22 ਮਾਮਲਿਆਂ ਵਿਚ ਵਾਂਟਿਡ ਸੀ ਗੈਂ+ਗਸਟਰ ਵਿੱਕੀ, ਸਿੱਧਾ ਗੋਲ਼ੀ ਮਾਰ ਕੇ ਦਿੰਦਾ ਸੀ ਵਾਰਦਾਤ ਨੂੰ ਅੰਜਾਮ, ਲੁਧਿਆਣਾ ਵਿਚ ਪੁਲਿਸ ਹੱਥੋਂ ਮਾਰਿਆ ਗਿਆ

22 ਮਾਮਲਿਆਂ ਵਿਚ ਵਾਂਟਿਡ ਸੀ ਗੈਂ+ਗਸਟਰ ਵਿੱਕੀ, ਸਿੱਧਾ ਗੋਲ਼ੀ ਮਾਰ ਕੇ ਦਿੰਦਾ ਸੀ ਵਾਰਦਾਤ ਨੂੰ ਅੰਜਾਮ, ਲੁਧਿਆਣਾ ਵਿਚ ਪੁਲਿਸ ਹੱਥੋਂ ਮਾਰਿਆ ਗਿਆ


ਵੀਓਪੀ ਬਿਊਰੋ, ਲੁਧਿਆਣਾ-ਲੁਧਿਆਣਾ ਵਿਖੇ ਪੁਲਿਸ ਨਾਲ ਮੁਕਾਬਲੇ ‘ਚ ਗੈਂ+ਗਸਟਰ ਵਿੱਕੀ ਮਾਰਿਆ ਗਿਆ। ਪੁਲਿਸ ਟੀਮ ਦੀਆਂ ਗੋ+ਲੀਆਂ ਲੱਗਣ ਕਾਰਨ ਗੈਂ+ਗਸਟਰ ਸੁਖਦੇਵ ਦੀ ਸੜਕ ‘ਤੇ ਹੀ ਮੌ+ਤ ਹੋ ਗਈ। ਲੁਧਿਆਣਾ ਦੇ ਮਾਛੀਵਾੜਾ ਰੋਡ ਉਤੇ ਸਥਿਤ ਪਿੰਡ ਪੰਜੇਟਾ ਵਿਚ ਪੁਲਿਸ ਅਤੇ ਲੁਟੇਰੇ ਵਿਚਾਲੇ ਹੋਏ ਮੁਕਾਬਲੇ ਵਿੱਚ ਗੈਂ+ਗਸਟਰ ਸੁਖਦੇਵ ਉਰਫ ਵਿੱਕੀ ਦਾ ਐਨਕਾਊਂਟਰ ਕੀਤਾ ਗਿਆ।ਸੁਖਦੇਵ ਆਪਣੇ ਸਾਥੀਆਂ ਨਾਲ ਮਿਲ ਕੇ ਬੰਦੂਕ ਦੀ ਨੋਕ ‘ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ। ਗੈਂਗਸਟਰ ਸੁਖਦੇਵ 22 ਤੋਂ ਵੱਧ ਮਾਮਲਿਆਂ ਵਿੱਚ ਲੁੜੀਂਦਾ ਸੀ।ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਲੁਧਿਆਣਾ ਇਲਾਕੇ ‘ਚ ਘੁੰਮ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਵੱਲੋਂ ਚੌਕਸੀ ਵਧਾਈ ਗਈ ਆਖਰਕਾਰ ਵੱਡੀ ਸਫ਼ਲਤਾ ਹਾਸਿਲ ਕਰਦੇ ਹੋਏ ਪੁਲਿਸ ਮੁਕਾਬਲੇ ‘ਚ ਗੈਂਗਸਟਰ ਵਿੱਕੀ ਮਾਰਿਆ ਗਿਆ। ਇਸ ਕਰਾਸ ਫਾਇਰਿੰਗ ਵਿੱਚ ਸੀਆਈਏ-2 ਦੇ ਇੰਚਾਰਜ ਬੇਅੰਤ ਜੁਨੇਜਾ ਨੂੰ ਵੀ ਗੋ+ਲੀ ਲੱਗੀ ਸੀ ਪਰ ਬੁਲੇਟਪਰੂਫ ਜੈਕਟ ਪਾਈ ਹੋਣ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ।


ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਦੱਸਿਆ ਕਿ ਹਾਲ ਹੀ ‘ਚ ਲੁਧਿਆਣਾ ‘ਚ ਇਕ ਮਨੀ ਐਕਸਚੇਂਜਰ ਤੋਂ ਲੱਖਾਂ ਰੁਪਏ ਦੀ ਲੁੱਟ ਦੀ ਵਾਰਦਾਤ ਨੂੰ ਇਨ੍ਹਾਂ ਲੁਟੇਰਿਆਂ ਨੇ ਅੰਜਾਮ ਦਿੱਤਾ ਸੀ। ਇਨ੍ਹਾਂ ਹੀ ਨਹੀਂ ਇਹ ਵਪਾਰੀਆਂ ਨੂੰ ਧਮਕੀਆਂ ਵੀ ਦਿੰਦੇ ਸਨ। ਮੁਲਜ਼ਮ ਦੀ ਆਪਣੀ ਗੈਂਗ ਸੀ ਜਿਨ੍ਹਾਂ ਵੱਲੋਂ ਲੁੱਟਾਂ ਖੋਹਾਂ ਦੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਉਹ ਸਿੱਧਾ ਗੋਲੀ ਮਾਰ ਕੇ ਹੀ ਇਹ ਵਾਰਦਾਤਾਂ ਕਰਦੇ ਸਨ। ਗੈਂ+ਗ ਦੇ ਮੁੱਖ ਸਰਗਨਾ ਸੁਖਦੇਵ ਸਿੰਘ ਉਰਫ ਵਿੱਕੀ ਦੀ ਸੀ.ਆਈ.ਏ.-3 ਦੀ ਟੀਮ ਲਗਾਤਾਰ ਭਾਲ ਕਰ ਰਹੀ ਸੀ।ਆਖਿਰਕਾਰ ਉਸ ਨੂੰ ਮਾਛੀਵਾੜਾ ਨੇੜੇ ਪਿੰਡ ਪੰਜੇਟਾ ਕੋਲ ਸੀ.ਆਈ.ਏ. ਦੀ ਟੀਮ ਨੇ ਘੇਰ ਕੇ ਆਤਮ ਸਮਰਪਣ ਕਰਨ ਲਈ ਕਿਹਾ ਪਰ ਇਸ ਦੇ ਉਲਟ ਬਦਮਾਸ਼ ਨੇ ਪੁਲਿਸ ‘ਤੇ ਹੀ ਫਾਇਰਿੰਗ ਕਰ ਦਿੱਤੀ ।ਜਿਸ ਵਿੱਚ ਇੱਕ ਏਐਸਆਈ ਜ਼ਖਮੀ ਵੀ ਹੋ ਗਿਆ। ਜਵਾਬੀ ਕਾਰਵਾਈ ਕਰਦੇ ਹੋਇਆ ਪੁਲਿਸ ਵੱਲੋਂ ਵੀ ਫਾਇਰਿੰਗ ਕੀਤੀ ਗਈ ਅਤੇ ਮੁਲਜ਼ਮ ਨੂੰ ਮੌਕੇ ‘ਤੇ ਹੀ ਢੇਰ ਕਰ ਦਿੱਤਾ।


ਲੁਧਿਆਣਾ ਸੀ.ਆਈ.ਏ 3 ਦੇ ਇੰਚਾਰਜ ਬੇਅੰਤ ਜੁਨੇਜਾ ਵੀ ਇਸ ਗੋਲੀਬਾਰੀ ਦੇ ਵਿੱਚ ਵਾਲ ਵਾਲ ਬਚੇ ਹਨ ਕਿਉਂਕਿ ਉਹਨਾਂ ਨੇ ਬੁਲੇਟ ਪਰੂਫ ਜੈਕਟ ਪਾਈ ਹੋਈ ਸੀ ਪਰ ਦੂਜੇ ਪਾਸੇ ਇੱਕ ਏਐਸਆਈ ਜ਼ਰੂਰ ਜ਼ਖਮੀ ਹੋਇਆ ਹੈ ।ਜਿਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਉੱਥੇ ਹੀ ਮੌਕੇ ‘ਤੇ ਐਂਬੂਲੈਂਸ ਨੂੰ ਮੰਗਵਾ ਕੇ ਬਦਮਾਸ਼ ਦੀ ਲਾਸ਼ ਨੂੰ ਪੋਸਟਮਾਰਟਮ ਲਈ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਪੁਲਿਸ ਇਸ ਪੂਰੇ ਮਾਮਲੇ ਦੀ ਹੋਰ ਡੁੰਘਾਈ ਦੇ ਨਾਲ ਜਾਂਚ ਕਰ ਰਹੀ ਹੈ। ਮੁਲਜ਼ਮ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਇਆ ਹੈ। ਜਿਸ ਨਾਲ ਉਸਨੇ ਪੁਲਿਸ ‘ਤੇ ਫਾਇਰਿੰਗ ਕੀਤੀ ਸੀ । ਐਨਕਾਊਂਟ ਤੋਂ ਬਾਅਦ ਇਲਾਕੇ ਨੂੰ ਪੁਲਿਸ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ॥
18 ਤੋਂ 20 ਰਾਊਂਡ ਫਾਇਰਿੰਗ: ਪੁਲਿਸ ਕਮਿਸ਼ਨਰ ਕੁਲਦੀਪ ਚਹਿਲ ਨੇ ਦੱਸਿਆ ਕਿ ਦੋਵਾਂ ਪਾਸਿਓ 18 ਤੋਂ 20 ਰਾਊਂਡ ਫਾਇਰਿੰਗ ਹੋਈ ਹੈ। ਉਹਨਾਂ ਦੱਸਿਆ ਕਿ ਇੱਕ ਏਐਸਆਈ ਦਲਜੀਤ ਸਿੰਘ ਇਸ ਵਿੱਚ ਜ਼ਖਮੀ ਹੋਇਆ ਹੈ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਬੇਅੰਤ ਜੁਨੇਜਾ ਨੇ ਬੁਲੇਟ ਪ੍ਰੂਫ ਜੈਕਟ ਪਾਈ ਸੀ ਉਸਦੇ ਵੀ ਗੋਲੀ ਛਾਤੀ ਵਿਚ ਆ ਕੇ ਲੱਗੀ ਪਰ ਉਹਨਾਂ ਦਾ ਬਚਾਅ ਹੋ ਗਿਆ ।ਉਹਨਾਂ ਕਿਹਾ ਕਿ ਇਹਨਾਂ ਵੱਲੋਂ ਹੁਸ਼ਿਆਰਪੁਰ ਖੰਨਾ ਲੁਧਿਆਣਾ ਅਤੇ ਹੋਰ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ।ਪੁਲਿਸ ਵੱਲੋਂ ਲਗਾਤਾਰ ਇਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ।

error: Content is protected !!