ਗ਼ਲਤੀ ਨਾਲ ਸਿੱਖ ਪਰਿਵਾਰ ਉਤੇ ਹਮਲਾਵਰਾਂ ਨੇ ਚਲਾ ਦਿੱਤੀਆਂ ਸੀ 30 ਗੋਲ਼ੀਆਂ, ਕਿਸੇ ਹੋਰ ਦੀ ਭਾਲ ਵਿਚ ਆਏ ਸੀ, ਪਤੀ ਦੀ ਹੋ ਗਈ ਮੌ+ਤ, ਪਤਨੀ ਨੂੰ ਲੱਗੀਆਂ 20 ਗੋ+ਲ਼ੀਆਂ

ਗ਼ਲਤੀ ਨਾਲ ਸਿੱਖ ਪਰਿਵਾਰ ਉਤੇ ਹਮਲਾਵਰਾਂ ਨੇ ਚਲਾ ਦਿੱਤੀਆਂ ਸੀ 30 ਗੋਲ਼ੀਆਂ, ਕਿਸੇ ਹੋਰ ਦੀ ਭਾਲ ਵਿਚ ਆਏ ਸੀ, ਪਤੀ ਦੀ ਹੋ ਗਈ ਮੌ+ਤ, ਪਤਨੀ ਨੂੰ ਲੱਗੀਆਂ 20 ਗੋ+ਲ਼ੀਆਂ

ਟੋਰਾਂਟੋ (ਵੀਓਪੀ ਬਿਊਰੋ) : ਕੈਨੇਡਾ ਵਿਚ ਸਿੱਖ ਪਰਿਵਾਰ ਉਤੇ 30 ਗਾਊਂਡ ਤੋਂ ਜ਼ਿਆਦਾ ਗੋ+ਲ਼ੀਆਂ ਚਲਾਉਣ ਦੇ ਮਾਮਲੇ ਵਿਚ ਨਵਾਂ ਖੁਲਾਸਾ ਹੋਇਆ ਹੈ। ਹਮਲਾਵਰਾਂ ਨੇ ਗ਼ਲਤਫਹਿਮੀ ਨਾਲ ਗ਼ਲਤ ਪਰਿਵਾਰ ਉਤੇ ਗੋ+ਲ਼ੀਆਂ ਚਲਾ ਦਿੱਤੀਆਂ। ਉਹ ਕਿਸੇ ਹੋਰ ਦੀ ਭਾਲ ਵਿਚ ਆਏ ਸਨ ਤੇ ਗਲਤੀ ਨਾਲ ਇਸ ਪਰਿਵਾਰ ਉਤੇ ਘਰ ਵਿਚ ਦਾਖਲ ਹੋ ਕੇ ਅੰਨ੍ਹੇਵਾਹ 30 ਗੋ+ਲ਼ੀਆਂ ਚਲਾ ਦਿੱਤੀਆਂ। ਇਹ ਖੁਲਾਸਾ ਕੈਨੇਡਾ ਪੁਲਿਸ ਨੇ ਕੀਤਾ ਹੈ।


ਕੈਨੇਡਾ ਪੁਲਿਸ ਨੇ ਕਿਹਾ ਹੈ ਕਿ ਓਂਟਾਰੀਓ ’ਚ ਪਿਛਲੇ ਮਹੀਨੇ ਅਣਪਛਾਤੇ ਬੰਦੂਕਧਾਰੀਆਂ ਦੀ ਗੋ+ਲ਼ੀਬਾਰੀ ’ਚ ਗ਼ਲਤੀ ਨਾਲ ਭਾਰਤੀ ਸਿੱਖ ਜੋੜੇ ਨੂੰ ਨਿਸ਼ਾਨਾ ਬਣਾਇਆ ਗਿਆ ਸੀ। 21 ਨਵੰਬਰ ਨੂੰ ਕੈਲੇਡਾਨ-ਬਰੈਂਪਟਨ ਸਰਹੱਦ ਨੇੜੇ ਮੇਫੀਲਡ ਰੋਡ ’ਤੇ ਅਪਰਾਧੀਆਂ ਦੀ ਫਾਇਰਿੰਗ ’ਚ ਗੋ+ਲ਼ੀ ਲੱਗਣ ਨਾਲ ਜਗਤਾਰ ਸਿੰਘ ਦੀ ਮੌ+ਤ ਹੋ ਗਈ ਸੀ। ਗੋ+ਲ਼ੀਬਾਰੀ ’ਚ ਉਸ ਦੀ ਪਤਨੀ ਹਰਭਜਨ ਕੌਰ ਤੇ ਧੀ ਗੰਭੀਰ ਜ਼ਖ਼ਮੀ ਹੋ ਗਈ ਸੀ। ਦੋਵੇਂ ਹਸਪਤਾਲ ’ਚ ਦਾਖ਼ਲ ਹਨ। ਪੁਲਿਸ ਨੇ ਕਿਹਾ ਕਿ ਜਾਂਚਕਰਤਾ ਹੱਤਿਆ ਦੇ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੇ ਹਨ।

ਮੁੱਢਲੀ ਜਾਂਚ ਵਿਚ ਪਤਾ ਲੱਗਿਆ ਹੈ ਕਿ ਅਣਪਛਾਤੇ ਹਮਲਾਵਰਾਂ ਨੇ ਗ਼ਲਤ ਪਛਾਣ ਕਾਰਨ ਜਗਤਾਰ ਸਿੰਘ ਦੇ ਘਰ ’ਚ ਦਾਖ਼ਲ ਹੋ ਕੇ ਪਰਿਵਾਰ ਦੇ ਮੈਂਬਰਾਂ ’ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਹਮਲਾਵਰ ਕਿਸੇ ਹੋਰ ਦੀ ਤਲਾਸ਼ ’ਚ ਸਨ ਤੇ ਉਨ੍ਹਾਂ ਨੇ ਗ਼ਲਤੀ ਨਾਲ ਇਸ ਪਰਿਵਾਰ ਨੂੰ ਗੋ+ਲ਼ੀ ਮਾਰ ਦਿੱਤੀ। ਜਗਤਾਰ ਸਿੰਘ ਦੇ ਪਰਿਵਾਰ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਬੰਦੂਕਧਾਰੀਆਂ ਨੇ 30 ਰਾਊਂਡ ਤੋਂ ਜ਼ਿਆਦਾ ਗੋ+ਲ਼ੀਆਂ ਚਲਾਈਆਂ। ਹਰਭਜਨ ਕੌਰ ਦੇ ਸਰੀਰ ’ਚ 20 ਤੋਂ ਜ਼ਿਆਦਾ ਗੋ+ਲ਼ੀਆਂ ਲੱਗੀਆਂ। ਜੇ ਉਨ੍ਹਾਂ ਦੀ ਧੀ ਬਚ ਵੀ ਜਾਂਦੀ ਹੈ ਤਾਂ ਲੰਬੇ ਸਮੇਂ ਤੱਕ ਉਹ ਆਮ ਜ਼ਿੰਦਗੀ ਨਹੀਂ ਜੀਅ ਸਕੇਗੀ।

error: Content is protected !!