ਰਾਜਸਥਾਨ ਵਿਚ ਚੋਣਾਂ ਹਾਰਨ ਮਗਰੋਂ ਕਾਂਗਰਸੀ ਆਗੂ ਨੇ ਨਿਗਲ ਲਿਆ ਜ਼ਹਿਰ, ਹਸਪਤਾਲ ਵਿਚ ਤੋੜਿਆ ਦਮ

ਰਾਜਸਥਾਨ ਵਿਚ ਚੋਣਾਂ ਹਾਰਨ ਮਗਰੋਂ ਕਾਂਗਰਸੀ ਆਗੂ ਨੇ ਨਿਗਲ ਲਿਆ ਜ਼ਹਿਰ, ਹਸਪਤਾਲ ਵਿਚ ਤੋੜਿਆ ਦਮ

ਵੀਓਪੀ ਬਿਊਰੋ, ਉਦੈਪੁਰ : ਰਾਜਸਥਾਨ ਵਿਧਾਨ ਸਭਾ ਚੋਣਾਂ ’ਚ ਮਿਲੀ ਹਾਰ ਤੋਂ ਦੁਖੀ ਹੋਏ ਕਾਂਗਰਸੀ ਵਰਕਰ ਨੇ ਜਹਾਨ ਹੀ ਛੱਡ ਦਿੱਤਾ। ਉਦੈਪੁਰ ਜ਼ਿਲ੍ਹੇ ਦੀ ਗੋਗੁੰਦਾ ਸੀਟ ਤੋਂ ਕਾਂਗਰਸੀ ਉਮੀਦਵਾਰ ਡਾ. ਮਾਂਗੀਲਾਲ ਗਰਾਸੀਆ ਦੀ ਹਾਰ ਤੋਂ ਨਿਰਾਸ਼ ਹੋ ਕੇ ਪਾਰਟੀ ਵਰਕਰ ਧਨਾਰਾਮ ਗਰਾਸੀਆ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ। ਉਸ ਨੂੰ ਉਦੈਪੁਰ ਦੇ ਐੱਮਬੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ।


ਵੋਟਾਂ ਦੀ ਗਿਣਤੀ ਖ਼ਤਮ ਹੋਣ ਤੋਂ ਬਾਅਦ ਸ਼ਿਵੜੀਆ ਪਿੰਡ ਦੇ ਕਾਂਗਰਸੀ ਵਰਕਰ ਧਨਾਰਾਮ ਗਰਾਸੀਆ ਨੇ ਜ਼ਹਿਰੀਲੇ ਪਦਾਰਥ ਨਿਗਲ ਲਿਆ ਸੀ। ਇਹ ਗੱਲ ਉਸ ਨੇ ਕਰਿਆਨੇ ਦੀ ਇਕ ਦੁਕਾਨ ’ਤੇ ਜਾ ਕੇ ਦੱਸੀ ਸੀ। ਇਸ ਤੋਂ ਬਾਅਦ ਲੋਕਾਂ ਨੇ ਉਸ ਨੂੰ ਨੇੜਲੇ ਹਸਪਤਾਲ ’ਚ ਦਾਖ਼ਲ ਕਰਵਾਇਆ ਪਰ ਹਾਲਤ ਵਿਗੜਨ ’ਤੇ ਉਸ ਨੂੰ ਉਦੈਪੁਰ ਦੇ ਐੱਮਬੀ ਹਸਪਤਾਲ ਲਈ ਰੈਫਰ ਕਰ ਦਿੱਤਾ ਸੀ। ਪਾਰਟੀ ਵਰਕਰ ਦੀ ਮੌ+ਤ ’ਤੇ ਕਾਂਗਰਸੀ ਉਮੀਦਵਾਰ ਰਹੇ ਡਾ. ਗਰਾਸੀਆ ਨੇ ਦੁੱਖ ਪ੍ਰਗਟਾਇਆ ਤੇ ਉਨ੍ਹਾਂ ਦੇ ਘਰ ਪਹੁੰਚ ਕੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ।

error: Content is protected !!