ਵਿਆਹ ਮਗਰੋਂ ਫੇਰਾ ਪਾਉਣ ਆਈ ਨੂੰ ਸ਼ਰੇ ਬਾਜ਼ਾਰ ਪ੍ਰੇਮੀ ਨੇ ਮਾਰੀਆਂ ਗੋ.ਲੀਆਂ, ਜਾਂਚ ਕਰਦੀ ਮੁਲਜ਼ਮ ਤਕ ਪੁੱਜੀ ਪੁਲਿਸ ਨੇ ਕਰ.ਤਾ ਐਨਕਾਊਂਟਰ

ਵਿਆਹ ਮਗਰੋਂ ਫੇਰਾ ਪਾਉਣ ਆਈ ਨੂੰ ਸ਼ਰੇ ਬਾਜ਼ਾਰ ਪ੍ਰੇਮੀ ਨੇ ਮਾਰੀਆਂ ਗੋ.ਲੀਆਂ, ਜਾਂਚ ਕਰਦੀ ਮੁਲਜ਼ਮ ਤਕ ਪੁੱਜੀ ਪੁਲਿਸ ਨੇ ਕਰ.ਤਾ ਐਨਕਾਊਂਟਰ


ਵੀਓਪੀ ਬਿਊਰੋ, ਨੈਸ਼ਨਲ-ਪਿਆਰ ਵਿਚ ਅਸਫਲ ਪ੍ਰੇਮੀ ਨੇ ਵਿਆਹ ਕਰਵਾ ਕੇ ਪੇਕੇ ਘਰ ਫੇਰਾ ਪਾਉਣ ਆਈ ਕੁੜੀ ਦੀ ਸੜਕ ਉਤੇ ਗੋਲੀਆਂ ਮਾਰ ਕੇ ਹੱਤਿ.ਆ ਕਰ ਦਿੱਤੀ। ਜਾਂਚ ਕਰਦੀ ਪੁਲਿਸ ਮੁਲਜ਼ਮ ਤਕ ਪੁਜੀ ਤਾਂ ਉਸ ਨੇ ਪੁਲਿਸ ਉਤੇ ਵੀ ਗੋਲੀ਼ ਚਲਾ ਦਿੱਤੀ। ਜਵਾਬੀ ਫਾਇਰਿੰਗ ਵਿਚ ਪੁਲਿਸ ਨੇ ਮੁਲਜ਼ਮ ਦੇ ਗੋਲ਼ੀ ਮਾਰ ਦਿੱਤੀ।ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਦਾ ਹੈ।


ਮੇਰਠ ਦੇ ਦਦੌਰਾਲਾ ਥਾਣਾ ਖੇਤਰ ਵਿਖੇ 20 ਦਿਨ ਪਹਿਲਾਂ ਮੁਜ਼ੱਫਰਨਗਰ ਦੇ ਰਹਿਣ ਵਾਲੇ ਨੌਜਵਾਨ ਨਾਲ ਇਕ ਔਰਤ ਦਾ ਵਿਆਹ ਹੋਇਆ ਸੀ। ਔਰਤ ਆਪਣੇ ਪੇਕੇ ਘਰ ਫੇਰਾ ਪਾਉਣ ਆਈ ਹੋਈ ਸੀ। ਇਸ ਦੌਰਾਨ ਉਸ ਦੇ ਪ੍ਰੇਮੀ ਨੇ ਸੜਕ ਦੇ ਵਿਚਕਾਰ ਉਸ ‘ਤੇ ਗੋ.ਲੀਆਂ ਚਲਾ ਦਿੱਤੀਆਂ, ਜਿਸ ਤੋਂ ਬਾਅਦ ਉਸ ਦੀ ਮੌ.ਤ ਹੋ ਗਈ।
ਪੁਲਿਸ ਨੇ ਸਬੂਤ ਇਕੱਠੇ ਕਰ ਕੇ ਕਾ.ਤਲ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਤੇ ਕ.ਤ.ਲ ਕਰਨ ਵਾਲਾ ਪ੍ਰੇਮੀ ਆਹਮੋ-ਸਾਹਮਣੇ ਹੋ ਗਏ, ਜਿੱਥੇ ਮੁਲਜ਼ਮ ਨੇ ਪੁਲਿਸ ਉਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਜਵਾਬੀ ਗੋ.ਲੀਬਾਰੀ ਵਿਚ ਮੁਲਜ਼ਮ ਨਵਨੀਤ ਨੂੰ ਗੋ.ਲੀ ਲੱਗ ਗਈ, ਜਿਸ ਨੂੰ ਪੁਲਿਸ ਨੇ ਜ਼ਖਮੀ ਹਾਲਤ ਵਿਚ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!