ਲੋਕਾਂ ਨੂੰ ਪਿੰਨੀਆਂ ਵਿਚ ਮਿਲਾ ਕੇ ਖੁਆਇਆ ਜਾ ਰਿਹਾ ਸੀ ਗੰਦ, ਧਾਕੜ ਅਫਸਰ ਨੇ ਮਾਰਿਆ ਛਾਪਾ, ਫੈਕਟਰੀ ਦੇ ਹਾਲਾਤ ਵੇਖ ਉਡ ਗਏ ਹੋਸ਼

ਲੋਕਾਂ ਨੂੰ ਪਿੰਨੀਆਂ ਵਿਚ ਮਿਲਾ ਕੇ ਖੁਆਇਆ ਜਾ ਰਿਹਾ ਸੀ ਗੰਦ, ਧਾਕੜ ਅਫਸਰ ਨੇ ਮਾਰਿਆ ਛਾਪਾ, ਫੈਕਟਰੀ ਦੇ ਹਾਲਾਤ ਵੇਖ ਉਡ ਗਏ ਹੋਸ਼

ਵੀਓਪੀ ਬਿਊਰੋ, ਹੁਸ਼ਿਆਰਪੁਰ : ਜੇਕਰ ਤੁਸੀਂ ਬਾਜ਼ਾਰਾਂ ਵਿਚ ਵਿਕਦੀਆਂ ਸੀਲ ਦੀਆਂ ਪਿੰਨੀਆਂ ਖਾਂਦੇ ਹੋ ਤਾਂ ਇਸ ਖ਼ਬਰ ਨੂੰ ਜ਼ਰ੍ਹਾ ਧਿਆਨ ਨਾਲ ਪੜ੍ਹ ਲਓ। ਕਿਉਂਕਿ ਇਹ ਪਿੰਨੀਆਂ ਤੁਹਾਡੇ ਲਈ ਜਾਨਲੇਵਾ ਸਾਬਤ ਹੋ ਸਕਦੀਆਂ ਹਨ। ਦਰਅਸਲ, ਹੁਸ਼ਿਆਰਪੁਰ ਵਿਚ ਇਕ ਫੈਕਟਰੀ ਵਿਚ ਸੀਲ ਦੀਆਂ ਪਿੰਨੀਆਂ ਬਣਾਉਣ ਲਈ ਗੰਦ ਦੀ ਵਰਤੋਂ ਕੀਤੀ ਜਾ ਰਹੀ ਸੀ ਤੇ ਇਹੀ ਪਿੰਨੀਆਂ ਬਾਜ਼ਾਰ ਵਿਚ ਵੇਚੀਆਂ ਜਾ ਰਹੀਆਂ ਸੀ। ਹੁਸ਼ਿਆਰਪੁਰ ਦੇ ਧਾਕੜ ਸਿਹਤ ਅਫ਼ਸਰ ਵੱਲੋਂ ਇਕ ਪਿੰਨੀਆਂ ਬਣਾਉਣ ਵਾਲੀ ਫੈਕਟਰੀ ‘ਤੇ ਰੇਡ ਕੀਤੀ ਗਈ ਤਾਂ ਉਥੋਂ ਦਾ ਹਾਲ ਦੇਖ ਕੇ ਸਭ ਦੇ ਹੋਸ਼ ਉਡ ਗਏ। ਪਿੰਨੀਆਂ ਬਣਾਉਣ ਲਈ ਅਜਿਹੇ ਘਟੀਆ ਸਾਮਾਨ ਦੀ ਵਰਤੋਂ ਕੀਤੀ ਜਾ ਰਹੀ ਸੀ, ਜਿਸ ਨੂੰ ਦੇਖਦਿਆਂ ਸਿਹਤ ਅਫ਼ਸਰ ਨੇ ਸਾਰੇ ਦਾ ਸਾਰਾ ਮਾਲ ਸੀਲ ਕਰ ਦਿੱਤਾ ਅਤੇ ਸੈਂਪਲਾਂ ਨੂੰ ਜਾਂਚ ਲਈ ਭੇਜ ਦਿੱਤਾ ਗਿਆ।


ਹੁਸ਼ਿਆਰਪੁਰ ਦੇ ਚਰਚਿਤ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਵੱਲੋਂ ਪਿੰਨੀਆਂ ਬਣਾਉਣ ਵਾਲੀ ਇਕ ਫੈਕਟਰੀ ‘ਤੇ ਛਾਪਾ ਮਾਰਿਆ ਗਿਆ, ਜਿੱਥੇ ਘਟੀਆ ਕਿਸਮ ਦਾ ਗੁੜ ਵਰਤਿਆ ਜਾ ਰਿਹਾ ਸੀ ਅਤੇ ਗੁੜ ਦੀ ਚਾਸ਼ਣੀ ਵਿਚ ਮੱਖੀਆਂ ਹੀ ਮੱਖੀਆਂ ਮਰੀਆਂ ਹੋਈਆਂ ਸਨ। ਜਦੋਂ ਡਾ. ਲਖਵੀਰ ਸਿੰਘ ਨੇ ਫੈਕਟਰੀ ਦੇ ਮਾਲਕ ਨੂੰ ਝਾੜ ਪਾਉਂਦਿਆਂ ਪੁੱਛਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਉਂ ਕਰ ਰਹੇ ਹੋ ਤਾਂ ਉਹ ਰੋਣ ਲੱਗ ਪਿਆ।
ਇਸ ਦੇ ਨਾਲ ਹੀ ਫੈਕਟਰੀ ਵਿਚ ਕੰਮ ਕਰਨ ਵਾਲੇ ਇਕ ਪਰਵਾਸੀ ਨੇ ਆਖਿਆ ਕਿ ਦੂਜੇ ਦੁਕਾਨਦਾਰਾਂ ‘ਤੇ ਵੀ ਕਾਰਵਾਈ ਕਰੋ ਜੋ ਅਜਿਹਾ ਕੰਮ ਕਰਦੇ ਨੇ, ਤਾਂ ਸਿਹਤ ਅਫ਼ਸਰ ਨੇ ਆਖਿਆ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਕਿਸੇ ਵਿਅਕਤੀ ਨੂੰ ਨਹੀਂ ਬਖਸ਼ਿਆ ਜਾਵੇਗਾ।

error: Content is protected !!