ਖੁਦ ਨੂੰ ਵੋਟ ਨਾ ਪਾਈ ਤੇ ਫਿਰ ਇਕ ਹੀ ਵੋਟ ਤੋਂ ਮਿਲੀ ਹਾਰ, ਉਮੀਦਵਾਰ ਨੇ ਜਾਣੀ ਖੁਦ ਦੀ ਵੋਟ ਦੀ ਅਹਿਮੀਅਤ

ਖੁਦ ਨੂੰ ਵੋਟ ਨਾ ਪਾਈ ਤੇ ਫਿਰ ਇਕ ਹੀ ਵੋਟ ਤੋਂ ਮਿਲੀ ਹਾਰ, ਉਮੀਦਵਾਰ ਨੇ ਜਾਣੀ ਖੁਦ ਦੀ ਵੋਟ ਦੀ ਅਹਿਮੀਅਤ

ਵੀਓਪੀ ਬਿਊਰੋ, ਇੰਟਰਨੈਸ਼ਨਲ- ਵਾਸ਼ਿੰਗਟਨ ਰਾਜ ਦੇ ਇੱਕ ਉਮੀਦਵਾਰ ਨੂੰ ਖੁਦ ਦੀ ਵੋਟ ਦੀ ਅਹਿਮੀਅਤ ਦਾ ਉਸ ਵੇਲੇ ਪਤਾ ਲੱਗਾ, ਜਦੋਂ ਉਸ ਨੇ ਆਪਣੀ ਵੋਟ ਨਹੀਂ ਪਾਈ ਤੇ ਇਕ ਵੋਟ ਤੋਂ ਹੀ ਆਪਣੇ ਵਿਰੋਧੀ ਤੋਂ ਹਾਰ ਗਿਆ।
ਦਿ ਓਲੰਪੀਅਨ ਦੀ ਰਿਪੋਰਟ ਮੁਤਾਬਕ, ਰੇਨੀਅਰ ਦੇ 40 ਸਾਲਾ ਡੈਮਿਅਨ ਗ੍ਰੀਨ ਨੇ ਸਿਟੀ ਕੌਂਸਲ ਲਈ ਚੋਣ ਲੜੀ ਪਰ ਨਵੰਬਰ ਵਿੱਚ ਚੋਣ ਵਾਲੇ ਦਿਨ ਉਸ ਨੇ ਖੁਦ ਨੂੰ ਵੋਟ ਨਹੀਂ ਪਾਈ। ਥਰਸਟਨ ਕਾਉਂਟੀ ਦੀਆਂ ਤਿੰਨ ਚੋਣਾਂ ਤੋਂ ਬਾਅਦ ਵਰਕਰਾਂ ਨੇ 555 ਬੈਲਟ ਦੀ ਹੱਥੀਂ ਮੁੜ ਗਿਣਤੀ ਕਰਵਾਈ। ਰਿਆਨ ਰੋਥ, ਜਿਸ ਨੇ ਆਪਣੇ ਲਈ ਇੱਕ ਵੋਟ ਪਾਈ, ਨੂੰ 247 ਵੋਟਾਂ ਨਾਲ ਜੇਤੂ ਐਲਾਨ ਕਰ ਦਿੱਤਾ ਗਿਆ। ਜਦਕਿ ਗ੍ਰੀਨ ਨੂੰ 246 ਵੋਟਾਂ ਪਈਆਂ।

33 ਸਾਲਾ ਲੈਂਡਫਿਲ ਮੈਨੇਜਰ ਰੋਥ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਇਹ ਜਿੱਤ ਮੇਰੀ ਪਾਈ ਵੋਟ ਨਾਲ ਹੀ ਮਿਲੀ ਹੈ। ਰੋਥ ਨੇ ਕਿਹਾ ਕਿ ਉਸ ਨੇ ਵੋਟ ਨਹੀਂ ਪਾਉਣੀ ਸੀ ਪਰ ਉਸ ਦੀ ਪਤਨੀ ਨੇ ਉਸ ਨੂੰ ਜ਼ੋਰ ਪਾਇਆ ਤੇ ਉਸ ਨੇ ਆਖਰੀ ਮਿੰਟ ਵਿੱਚ ਆਪਣੀ ਵੋਟ ਡਾਕ ਰਾਹੀਂ ਭੇਜ ਦਿੱਤੀ। ਉਸ ਨੇ ਦੱਸਿਆ ਕਿ ਇਹ ਇਕ ਵੋਟ ਸੀ, ਨਹੀਂ ਤਾਂ ਵੋਟਾਂ ਟਾਈ ਹੋ ਜਾਣੀਆਂ ਸਨ।
ਗ੍ਰੀਨ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ ਕਿ ਉਹ ਲਗਪਗ ਚਾਰ ਸਾਲ ਪਹਿਲਾਂ ਸਿਟੀ ਕੌਂਸਲ ਲਈ ਚੋਣ ਲੜਿਆ। ਉਸਨੇ ਜ਼ੋਰ ਦੇ ਕੇ ਕਿਹਾ ਕਿ ਉਸ ਨੂੰ ਵੋਟ ਨਾ ਪਾਉਣ ਦੇ ਆਪਣੇ ਫੈਸਲੇ ‘ਤੇ ਪਛਤਾਵਾ ਨਹੀਂ ਹੈ। ਹਰ ਕੋਈ ਭੁੱਲ ਜਾਂਦਾ ਹੈ ਕਿ ਇਹ ਨਿਰਸਵਾਰਥ ਹੋਣਾ ਚਾਹੀਦਾ ਹੈ।
ਰੋਥ ਨੇ ਓਲੰਪੀਅਨ ਨੂੰ ਦੱਸਿਆ, “ਚੋਣਾਂ ਲੜਨ ਦਾ ਇਹ ਮੇਰਾ ਪਹਿਲਾ ਤਜਰਬਾ ਸੀ, ਮੈਂ ਇਸ ਤਰ੍ਹਾਂ ਦੀ ਕਿਸੇ ਵੀ ਚੀਜ਼ ਦਾ ਪਹਿਲੀ ਵਾਰ ਹਿੱਸਾ ਬਣਿਆ। ਇਹ ਇੰਨੀ ਨਜ਼ਦੀਕੀ ਚੋਣ ਸੀ ਤੇ ਫਿਰ ਇੱਕ ਵੋਟ ਨਾਲ ਜਿੱਤਣਾ, ਬਹੁਤ ਹੈਰਾਨ ਕਰਨ ਵਾਲਾ ਹੈ। ਤੁਹਾਡੀ ਖੁਦ ਦੀ ਵੋਟ ਵੀ ਗਿਣਤੀ ਵਿਚ ਆਉਂਦੀ ਹੈ।”

error: Content is protected !!