ਲਾਰੈਂਸ ਬਿਸ਼ਨੋਈ ਨੂੰ ਪੁਲਿਸ ਹਿਰਾਸਤ ‘ਚੋਂ ਭਜਾਉਣ ਵਾਲੇ ਕਾਲੀ ਸ਼ੂਟਰ ਨੂੰ ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ, ਪੜ੍ਹੋ ਕੀ ਸੀ ਮਾਮਲਾ

ਲਾਰੈਂਸ ਬਿਸ਼ਨੋਈ ਨੂੰ ਪੁਲਿਸ ਹਿਰਾਸਤ ‘ਚੋਂ ਭਜਾਉਣ ਵਾਲੇ ਕਾਲੀ ਸ਼ੂਟਰ ਨੂੰ ਅਦਾਲਤ ਨੇ ਸੁਣਾਈ ਦੋ ਸਾਲ ਦੀ ਸਜ਼ਾ, ਪੜ੍ਹੋ ਕੀ ਸੀ ਮਾਮਲਾ


ਮੁਹਾਲੀ/ ਰੋਪੜ (ਵੀਓਪੀ ਬਿਊਰੋ) ਬੀਤੇ ਦਿਨ ਲਾਰੈਸ ਬਿਸ਼ਨੋਈ ਦੇ ਪੁਲਿਸ ਹਿਰਾਸਤ ਤੋਂ ਭੱਜਣ ਦੇ ਮਾਮਲੇ ਦੀ ਸੁਣਵਾਈ ਹੋਈ। ਇਸ ਮਾਮਲੇ ਵਿੱਚ ਨਾਮਜ਼ਦ ਕਾਲੀ ਸ਼ੂਟਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਪੁਲੀਸ ਧਾਰਾ 307 ਅਤੇ 224 ਤਹਿਤ ਲੱਗੇ ਦੋਸ਼ਾਂ ਨੂੰ ਸਾਬਤ ਨਹੀਂ ਕਰ ਸਕੀ। ਇਸ ਕਾਰਨ ਅਦਾਲਤ ਨੇ ਉਸ ਨੂੰ ਉਸ ਕੇਸ ਵਿੱਚ ਰਿਹਾਅ ਕਰ ਦਿੱਤਾ।

ਇਸ ਦੇ ਨਾਲ ਹੀ ਧਾਰਾ 332 ਅਤੇ 225 ਦੇ ਦੋਸ਼ ਸਾਬਤ ਹੋਣ ਤੋਂ ਬਾਅਦ ਸਜ਼ਾ ਸੁਣਾਈ ਗਈ। ਧਾਰਾ 225 ਤਹਿਤ 6 ਮਹੀਨੇ ਦੀ ਕੈਦ ਅਤੇ 2000 ਰੁਪਏ ਜੁਰਮਾਨਾ ਅਤੇ ਧਾਰਾ 332 ਤਹਿਤ ਦੋ ਸਾਲ ਦੀ ਕੈਦ ਅਤੇ 3000 ਰੁਪਏ ਜੁਰਮਾਨਾ ਲਗਾਇਆ ਗਿਆ ਹੈ। ਦੋਵੇਂ ਸਜ਼ਾਵਾਂ ਨਾਲ-ਨਾਲ ਚੱਲਣਗੀਆਂ।

ਕਾਲੀ ਸ਼ੂਟਰ ਦੇ ਵਕੀਲ ਕਰਨ ਸੋਫਤ ਨੇ ਦੱਸਿਆ ਕਿ ਹੈੱਡ ਕਾਂਸਟੇਬਲ ਸੁਰਿੰਦਰ ਨੇ ਬਿਆਨ ਦਿੱਤਾ ਸੀ ਕਿ ਢਾਬੇ ‘ਤੇ ਖਾਣਾ ਖਾਣ ਤੋਂ ਬਾਅਦ ਲਾਰੇਂਸ ਬਿਸ਼ਨੋਈ ਹੱਥ ਛੁਡਾ ਕੇ ਕਾਰ ‘ਚ ਬੈਠ ਗਿਆ ਸੀ। ਜਦੋਂ ਉਸ ਨੇ ਉਸ ਨੂੰ ਫੜ ਕੇ ਕਾਰ ਵਿਚ ਬਿਠਾਇਆ ਤਾਂ ਪਿੱਛੇ ਤੋਂ ਇਕ ਇਨੋਵਾ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਕਾਲਾ ਸ਼ੂਟਰ ਲਾਰੈਂਸ ਨੂੰ ਆਪਣੇ ਨਾਲ ਲੈ ਗਿਆ।

ਇਸ ਦੇ ਨਾਲ ਹੀ ਪੁਲਿਸ ਅਦਾਲਤ ਵਿੱਚ ਇਹ ਸਾਬਤ ਨਹੀਂ ਕਰ ਸਕੀ ਕਿ ਇਨੋਵਾ ਗੱਡੀ ਕੌਣ ਚਲਾ ਰਿਹਾ ਸੀ, ਇਸ ਲਈ ਅਦਾਲਤ ਨੇ ਧਾਰਾ 307 ਹਟਾ ਦਿੱਤੀ। ਇਸ ਦੇ ਨਾਲ ਹੀ ਅਦਾਲਤ ਨੇ ਧਾਰਾ 224 ਹਟਾਉਂਦੇ ਹੋਏ ਕਿਹਾ ਕਿ ਦੋਸ਼ੀ ਪਹਿਲਾਂ ਹੀ ਪੁਲਿਸ ਦੀ ਹਿਰਾਸਤ ਵਿਚ ਸੀ, ਇਸ ਲਈ ਉਸ ਨੂੰ ਭੱਜਣ ਲਈ ਧਾਰਾ 225 ਬਣਦੀ ਹੈ ਨਾ ਕਿ ਧਾਰਾ 224। ਇਸ ‘ਤੇ ਅਦਾਲਤ ਨੇ ਦੋਵੇਂ ਧਾਰਾਵਾਂ ਨੂੰ ਹਟਾ ਕੇ ਬਾਕੀ ਦੋ ਧਾਰਾਵਾਂ ‘ਚ ਸਜ਼ਾ ਸੁਣਾਈ।

 

ਜਾਣਕਾਰੀ ਮੁਤਾਬਕ ਲਾਰੈਂਸ ਬਿਸ਼ਨੋਈ ਰੋਪੜ ਜੇਲ੍ਹ ਵਿੱਚ ਬੰਦ ਸੀ। 17 ਜਨਵਰੀ 2015 ਨੂੰ ਪੁਲਿਸ ਵੱਲੋਂ ਉਸ ਨੂੰ ਅਬੋਹਰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਜਾਇਆ ਜਾ ਰਿਹਾ ਸੀ। ਰਸਤੇ ਵਿੱਚ ਪਿੰਡ ਮਾਣਕਪੁਰ ਕੂਲਰ ਨੇੜੇ ਇੱਕ ਢਾਬੇ ’ਤੇ ਪੁਲੀਸ ਨੇ ਖਾਣਾ ਖਾਣ ਲਈ ਰੋਕਿਆ। ਇਸ ਦੌਰਾਨ ਕੁਝ ਵਿਅਕਤੀ ਕਾਰ ਵਿੱਚ ਆਏ ਅਤੇ ਲਾਰੈਂਸ ਨੂੰ ਆਪਣੇ ਨਾਲ ਲੈ ਗਏ। ਇਸ ਮਾਮਲੇ ਵਿੱਚ ਚਾਰ ਪੁਲੀਸ ਮੁਲਾਜ਼ਮ ਵੀ ਮੁਲਜ਼ਮ ਸਨ। ਇਸ ਵਿੱਚ ਕਾਲੀ ਸ਼ੂਟਰ ਦਾ ਨਾਂ ਵੀ ਆਇਆ।

error: Content is protected !!