ਸਕੂਲ ਨਾ ਜਾਣ ਉਤੇ ਮਾਂ ਨੇ ਝਿੜਕਿਆ ਤਾਂ ਖੇਤ ਵਿਚ ਜਾ ਕੇ ਲਿਆ ਫਾਹਾ, ਦੂਜੀ ਜਮਾਤ ਵਿਚ ਪੜ੍ਹਦੇ ਬੱਚੇ ਨੇ ਦੇ ਦਿੱਤੀ ਜਾਨ

ਸਕੂਲ ਨਾ ਜਾਣ ਉਤੇ ਮਾਂ ਨੇ ਝਿੜਕਿਆ ਤਾਂ ਖੇਤ ਵਿਚ ਜਾ ਕੇ ਲਿਆ ਫਾਹਾ, ਦੂਜੀ ਜਮਾਤ ਵਿਚ ਪੜ੍ਹਦੇ ਬੱਚੇ ਨੇ ਦੇ ਦਿੱਤੀ ਜਾਨ


ਵੀਓਪੀ ਬਿਊਰੋ, ਨੈਸ਼ਨਲ : ਸਕੂਲ ਨਾ ਜਾਣ ਉਤੇ ਮਾਂ ਨੇ ਝਿੜਕ ਦਿੱਤਾ ਤਾਂ ਨਾਰਾਜ਼ ਹੋਏ ਬੱਚੇ ਨੇ ਖੇਤ ਵਿਚ ਜਾ ਕੇ ਫਾ+ਹਾ ਲੈ ਲਿਆ। ਇਸ ਕਾਰਨ ਦੂਜੀ ਜਮਾਤ ਵਿਚ ਪੜ੍ਹਦੇ ਮਾਸੂਮ ਦੀ ਮੌ+ਤ ਹੋ ਗਈ।ਇਹ ਘਟਨਾ ਉੱਤਰ ਪ੍ਰਦੇਸ਼ ਦੇ ਸੰਭਲ ਦੇ ਕੈਲਾ ਦੇਵੀ ਥਾਣਾ ਅਧੀਨ ਆਉਂਦੇ ਬਾਗੜਪੁਰ ਛੋਈਆ ਪਿੰਡ ਦੀ ਦੱਸੀ ਜਾ ਰਹੀ ਹੈ। ਦਰਅਸਲ, 10 ਸਾਲਾ ਬੱਚਾ ਹੇਮਰਾਜ ਮੰਗਲਵਾਰ ਨੂੰ ਸਕੂਲ ਨਹੀਂ ਗਿਆ।

ਮਾਂ ਨੇ ਸਕੂਲ ਨਾ ਜਾਣ ਦਾ ਕਾਰਨ ਪੁੱਛਿਆ ਤਾਂ ਉਹ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ। ਇਸ ਤੋਂ ਬਾਅਦ ਮਾਂ ਨੇ ਡਾਂਟ ਦਿੱਤਾ। ਇਸ ਤੋਂ ਨਾਰਾਜ਼ ਹੋ ਕੇ ਉਹ ਘਰੋਂ ਚਲਾ ਗਿਆ ਤੇ ਖੇਤ ਜਾ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਸ ਦਾ ਪਤਾ ਲੱਗਦਿਆਂ ਹੀ ਪਰਿਵਾਰ ਸਮੇਤ ਪੂਰੇ ਇਲਾਕੇ ’ਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰ ਵੱਲੋਂ ਬੱਚੇ ਦਾ ਸਸਕਾਰ ਕਰ ਦਿੱਤਾ ਗਿਆ ਹੈ।

error: Content is protected !!