ਫੋਨ ਉਤੇ ਗੱਲ ਕਰਦੇ ਨੇ ਗੁੱਸੇ ਵਿਚ ਫੜ ਲਈ ਹਾਈ ਵੋਲਟੇਜ ਤਾਰ, ਪੈਰਾਂ ਨੂੰ ਲੱਗ ਗਈ ਅੱਗ

ਫੋਨ ਉਤੇ ਗੱਲ ਕਰਦੇ ਨੇ ਗੁੱਸੇ ਵਿਚ ਫੜ ਲਈ ਹਾਈ ਵੋਲਟੇਜ ਤਾਰ, ਪੈਰਾਂ ਨੂੰ ਲੱਗ ਗਈ ਅੱਗ

ਵੀਓਪੀ ਬਿਊਰੋ, ਜਲੰਧਰ-ਜਲੰਧਰ ਟਰਾਂਸਪੋਰਟ ਨਗਰ ਨੇੜੇ ਹਰਗੋਵਿੰਦ ਨਗਰ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਹਾਈ ਵੋਲਟੇਜ ਤਾਰ ਤੋਂ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌ+ਤ ਹੋ ਗਈ। ਮ੍ਰਿਤ+ਕ ਦੀ ਪਛਾਣ ਹਰਗੋਵਿੰਦ ਨਗਰ ਵਾਸੀ ਕਰਨ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤ+ਕ ਆਪਣੇ ਦੋਸਤ ਦੇ ਘਰ ਗਿਆ ਹੋਇਆ ਸੀ ਤੇ ਫੋਨ ‘ਤੇ ਗੱਲ ਕਰਦੇ ਹੋਏ ਉਸ ਨੇ ਹਾਈ ਵੋਲਟੇਜ ਬਿਜਲੀ ਦੀ ਤਾਰ ਨੂੰ ਫੜ ਲਿਆ। ਕੁਝ ਹੀ ਦੇਰ ‘ਚ ਨੌਜਵਾਨ ਨੂੰ ਅੱਗ ਲੱਗ ਗਈ। ਕਰੰਟ ਇੰਨੀ ਤੇਜ਼ੀ ਨਾਲ ਫੈਲ ਗਿਆ ਕਿ ਉਸ ਨੇ ਹੱਥ ‘ਚ ਤਾਰ ਫੜੀ ਤੇ ਪੈਰਾਂ ਨੂੰ ਅੱਗ ਲੱਗ ਗਈ। ਕਰਨ ਬੁਰੀ ਤਰ੍ਹਾਂ ਝੁਲਸ ਗਿਆ।

ਲੋਕਾਂ ਨੇ ਉਸ ਨੂੰ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਤੋਂ ਲੱਕੜ ਮਾਰ ਕੇ ਛੁਡਵਾਇਆ ਤੇ ਈ-ਰਿਕਸ਼ਾ ਦੀ ਮਦਦ ਨਾਲ ਉਸ ਨੂੰ ਨਿੱਜੀ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ+ਕ ਐਲਾਨ ਦਿੱਤਾ। ਲੋਕਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਥਾਣਾ ਡਵੀਜ਼ਨ ਨੰਬਰ 8 ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾ+ਸ਼ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ। ਮ੍ਰਿਤ+ਕ ਦੇ ਦੋ ਸਾਥੀਆਂ ਨੂੰ ਹਿਰਾਸਤ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਕਿਸੇ ਨਾਲ ਫੋਨ ‘ਤੇ ਗੱਲ ਕਰਦੇ ਸਮੇਂ ਭੜਕ ਗਿਆ ਅਤੇ ਉਸ ਨੇ ਗੁੱਸੇ ‘ਚ ਤਾਰਾਂ ਫੜ ਲਈਆਂ।

error: Content is protected !!