ਹਸਪਤਾਲ ‘ਚ 10 ਨਵ-ਜਨਮੇ ਬੱਚਿਆਂ ਦੀ ਮੌ+ਤ ਨਾਲ ਮਚੀ ਹੜਕੰਪ

ਹਸਪਤਾਲ ‘ਚ 10 ਨਵ-ਜਨਮੇ ਬੱਚਿਆਂ ਦੀ ਮੌ+ਤ ਨਾਲ ਮਚੀ ਹੜਕੰਪ

ਮੁਰਸ਼ਿਦਾਬਾਦ (ਵੀਓਪੀ ਬਿਊਰੋ): ਪੱਛਮੀ ਬੰਗਾਲ ਦੇ ਮੁਰਸ਼ਿਦਾਬਾਦ ਮੈਡੀਕਲ ਕਾਲਜ ਹਸਪਤਾਲ ਵਿੱਚ 24 ਘੰਟਿਆਂ ਬਾਅਦ 9 ਨਵਜੰਮੇ ਬੱਚਿਆਂ ਅਤੇ ਇੱਕ ਦੋ ਸਾਲ ਦੇ ਬੱਚੇ ਦੀ ਮੌਤ ਨੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹੜਕੰਪ ਮਚਾ ਦਿੱਤਾ ਹੈ। ਪ੍ਰਸ਼ਾਸਨ ਨੇ ਮੌਤ ਦੇ ਕਾਰਨਾਂ ਦੀ ਜਾਂਚ ਲਈ ਇੱਕ ਕਮੇਟੀ ਵੀ ਬਣਾਈ ਹੈ।

ਸੂਤਰਾਂ ਅਨੁਸਾਰ ਮੈਡੀਕਲ ਕਾਲਜ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਐਸਐਨਸੀਯੂ ਵਾਰਡ ਵਿੱਚ 54 ਬੱਚਿਆਂ ਦੀ ਸਮਰੱਥਾ ਹੈ, ਪਰ 100 ਦੇ ਕਰੀਬ ਨਵਜੰਮੇ ਬੱਚੇ ਦਾਖ਼ਲ ਹਨ। ਇਸ ਕਾਰਨ ਇਨਫੈਕਸ਼ਨ ਫੈਲਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਅਧਿਕਾਰੀਆਂ ਮੁਤਾਬਕ ਜ਼ਿਆਦਾਤਰ ਬੱਚਿਆਂ ਨੂੰ ਬਹੁਤ ਖਰਾਬ ਹਾਲਤ ‘ਚ ਰੈਫਰ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਮਰਨ ਵਾਲੇ ਜ਼ਿਆਦਾਤਰ ਬੱਚੇ ਘੱਟ ਵਜ਼ਨ ਵਾਲੇ ਸਨ।

ਹਸਪਤਾਲ ਪ੍ਰਸ਼ਾਸਨ ਮੁਤਾਬਕ ਮਰਨ ਵਾਲੇ ਦਸ ਬੱਚਿਆਂ ਵਿੱਚੋਂ ਤਿੰਨ ਦਾ ਜਨਮ ਮੁਰਸ਼ਿਦਾਬਾਦ ਮੈਡੀਕਲ ਕਾਲਜ ਹਸਪਤਾਲ ਵਿੱਚ ਹੋਇਆ ਸੀ। ਡਾਕਟਰਾਂ ਨੇ ਦੱਸਿਆ ਕਿ ਦੋ ਸਾਲ ਦੇ ਬੱਚੇ ਦਾ ਉਨ੍ਹਾਂ ਦੇ ਹਸਪਤਾਲ ਵਿੱਚ ਨਿਊਰੋਲੌਜੀਕਲ ਸਮੱਸਿਆਵਾਂ ਲਈ ਇਲਾਜ ਕੀਤਾ ਜਾ ਰਿਹਾ ਸੀ। ਸੂਤਰਾਂ ਮੁਤਾਬਕ ਜੰਗੀਪੁਰ ਦੇ ਸੁਪਰ ਸਪੈਸ਼ਲਿਟੀ ਹਸਪਤਾਲ ਦੇ ਐੱਸ.ਐੱਨ.ਸੀ.ਯੂ ਵਾਰਡ ਦੀ ਮੁਰੰਮਤ ਕਾਰਨ ਸਾਰੇ ਬੱਚਿਆਂ ਨੂੰ ਮੈਡੀਕਲ ਕਾਲਜ ਰੈਫਰ ਕੀਤਾ ਜਾ ਰਿਹਾ ਹੈ।

error: Content is protected !!