋਸਟ ਮੁਤਾਬਕ ਵਿਦਿਆਰਥੀ ਨੂੰ ਬਿਜਲੀ ਦੀਆਂ ਤਾਰਾਂ, ਪੀਵੀਸੀ ਪਾਈਪਾਂ, ਰਾਡਾਂ, ਡੰਡਿਆਂ ਅਤੇ ਵਾਸ਼ਿੰਗ ਮਸ਼ੀਨ ਦੀ ਪਾਈਪ ਨਾਲ ਕੁੱਟਿਆ ਗਿਆ। ਮੈਕਕੁਲੋਚ ਨੇ ਵੀਰਵਾਰ ਨੂੰ ਮੀਡੀਆ ਨੂੰ ਕਿਹਾ, “ਇਹ ਬਿਲਕੁਲ ਅਣਮਨੁੱਖੀ ਹੈ ਕਿ ਕਿਵੇਂ ਇੱਕ ਮਨੁੱਖ ਦੂਜੇ ਮਨੁੱਖ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਰ ਸਕਦਾ ਹੈ।”
ਅਧਿਕਾਰੀਆਂ ਨੇ ਪੀੜਤ ਵਿਦਿਆਰਥੀ ਦਾ ਨਾਂ ਜਾਰੀ ਨਹੀਂ ਕੀਤਾ ਹੈ। ਦਰਅਸਲ, ਬੁੱਧਵਾਰ ਨੂੰ ਪੁਲਿਸ ਸੇਂਟ ਚਾਰਲਸ ਕਾਉਂਟੀ ਦੇ ਇੱਕ ਹਾਈਵੇ ਦੇ ਕੋਲ ਇੱਕ ਘਰ ਪਹੁੰਚੀ। ਤਲਾਸ਼ੀ ਤੋਂ ਬਾਅਦ ਪੁਲਿਸ ਨੇ ਵੈਂਕਟੇਸ਼ ਆਰ ਸੱਤਾਰੂ, ਸ਼ਰਵਨ ਵਰਮਾ ਪੇਨੁਮੇਤਚਾ ਅਤੇ ਨਿਖਿਲ ਵਰਮਾ ਪੇਨੁਮੇਤਚਾ ਨਾਮ ਦੇ ਮੁਲਜ਼ਮਾਂ ਨੂੰ ਗ੍ਰਿਫ+ਤਾਰ ਕੀਤਾ ਹੈ। ਪੁਲਿਸ ਨੇ ਇਸ ਅਣਮਨੁੱਖੀ ਘਟਨਾ ਵਿੱਚ ਸ਼ਾਮਲ ਤਿੰਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਕਿਸੇ ਅਣਪਛਾਤੇ ਵਿਅਕਤੀ ਨੇ ਪੁਲਿਸ ਨੂੰ ਫੋਨ ਕਰਕੇ ਵਿਦਿਆਰਥੀ ਦੀ ਹਾਲਤ ਬਾਰੇ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਪੁਲਸ ਨੇ ਉਸ ਨੂੰ ਛੁਡਵਾਇਆ।
ਇੱਕ ਅਧਿਕਾਰੀ, ਜੋਅ ਮੈਕਕੁਲੋਚ ਨੇ ਕਿਹਾ ਕਿ ਪੀੜਤ ਵਿਦਿਆਰਥੀ ਹੁਣ ਸੁਰੱਖਿਅਤ ਹੈ, ਪਰ ਉਸ ਦੇ ਸਾਰੇ ਸਰੀਰ ‘ਤੇ ਸੱਟਾਂ ਅਤੇ ਕੱਟਾਂ ਦੇ ਨਾਲ-ਨਾਲ ਕਈ ਹੱਡੀਆਂ ਦੇ ਫਰੈਕਚਰ ਹਨ। ਵਿਦਿਆਰਥੀ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦੋਸ਼ਾਂ ਮੁਤਾਬਕ ਵਿਦਿਆਰਥੀ ਨੂੰ ਤਿੰਨਾਂ ਮੁਲਜ਼ਮਾਂ ਨੇ ਸੱਤ ਮਹੀਨਿਆਂ ਤੱਕ ਘਰ ਦੇ ਇੱਕ ਬੇਸਮੈਂਟ ਵਿੱਚ ਬੰਦ ਰੱਖਿਆ। ਅਪਰਾਧੀ ਵਿਦਿਆਰਥੀ ਨੂੰ ਬਾਥਰੂਮ ਵੀ ਨਹੀਂ ਜਾਣ ਦੇ ਰਹੇ ਸਨ ਅਤੇ ਉਸ ਨੂੰ ਗੰਦੇ ਫਰਸ਼ ‘ਤੇ ਸੌਣ ਲਈ ਮਜਬੂਰ ਕਰ ਰਹੇ ਸਨ।

error: Content is protected !!