ਮੁਕੇਰੀਆਂ ਵਿਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ, ਕਈ ਆਗੂਆਂ ਦੀਆਂ ਲੱਥੀਆਂ ਪੱਗਾਂ, ਹਿਰਾਸਤ ਵਿਚ ਲਏ

ਮੁਕੇਰੀਆਂ ਵਿਚ ਕਿਸਾਨ ਤੇ ਪੁਲਿਸ ਆਹਮੋ-ਸਾਹਮਣੇ, ਕਈ ਆਗੂਆਂ ਦੀਆਂ ਲੱਥੀਆਂ ਪੱਗਾਂ, ਹਿਰਾਸਤ ਵਿਚ ਲਏ

ਵੀਓਪੀ ਬਿਊਰੋ, ਮੁਕੇਰੀਆਂ : ਅੱਜ ਭਾਵ ਸ਼ਨਿਚਰਵਾਰ ਨੂੰ ਮੁਕੇਰੀਆਂ ‘ਚ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ ਆ ਗਏ। ਧੱਕਾ-ਮੁੱਕੀ ਵਿਚ ਕਈ ਕਿਸਾਨ ਆਗੂਆਂ ਦੀਆਂ ਪੱਗਾਂ ਤਕ ਲੱਥ ਗਈਆਂ। ਕਿਸਾਨ ਗੁਰਦਾਸਪੁਰ ‘ਚ ਆਮ ਆਦਮੀ ਪਾਰਟੀ ਦੀ ਰੈਲੀ ਦਾ ਵਿਰੋਧ ਕਰਨ ਜਾ ਰਹੇ ਸਨ।ਉਨ੍ਹਾਂ ਨੂੰ ਪੁਲਿਸ ਨੇ ਰਾਹ ਵਿਚ ਹੀ ਹਿਰਾਸਤ ‘ਚ ਲੈ ਲਿਆ। ਪੁਲਿਸ ਨੇ ਮੁਕੇਰੀਆਂ ‘ਚ ਧਰਨਾ ਦੇ ਰਹੇ ਕਿਸਾਨ ਆਗੂ ਸਤਨਾਮ ਸਿੰਘ ਬਾਗੜੀਆਂ, ਗੁਰਪ੍ਰਤਾਪ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੂੰ ਹਿਰਾਸਤ ‘ਚ ਲਿਆ।


ਜ਼ਿਕਰਯੋਗ ਹੈ ਕਿ ਇਹ ਕਿਸਾਨ ਭਗਵੰਤ ਮਾਨ ਵੱਲੋਂ ਗੰਨੇ ਦੇ ਮੁੱਲ ‘ਚ ਕੀਤੇ ਨਿਗੁਣੇ ਵਾਧੇ ਤੋਂ ਨਾਰਾਜ਼ ਸਨ ਤੇ ਕੱਲ੍ਹ ਤੋਂ ਹੀ ਧਰਨੇ ‘ਤੇ ਬੈਠੇ ਸਨ। ਅੱਜ ਯਾਨੀ 2 ਦਸੰਬਰ ਨੂੰ ਗੁਰਦਾਸਪੁਰ ‘ਚ ਆਮ ਆਦਮੀ ਪਾਰਟੀ ਦੀ ਰੈਲੀ ਹੈ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੁੱਜਣਗੇ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟਾਉਣ ਲਈ ਗੁਰਦਾਸਪੁਰ ਵੱਲ ਚਾਲੇ ਪਾਏ ਤਾਂ ਪੁਲਿਸ ਨੇ ਉਨ੍ਹਾਂ ਨੂੰ ਰਾਹ ‘ਚ ਰੋਕ ਲਿਆ ਤੇ ਕੁਝ ਨੂੰ ਹਿਰਾਸਤ ‘ਚ ਵੀ ਲੈ ਲਿਆ। ਕਿਸਾਨ ਆਗੂਆਂ ਵੱਲੋਂ ਪੁਲਿਸ ਦੀ ਕਾਰਵਾਈ ਦੀ ਨਿਖੇਧੀ ਕੀਤੀ ਗਈ।

error: Content is protected !!