ਪੰਜਾਬੀ ਗਾਇਕ ਬਲਕਾਰ ਅਣਖੀਲਾ ਕੋਲੋਂ ਮੰਗ ਰਿਹਾ ਸੀ ਫਿਰੌਤੀ, ਗ੍ਰਿਫ਼ਤਾਰ ਕੀਤਾ ਨਿਕਲਿਆ ਫੈਨ, ਭੇਜਿਆ ਜੇਲ੍ਹ

ਪੰਜਾਬੀ ਗਾਇਕ ਬਲਕਾਰ ਅਣਖੀਲਾ ਕੋਲੋਂ ਮੰਗ ਰਿਹਾ ਸੀ ਫਿਰੌਤੀ, ਗ੍ਰਿਫ਼ਤਾਰ ਕੀਤਾ ਨਿਕਲਿਆ ਫੈਨ, ਭੇਜਿਆ ਜੇਲ੍ਹ

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬੀ ਗਾਇਕ ਬਲਕਾਰ ਅਣਖੀਲਾ ਨੂੰ ਧਮਕੀਆਂ ਦੇਣ ਵਾਲੇ ਦੋਸ਼ੀ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਗਾਇਕ ਤੋਂ ਫੋਨ ਕਰਕੇ ਫਿਰੌਤੀ ਦੀ ਮੰਗ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਧਮਕੀ ਦੇਣ ਵਾਲਾ ਵਿਅਕਤੀ ਗਾਇਕ ਬਲਕਾਰ ਅਣਖੀਲਾ ਦਾ ਹੀ ਫੈਨ ਸੀ। ਉਸ ਦੀ ਪਛਾਣ ਮਹਿਤਾਬ ਸਿੰਘ ਵਜੋਂ ਹੋਈ ਹੈ। ਪੁਲਿਸ ਉਸ ਦੇ ਮੋਬਾਈਲ ਦੀ ਜਾਂਚ ਕਰ ਰਹੀ ਹੈ।

ਮਹਿਤਾਬ ਨੇ ਗਾਇਕ ਕੋਲੋਂ ਪੈਸੇ ਵਸੂਲਣ ਦੀ ਧਮਕੀ ਦਿੱਤੀ ਸੀ। ਉਹ ਗਾਇਕ ਨੂੰ ਲਗਾਤਾਰ ਫੋਨ ਕਰਕੇ ਧਮਕੀਆਂ ਦੇ ਰਿਹਾ ਸੀ। ਐਸਐਸਪੀ ਹਰਕਮਲ ਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸੁਰੱਖਿਆ ਏਜੰਸੀਆਂ ਨੇ ਕਾਲਰ ਦਾ ਪਤਾ ਲਗਾ ਲਿਆ ਹੈ।

ਮਾਲੇਰਕੋਟਲਾ ਪੁਲੀਸ ਨੇ ਮੁਲਜ਼ਮ ਨੂੰ ਅੰਮ੍ਰਿਤਸਰ ਦੇ ਪਿੰਡ ਗੁੱਜਰਪੁਰਾ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਦੇ ਖਿਲਾਫ ਐੱਫ.ਆਈ.ਆਰ. ਦਰਜ ਕਰ ਤੇ ਅਗਲੀ ਕਾਰਵਾਈ ਅਰੰਭ ਕਰ ਦਿੱਤੀ ਗਈ ਹੈ।

ਇਸ ਸਬੰਧੀ ਥਾਣਾ ਅਹਿਮਦਗੜ੍ਹ ਵਿਖੇ ਧਾਰਾ 387, 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਗ੍ਰਿਫ਼ਤਾਰ ਮੁਲਜ਼ਮ ਨੂੰ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਹੁਣ ਪਤਾ ਲੱਗੇਗਾ ਕਿ ਦੋਸ਼ੀ ਨੇ ਹੋਰ ਕਿਸ ਨੂੰ ਧਮਕੀ ਦਿੱਤੀ ਹੈ।

error: Content is protected !!