ਅੱਧੀ ਰਾਤ ਸੁੱਤੇ ਪਏ ਲੋਕਾਂ ਉਤੇ ਆਣ ਡਿੱਗੀਆਂ ਘਰਾਂ ਦੀਆਂ ਛੱਤਾਂ, ਭੱਜਣ ਦਾ ਵੀ ਨਾ ਮਿਲਿਆ ਮੌਕਾ, 6.2 ਤੀਬਰਤਾ ਵਾਲੇ ਭੂਚਾਲ ਨੇ ਮਚਾਈ ਤਬਾਹੀ, 110 ਲੋਕਾਂ ਦੀ ਮੌ+ਤ

ਅੱਧੀ ਰਾਤ ਸੁੱਤੇ ਪਏ ਲੋਕਾਂ ਉਤੇ ਆਣ ਡਿੱਗੀਆਂ ਘਰਾਂ ਦੀਆਂ ਛੱਤਾਂ, ਭੱਜਣ ਦਾ ਵੀ ਨਾ ਮਿਲਿਆ ਮੌਕਾ, 6.2 ਤੀਬਰਤਾ ਵਾਲੇ ਭੂਚਾਲ ਨੇ ਮਚਾਈ ਤਬਾਹੀ, 110 ਲੋਕਾਂ ਦੀ ਮੌ+ਤ

ਵੀਓਪੀ ਬਿਊਰੋ, ਇੰਟਰਨੈਸ਼ਨਲ- ਅੱਧੀ ਰਾਤ ਨੂੰ ਜਦੋਂ ਲੋਕ ਘਰਾਂ ਵਿਚ ਬੇਫਿਕਰੇ ਸੁੱਤੇ ਪਏ ਸੀ ਤਾਂ ਆਏ ਜ਼ਬਰਦਸਤ ਭੂਚਾਲ ਨੇ ਅਜਿਹੀ ਤਬਾਹੀ ਮਚਾਈ ਕਿ ਥਾਂ-ਥਾਂ ਲਾਸ਼ਾਂ ਦੇ ਢੇਰ ਲੱਗ ਗਏ। ਚੀਨ ‘ਚ ਅੱਜ ਯਾਨੀ ਮੰਗਲਵਾਰ ਸਵੇਰੇ ਵੀ 6.2 ਤੀਬਰਤਾ ਨਾਲ ਭੂਚਾਲ ਆਇਆ, ਜਿਸ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਅਤੇ 200 ਤੋਂ ਵੱਧ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਇੰਨਾ ਜ਼ਬਰਦਸਤ ਸੀ ਕਿ ਕਈ ਇਮਾਰਤਾਂ ਢਹਿ ਗਈਆਂ ਅਤੇ ਚਾਰੇ ਪਾਸੇ ਚੀਕ-ਚਿਹਾੜਾ ਪੈ ਗਿਆ। ਚੀਨ ਦੇ ਸਰਕਾਰੀ ਮੀਡੀਆ ਦੀ ਰਿਪੋਰਟ ਮੁਤਾਬਕ ਉੱਤਰ-ਪੱਛਮੀ ਚੀਨ ਯਾਨੀ ਚੀਨ ਦੇ ਗਾਂਸੂ-ਕਿੰਘਾਈ ਸੂਬੇ ਵਿਚ ਆਏ 6.2 ਤੀਬਰਤਾ ਦੇ ਸ਼ਕਤੀਸ਼ਾਲੀ ਭੂਚਾਲ ਵਿਚ ਮਰਨ ਵਾਲਿਆਂ ਦੀ ਗਿਣਤੀ ਹੁਣ ਤੱਕ 110 ਨੂੰ ਪਾਰ ਕਰ ਗਈ ਹੈ। ਸਿਰਫ ਚੀਨ ਹੀ ਨਹੀਂ ਬੀਤੀ ਰਾਤ ਤੋਂ ਅਫਗਾਨਿਸਤਾਨ, ਮਿਆਂਮਾਰ, ਲੱਦਾਖ ਦੇ ਕਾਰਗਿਲ ਅਤੇ ਅੰਡੇਮਾਨ ਸਾਗਰ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।


ਹਾਲਾਂਕਿ ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਭੂਚਾਲ ਦੀ ਤੀਬਰਤਾ 5.9 ਦੱਸੀ ਹੈ। ਜਦੋਂ ਕਿ ਚੀਨੀ ਸੀਸੀਟੀਵੀ ਨੇ ਦੱਸਿਆ ਕਿ ਇਸ ਸ਼ਕਤੀਸ਼ਾਲੀ ਭੂਚਾਲ ਕਾਰਨ ਪਾਣੀ ਅਤੇ ਬਿਜਲੀ ਦੀਆਂ ਲਾਈਨਾਂ ਦੇ ਨਾਲ-ਨਾਲ ਆਵਾਜਾਈ ਅਤੇ ਸੰਚਾਰ ਬੁਨਿਆਦੀ ਢਾਂਚੇ ਨੂੰ ਵੀ ਨੁਕਸਾਨ ਪਹੁੰਚਿਆ ਹੈ। ਭੂਚਾਲ ਦੇ ਝਟਕੇ ਰਾਜਧਾਨੀ ਬੀਜਿੰਗ ਤੋਂ ਲਗਭਗ 1,450 ਕਿਲੋਮੀਟਰ (900 ਮੀਲ) ਦੱਖਣ-ਪੱਛਮ ਵਿਚ ਗਾਂਸੂ ਸੂਬਾਈ ਰਾਜਧਾਨੀ ਲਾਂਝੂ ਵਿਚ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਲੋਕ ਡਰੇ ਹੋਏ ਦੇਖੇ ਗਏ।
ਚੀਨ ਵਿੱਚ ਪਹਿਲਾ ਭੂਚਾਲ ਅੱਧੀ ਰਾਤੀਂ 6.2 ਦੀ ਤੀਬਰਤਾ ਨਾਲ ਆਇਆ। ਭੂਚਾਲ ਇੰਨਾ ਜ਼ਬਰਦਸਤ ਸੀ ਕਿ ਇਮਾਰਤਾਂ ਢਹਿ-ਢੇਰੀ ਹੋ ਗਈਆਂ ਤੇ ਸੜਕਾਂ ‘ਤੇ ਤ੍ਰੇੜਾਂ ਆ ਗਈਆਂ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਭੂਚਾਲ ਨਾਲ ਮਚੀ ਤਬਾਹੀ ਨੂੰ ਵੇਖਦੇ ਹੋਏ ਸਰਚ ਆਪ੍ਰੇਸ਼ਨ ਚਲਾਉਣ ਦਾ ਨਿਰਦੇਸ਼ ਦਿੱਤਾ ਹੈ। ਉਥੇ ਹੀ ਦੂਜਾ ਭੂਚਾਲ ਮੰਗਲਵਾਰ ਸਵੇਰੇ-ਸਵੇਰੇ ਕਰੀਬ 7.16 ਵਜੇ ਆਇਆ।

error: Content is protected !!