Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
December
7
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਦੀ ਹੱਤਿ+ਆ ਉਤੇ ਪਾਈ ਪੋਸਟ, “ਲਗੇਗੀ ਆਗ ਤੋ ਆਏਂਗੇ ਘਰ ਕਈ ਜਦ ਮੇਂ, ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ”
Latest News
Punjab
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਦੀ ਹੱਤਿ+ਆ ਉਤੇ ਪਾਈ ਪੋਸਟ, “ਲਗੇਗੀ ਆਗ ਤੋ ਆਏਂਗੇ ਘਰ ਕਈ ਜਦ ਮੇਂ, ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ”
December 7, 2023
Voice of Punjab
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਦੀ ਹੱਤਿ+ਆ ਉਤੇ ਪਾਈ ਪੋਸਟ, “ਲਗੇਗੀ ਆਗ ਤੋ ਆਏਂਗੇ ਘਰ ਕਈ ਜਦ ਮੇਂ, ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ”
ਵੀਓਪੀ ਬਿਊਰੋ, ਮਾਨਸਾ-ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਗੈਂ+ਗਸਟਰਾਂ ਅਤੇ ਸਿਆਸੀ ਗਠਜੋੜ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੈ। ਇਹ ਪੋਸਟ ਉਨ੍ਹਾਂ ਵੱਲੋਂ ਰਾਜਸਥਾਨ ਵਿਚ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰ਼ਧਾਨ ਸੁਖਦੇਵ ਸਿੰਘ ਗੋਗਾਮੇੜੀ ਦੇ ਕਤਲ ਮਗਰੋਂ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੇਰੀ ਲੜਾਈ ਮੇਰੇ ਪੁੱਤਰ ਸੁਭਦੀਪ ਦੇ ਇਨਸਾਫ਼ ਲਈ ਤਾਂ ਹੈ ਹੀ, ਨਾਲ ਹੀ ਗੈਂ+ਗਸਟਰ-ਸਿਆਸੀ ਗਠਜੋੜ ਨੂੰ ਜੜ੍ਹੋਂ ਖ਼ਤਮ ਕਰ ਕੇ ਹੋਰਨਾਂ ਘਰਾਂ ਦੇ ਚਿਰਾਗ ਬਚਾਉਣ ਦੀ ਵੀ ਹੈ।
ਬਲਕੌਰ ਸਿੰਘ ਨੇ ਲਿਖਿਆ, “ਲਗੇਗੀ ਆਗ ਤੋ ਆਏਂਗੇ ਘਰ ਕਈ ਜਦ ਮੇਂ, ਯਹਾਂ ਪੇ ਸਿਰਫ਼ ਹਮਾਰਾ ਮਕਾਨ ਥੋੜੀ ਹੈ। ਨੱਥ ਪਾਉਣ ਦੀ ਬਜਾਏ ਜਿੰਨਾ ਚਿਰ ਸਰਕਾਰਾਂ ਗੈਂ+ਗਸਟਰਾਂ ਨੂੰ ਸ਼ੈਅ, ਮਦਦ, ਜੇਲ੍ਹਾਂ ਵਿਚ ਇੰਟਰਵਿਊਜ਼ ਅਤੇ ਸਕਿਓਰਿਟੀ ਸਮੇਤ ਗੱਡੀਆਂ ਦੇ ਕਾਫ਼ਲਿਆਂ ਵਰਗੀਆਂ ਸ਼ਾਹੀ ਸਹੂਲਤਾਂ ਦਿੰਦੀਆਂ ਰਹਿਣਗੀਆਂ, ਇਸ ਹਨੇਰਗਰਦੀ ਵਿਚ ਘਰਾਂ ਦੇ ਚਿਰਾਗ ਇਸ ਤਰ੍ਹਾਂ ਹੀ ਬੁਝਾਏ ਜਾਂਦੇ ਰਹਿਣਗੇ। ਮੇਰੀ ਲੜਾਈ ਮੇਰੇ ਪੁੱਤਰ ਸੁਭਦੀਪ ਦੇ ਇਨਸਾਫ ਲਈ ਤਾਂ ਹੈ ਹੀ, ਨਾਲ ਹੀ ਗੈਂ+ਗਸਟਰ-ਸਿਆਸੀ ਗੱਠਜੋੜ ਨੂੰ ਜੜ੍ਹੋਂ ਖ਼ਤਮ ਕਰਕੇ ਹੋਰਨਾਂ ਘਰਾਂ ਦੇ ਚਿਰਾਗ ਬਚਾਉਣ ਦੀ ਵੀ ਹੈ”।
ਪੋਸਟ ਦੇ ਨਾਲ ਬਲਕੌਰ ਸਿੰਘ ਨੇ ਰਾਜਪੂਤ ਆਫ ਇੰਡੀਆ ਦੀ ਇਕ ਪੋਸਟ ਸਾਂਝੀ ਕੀਤੀ, ਜਿਸ ਵਿਚ ਲਿਖਿਆ ਸੀ, “ਜਾਣਨਾ ਚਾਹੋਗੇ ਕਿ ਇਹ ਅਪਰਾਧੀ ਨਿਡਰ ਕਿਉਂ ਹੈ? ਕਿਉਂਕਿ ਅਸੀਂ ਜਾਤਾਂ ਵਿਚ ਵੰਡੇ ਹੋਏ ਹਾਂ। ਜਦੋਂ ਉਹੀ ਰੋਹਿਤ ਗੋਦਾਰਾ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਨੂੰ ਮਾਰਿਆ ਤਾਂ ਅਸੀਂ ਕਿਹਾ ਕਿ ਲਾਰੈਂਸ ਬਿਸ਼ਨੋਈ ਗੈਂ+ਗ ਦੇਸ਼ ਭਗਤ ਹੈ, ਖਾਲਿ+ਸਤਾਨੀਆਂ ਦਾ ਸਫਾਇਆ ਕਰ ਰਿਹਾ ਹੈ। ਜਦੋਂ ਰਾਜੂ ਥੇਹਤ ਨੂੰ ਮਾਰਿਆ ਤਾਂ ਕਿਹਾ ਕਿ ਅਪਰਾਧੀਆਂ ਨੂੰ ਮਾਰ ਕੇ ਕੀ ਗਲਤ ਕੀਤਾ ਹੈ? ਹੁਣ ਇਨ੍ਹਾਂ ਦੇ ਹੱਥ ਐਨੇ ਖੁੱਲ੍ਹ ਗਏ ਹਨ ਕਿ ਉਨ੍ਹਾਂ ਨੇ ਸਮਾਜ ਸੇਵੀ ਅਤੇ ਰਾਜਪੂਤ ਕਰਣੀ ਸੈਨਾ ਦੇ ਕੌਮੀ ਪ੍ਰਧਾਨ ਸੁਖਦੇਵ ਸਿੰਘ ਗੋਗਾਮੇੜੀ ਦਾ ਖੁੱਲ੍ਹੇਆਮ ਕ+ਤ+ਲ ਕਰ ਦਿਤਾ ਹੈ। ਹੁਣ ਵੀ ਜੇਕਰ ਪ੍ਰਸ਼ਾਸਨ ‘ਤੇ ਇਕੱਠੇ ਹੋ ਕੇ ਦਬਾਅ ਨਾ ਪਾਇਆ ਗਿਆ ਤਾਂ ਜਾਟਾਂ ਅਤੇ ਰਾਜਪੂਤਾਂ ਦੀ ਲੜਾਈ ਦਾ ਫਾਇਦਾ ਉਠਾ ਕੇ ਦੋਵਾਂ ਭਾਈਚਾਰਿਆਂ ਦੇ ਆਗੂਆਂ ਨੂੰ ਸ਼ਾਂਤ ਕਰ ਦਿਤਾ ਜਾਵੇਗਾ। ਸਮੇਂ ਸਿਰ ਜਾਗ ਜਾਓ”।
Post navigation
ਫੌਜ ਵਿਚੋਂ ਛੁੱਟੀ ਲੈ ਕੇ ਆਏ ਨੇ ਰਾਜਪੂਤ ਕਰਣੀ ਸੈਨਾ ਦੇ ਪ੍ਰਧਾਨ ਦੇ ਸਿਰ ਵਿਚ ਮਾਰੀ ਗੋ+ਲ਼ੀ ! ਸੀਸੀਟੀਵੀ ਫੁਟੇਜ ਤੋਂ ਹੋਈ ਪਛਾਣ
ਮੋਟਰਸਾਈਕਲ ਉਤੇ ਜਾਂਦਿਆਂ ਦੀ ਬੱਸ ਨਾਲ ਹੋਈ ਸਿੱਧੀ ਟੱਕਰ, ਇਕੋ ਘਰ ਦੇ ਦੋ ਚਿਰਾਗ ਬੁਝੇ, ਇਕ ਹੋਰ ਸਾਥੀ ਦੀ ਵੀ ਮੌ+ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us