ਦਿੱਲੀ ਤੋਂ ਹੀਰੇ ਤੇ ਗਹਿਣੇ ਲੈ ਕੇ ਆ ਰਹੇ ਵਪਾਰੀ ਨਾਲ ਸੰਗਰੂਰ ‘ਚ ਲੁੱਟ, ਲੁਟੇਰੇ ਨਿਕਲੇ ਪੁਲਿਸ ਵਾਲੇ

ਦਿੱਲੀ ਤੋਂ ਹੀਰੇ ਤੇ ਗਹਿਣੇ ਲੈ ਕੇ ਆ ਰਹੇ ਵਪਾਰੀ ਨਾਲ ਸੰਗਰੂਰ ‘ਚ ਲੁੱਟ, ਲੁਟੇਰੇ ਨਿਕਲੇ ਪੁਲਿਸ ਵਾਲੇ

ਬਠਿੰਡਾ (ਵੀਓਪੀ ਬਿਊਰੋ) ਟਰੇਨ ‘ਚ ਵਪਾਰੀ ਦੇ ਕਰਿੰਦੇ ਕੋਲੋਂ ਦੋ ਪੁਲਸ ਮੁਲਾਜ਼ਮਾਂ ਅਤੇ ਤਿੰਨ ਹੋਰ ਵਿਅਕਤੀਆਂ ਵੱਲੋਂ ਹੀਰੇ ਅਤੇ ਗਹਿਣੇ ਲੁੱਟਣ ਦੇ ਮਾਮਲੇ ‘ਚ ਪੁਲਸ ਨੇ ਅਸਲੀ ਪੁਲਸ ਮੁਲਾਜ਼ਮ ਆਸ਼ੀਸ਼ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਐਸਐਸਪੀ ਦਫ਼ਤਰ ਨੇ ਮੀਡੀਆ ਨੂੰ ਕੀਤੀ ਹੈ। ਪੁਲਿਸ ਮੁਲਾਜ਼ਮਾਂ ਵਿਨੋਦ ਕੁਮਾਰ, ਮੁਲਜ਼ਮ ਨਿਸ਼ਾਨ ਸਿੰਘ ਅਤੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਵੱਖ-ਵੱਖ ਪੁਲੀਸ ਟੀਮਾਂ ਵੱਲੋਂ ਯਤਨ ਕੀਤੇ ਜਾ ਰਹੇ ਹਨ। ਮੰਗਲਵਾਰ ਨੂੰ ਪੁਲਿਸ ਦੀ ਟੀਮ ਨੇ ਨਿਸ਼ਾਨ ਸਿੰਘ ਦੇ ਪਿੰਡ ਸਰਾਵਾਂ ਬੋਦਲਾ ਜ਼ਿਲ੍ਹਾ ਮੁਕਤਸਰ ਦੇ ਘਰ ਛਾਪਾ ਮਾਰਿਆ ਪਰ ਉੱਥੇ ਮੁਲਜ਼ਮ ਨਹੀਂ ਮਿਲਿਆ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਹੋਰ ਥਾਵਾਂ ‘ਤੇ ਵੀ ਛਾਪੇਮਾਰੀ ਕੀਤੀ ।

 

ਦੱਸ ਦੇਈਏ ਕਿ ਬੀਤੀ ਰਾਤ ਜਦੋਂ ਵਪਾਰੀ ਰਾਜੂ ਬੈਗ ਵਿੱਚ ਤਿੰਨ ਕਿੱਲੋ ਤੋਂ ਵੱਧ ਹੀਰੇ ਅਤੇ ਗਹਿਣੇ ਲੈ ਕੇ ਦਿੱਲੀ ਤੋਂ ਰੇਲਗੱਡੀ ਰਾਹੀਂ ਬਠਿੰਡਾ ਵੱਲ ਆ ਰਿਹਾ ਸੀ ਤਾਂ ਸੰਗਰੂਰ ਰੇਲਵੇ ਸਟੇਸ਼ਨ ’ਤੇ ਦੋ ਵਰਦੀਧਾਰੀ ਅਤੇ ਤਿੰਨ ਸਿਵਲ ਕੱਪੜਿਆਂ ਵਾਲੇ ਮੁਲਜ਼ਮਾਂ ਨੇ ਉਸ ਕੋਲੋਂ ਬੈਗ ਖੋਹ ਲਿਆ।

ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜਦੋਂ ਮੁਲਜ਼ਮ ਕਾਰ ਰਾਹੀਂ ਬਠਿੰਡਾ ਪੁੱਜੇ ਤਾਂ ਨਾਰਥ ਅਸਟੇਟ ਸਥਿਤ ਪੁਲੀਸ ਚੌਕੀ ਨੂੰ ਦੇਖ ਕੇ ਉਨ੍ਹਾਂ ਨੇ ਲੁੱਟੇ ਹੀਰਿਆਂ ਅਤੇ ਗਹਿਣਿਆਂ ਵਾਲਾ ਬੈਗ ਸੁੱਟ ਦਿੱਤਾ ਅਤੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਪੰਜਾਂ ਦੋਸ਼ੀਆਂ ਨੂੰ ਟਰੇਸ ਕਰ ਲਿਆ ਸੀ। ਜਿਸ ਵਿੱਚ ਦੋ ਅਸਲੀ ਪੁਲਿਸ ਮੁਲਾਜ਼ਮ ਆਸ਼ੀਸ਼ ਕੁਮਾਰ ਅਤੇ ਬਿਨੋਦ ਕੁਮਾਰ ਨਿਕਲੇ ਜੋ ਕਿ ਅਬੋਹਰ ਵਿੱਚ ਡਿਊਟੀ ‘ਤੇ ਤਾਇਨਾਤ ਸਨ।

ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਡਕੈਤੀ ‘ਚ ਸ਼ਾਮਲ ਅਸਲ ਪੁਲਸ ਮੁਲਾਜ਼ਮ ਵਿਨੋਦ ਹੈ, ਜੋ ਅਬੋਹਰ ‘ਚ ਸ਼ਰਾਬ ਦੇ ਠੇਕੇਦਾਰਾਂ ਨਾਲ ਡਿਊਟੀ ‘ਤੇ ਸੀ। ਪੁਲਿਸ ਵੱਲੋਂ ਸੋਮਵਾਰ ਰਾਤ ਨੂੰ ਫੜੇ ਗਏ ਪੁਲਿਸ ਮੁਲਾਜ਼ਮ ਦਾ ਨਾਂ ਆਸ਼ੀਸ਼ ਕੁਮਾਰ ਸੀ, ਜੋ ਅਬੋਹਰ ਦੇ ਇੱਕ ਥਾਣੇ ਵਿੱਚ ਤਾਇਨਾਤ ਸੀ।

ਸੂਤਰਾਂ ਨੇ ਦੱਸਿਆ ਕਿ ਲੁੱਟ ਦੀ ਇਸ ਸਾਰੀ ਵਾਰਦਾਤ ਦਾ ਮੁੱਖ ਮਾਸਟਰਮਾਈਂਡ ਨਿਸ਼ਾਨ ਸਿੰਘ ਪਿੰਡ ਸਰਾਵਾਂ ਬੋਦਲਾ ਹੈ। ਜੋ ਕਿ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਪਿੰਡ ਦਾ ਰਹਿਣ ਵਾਲਾ ਹੈ। ਮੁਲਜ਼ਮ ਇੱਕ ਆਮ ਕਿਸਾਨ ਪਰਿਵਾਰ ਨਾਲ ਸਬੰਧਤ ਹੈ। ਸੂਤਰਾਂ ਨੇ ਦੱਸਿਆ ਕਿ ਉਕਤ ਵਾਰਦਾਤ ਨੂੰ ਅੰਜਾਮ ਦੇਣ ਲਈ ਨਿਸ਼ਾਨ ਸਿੰਘ ਆਪਣੇ ਨਾਲ ਜੈ ਰਾਮ ਨਾਮੀ ਨੌਜਵਾਨ, ਦੋ ਅਸਲ ਪੁਲਿਸ ਮੁਲਾਜ਼ਮ ਵਿਨੋਦ ਅਤੇ ਆਸ਼ੀਸ਼ ਅਤੇ ਇੱਕ ਹੋਰ ਵਿਅਕਤੀ ਨੂੰ ਲੈ ਕੇ ਗਿਆ ਸੀ।

ਸੂਤਰਾਂ ਨੇ ਦੱਸਿਆ ਕਿ ਘਟਨਾ ਤੋਂ ਪਹਿਲਾਂ ਦੋਸ਼ੀ ਨਿਸ਼ਾਨ ਨੇ ਰੇਲਵੇ ਕਰਮਚਾਰੀ ਨੂੰ ਬੁਲਾ ਕੇ ਆਰਪੀਐੱਫ ਕਰਮਚਾਰੀ ਹੋਣ ਦਾ ਬਹਾਨਾ ਲਗਾ ਕੇ ਟਿਕਟ ਬੁੱਕ ਕਰਵਾਈ ਸੀ। ਜਿਸ ਕਾਰਨ ਉਕਤ ਦੋਸ਼ੀ ਟਰੇਨ ‘ਚ ਸਵਾਰ ਹੋਣ ‘ਚ ਸਫਲ ਹੋ ਗਏ। ਮੰਗਲਵਾਰ ਨੂੰ ਪੁਲਸ ਟੀਮ ਨੇ ਪਿੰਡ ਸਰਾਵਾਂ ਬੋਦਲਾ ‘ਚ ਦੋਸ਼ੀ ਨਿਸ਼ਾਨ ਦੇ ਘਰ ਛਾਪਾ ਮਾਰਿਆ। ਪਰ ਮੁਲਜ਼ਮ ਉਥੇ ਨਹੀਂ ਮਿਲਿਆ।ਜਿਸ ਤੋਂ ਬਾਅਦ ਪੁਲਿਸ ਟੀਮ ਨੇ ਮਲੋਟ ਦੇ ਇੱਕ ਸਥਾਨ ‘ਤੇ ਜਾਂਚ ਕੀਤੀ।

ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਲਈ ਜਿਸ ਈਟੀਓਸ ਕਾਰ ਦੀ ਵਰਤੋਂ ਕੀਤੀ ਗਈ ਸੀ, ਉਹ ਦੋਸ਼ੀ ਅਸਲੀ ਪੁਲਸ ਕਰਮਚਾਰੀ ਵਿਨੋਦ ਕੁਮਾਰ ਦੀ ਦੱਸੀ ਜਾਂਦੀ ਹੈ।

error: Content is protected !!