ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਗੈਂ+ਗਸਟਰਾਂ ਦਾ ਹੋਇਆ ਸਸਕਾਰ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ, ਪਿਤਾ ਬੋਲਿਆ-ਸਾਲਾਂ ਬਾਅਦ ਪੁੱਤ ਦਾ ਮੂੰਹ ਵੇਖਿਆ, ਉਹ ਵੀ ਇਸ ਹਾਲਤ ਵਿਚ

ਪੁਲਿਸ ਐਨਕਾਊਂਟਰ ਵਿਚ ਮਾਰੇ ਗਏ ਗੈਂ+ਗਸਟਰਾਂ ਦਾ ਹੋਇਆ ਸਸਕਾਰ, ਪਰਿਵਾਰਾਂ ਦਾ ਰੋ-ਰੋ ਬੁਰਾ ਹਾਲ, ਪਿਤਾ ਬੋਲਿਆ-ਸਾਲਾਂ ਬਾਅਦ ਪੁੱਤ ਦਾ ਮੂੰਹ ਵੇਖਿਆ, ਉਹ ਵੀ ਇਸ ਹਾਲਤ ਵਿਚ


ਵੀਓਪੀ ਬਿਊਰੋ, ਲੁਧਿਆਣਾ : ਮਹਾਨਗਰ ’ਚ ਹੋਏ ਪੁਲਿਸ ਐਨਕਾਊਂਟਰ ’ਚ ਗੈਂ+ਗਸਟਰ ਸ਼ੁਭਮ ਕੁਮਾਰ ਉਰਫ਼ ਗੋਪੀ ਅਤੇ ਸੰਜੀਵ ਕੁਮਾਰ ਉਰਫ਼ ਸੰਜੂ ਬਾਮਣ ਮਾਰੇ ਗਏ ਸਨ। ਉਨ੍ਹਾਂ ਦੀਆਂ ਲਾ+ਸ਼ਾਂ ਪੁਲਿਸ ਵੱਲੋਂ ਬੀਤੀ ਸਵੇਰ ਪਰਿਵਾਰ ਹਵਾਲੇ ਕਰ ਦਿੱਤੀਆਂ ਗਈਆਂ। ਫਿਰ ਉਨ੍ਹਾਂ ’ਚੋਂ ਇਕ ਲਾਸ਼ ਸ਼ਿਵਪੁਰੀ ਸ਼ਮਸ਼ਾਨਘਾਟ ਲਿਆਂਦੀ ਗਈ ਅਤੇ ਦੂਜੀ ਨੂੰ ਘੜਾ ਭੰਨ ਸ਼ਮਸ਼ਾਨਘਾਟ ਲਿਜਾਇਆ ਗਿਆ, ਜਿੱਥੇ ਅੰਤਿਮ ਰਸਮਾਂ ਤੋਂ ਬਾਅਦ ਪੁਲਿਸ ਦੀ ਸਖ਼ਤ ਸੁਰੱਖਿਆ ’ਚ ਸਸਕਾਰ ਕੀਤਾ ਗਿਆ। ਇਸ ਦੌਰਾਨ ਦੋਵੇਂ ਮ੍ਰਿਤ+ਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਰਿਸ਼ਤੇਦਾਰ ਸ਼ਾਮਲ ਸਨ। ਦੋਵੇਂ ਮ੍ਰਿਤ+ਕਾਂ ਦੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਸੰਜੂ ਬਾਮਣ ਦੇ ਪਿਤਾ ਰਾਜ ਕੁਮਾਰ ਨੇ ਕਿਹਾ ਕਿ ਪਿਛਲੇ ਕਿੰਨੇ ਸਾਲਾਂ ਤੋਂ ਉਸ ਨੇ ਆਪਣੇ ਪੁੱਤ ਦਾ ਮੂੰਹ ਤਕ ਨਹੀਂ ਦੇਖਿਆ ਸੀ। ਹੁਣ ਚਿਹਰਾ ਦੇਖਿਆ ਤਾਂ ਅਜਿਹੀ ਹਾਲਤ ’ਚ ਦੇਖਿਆ। ਜਦੋਂ ਕਿ, ਗੋਪੀ ਦੀ ਮਾਂ ਦਾ ਵੀ ਹਾਲ ਬੁਰਾ ਸੀ। ਉਹ ਵਾਰ-ਵਾਰ ਗੋਪੀ ਦੀ ਲਾ+ਸ਼ ਨਾਲ ਚਿੰਬੜ ਕੇ ਰੋਂਦੀ ਨਜ਼ਰ ਆਈ। ਉਹ ਆਪਣੇ ਪੁੱਤ ਨੂੰ ਗਲਤ ਸੰਗਤ ’ਚ ਪੈਣ ਤੋਂ ਨਹੀਂ ਰੋਕ ਸਕੀ, ਜਿਸ ਤੋਂ ਬਾਅਦ ਹੁਣ ਉਸ ਦੇ ਪੁੱਤ ’ਤੇ ਗੈਂ+ਗਸਟਰ ਦਾ ਧੱਬਾ ਲੱਗ ਗਿਆ।


ਇਸ ਐਨਕਾਊਂਟਰ ਤੋਂ ਬਾਅਦ ਡੀਜੀਪੀ ਨੇ ਜੁਆਇੰਟ ਸੀਪੀ ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ’ਚ ਇਕ ਐੱਸਆਈਟੀ ਬਣਾਈ ਸੀ। ਸ਼ੁੱਕਰਵਾਰ ਨੂੰ ਉਸ ਸਿੱਟ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲਾਂ ਜੇਸੀਪੀ ਨੇ ਸਿੱਟ ਦੇ ਬਾਕੀ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ ਅਤੇ ਪੂਰੀ ਘਟਨਾ ’ਤੇ ਚਰਚਾ ਕੀਤੀ। ਦੱਸਿਆ ਜਾ ਰਿਹਾ ਹੈ ਕਿ ਐੱਸ. ਆਈ. ਟੀ. ਦੇ ਅਧਿਕਾਰੀ ਪਹਿਲੇ ਦਿਨ ਘਟਨਾ ਸਥਾਨ ’ਤੇ ਪੁੱਜੇ ਅਤੇ ਉਨ੍ਹਾਂ ਨੇ ਪੂਰੇ ਇਲਾਕੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ। ਜੇ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸਿੱਟ ਨੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਟੀਮ ਕਈ ਥਿਊਰੀਆਂ ’ਤੇ ਕੰਮ ਕਰੇਗੀ। ਇਸ ਵਿਚ ਮੁਲਜ਼ਮਾਂ ਨੇ ਗੋ+ਲੀਆਂ ਕਿਵੇਂ ਚਲਾਈਆਂ ਅਤੇ ਮੁਕਾਬਲਾ ਕਰਨ ਵਾਲੀ ਟੀਮ ਨੇ ਕਿਵੇਂ ਕਾਰਵਾਈ ਨੂੰ ਅੰਜਾਮ ਦਿੱਤਾ। ਉਨ੍ਹਾਂ ਕਿਹਾ ਕਿ ਸਿੱਟ ਪੂਰੀ ਨਿਰਪੱਖਤਾ ਨਾਲ ਜਾਂਚ ਕਰੇਗੀ। ਇਸ ਤੋਂ ਇਲਾਵਾ ਦੋਵੇਂ ਮੁਲਜ਼ਮਾਂ ਦੇ ਲਿੰਕ ਵੀ ਚੈੱਕ ਕੀਤੇ ਜਾਣਗੇ ਕਿ ਮੁਲਜ਼ਮ ਹਥਿਆਰ ਕਿੱਥੋਂ ਲੈ ਕੇ ਆਏ ਸਨ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਕਈ ਕਾਰੋਬਾਰੀਆਂ ਨੂੰ ਲਗਾਤਾਰ ਧਮਕਾ ਕੇ ਫਿਰੌਤੀ ਮੰਗ ਰਹੇ ਸਨ।

error: Content is protected !!