ਗੋਪੀ’ ਵਾਲੀ ਵੀਡੀਓ ਤੋਂ ਬਾਅਦ ਵਿਵਾਦਿਤ ਕੁਲਹੜ ਪੀਜ਼ਾ ਕਪਲ ਨੇ ਫਿਰ ਲਾਹੀ ਸ਼ਰਮ, ਇਸ ਵਾਰ ਨਿਹੰਗ ਜੱਥੇਬੰਦੀ ਪਹੁੰਚ ਗਈ ਮਾਫੀ ਮੰਗਵਾਉਣ

‘ਗੋਪੀ’ ਵਾਲੀ ਵੀਡੀਓ ਤੋਂ ਬਾਅਦ ਵਿਵਾਦਿਤ ਕੁਲਹੜ ਪੀਜ਼ਾ ਕਪਲ ਨੇ ਫਿਰ ਲਾਹੀ ਸ਼ਰਮ, ਇਸ ਵਾਰ ਨਿਹੰਗ ਜੱਥੇਬੰਦੀ ਪਹੁੰਚ ਗਈ ਮਾਫੀ ਮੰਗਵਾਉਣ

ਜਲੰਧਰ (ਵੀਓਪੀ ਬਿਊਰੋ) ਅਕਸਰ ਵਿਵਾਦਾਂ ‘ਚ ਰਹਿਣ ਵਾਲੇ ਸੋਸ਼ਲ ਮੀਡੀਆ ‘ਤੇ ਰੀਲ ਬਣਾਉਣ ਵਾਲੀ ਕੁਲਹੜ ਪੀਜ਼ਾ ਜੋੜੀ ਇੱਕ ਵਾਰ ਫਿਰ ਆਪਣੀਆਂ ਊਟ ਪਟਾਂਗ ਹਰਕਤਾਂ ਕਾਰਨ ਸੁਰਖੀਆਂ ਵਿੱਚ ਹੈ। ਇਸ ਵਾਰ ਇਨ੍ਹਾਂ ਦੀ ਕੋਈ ਪਰਸਨਲ ਵੀਡੀਓ ਵਾਇਰਲ ਨਹੀਂ ਹੋਈ ਸਗੋਂ ਇਹ ਆਪਣੀ ਬਕਵਾਸ ਬੋਲਬਾਣੀ ਕਰ ਕੇ ਸੁਰਖੀਆਂ ‘ਚ ਹਨ।

ਇਸ ਵਾਰ ਪੀਜ਼ਾ ਕਪਲ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇਹ ਪੂਰੀ ਦੁਨੀਆ ਨੂੰ ਇੱਕ ਗਾਲ੍ਹ ਕੱਢ ਕੇ ਵੰਗਾਰਦਾ ਹਨ। ਇਹ ਗਾਲ੍ਹ ਕੱਢਣ ਵਾਲੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕੁਲਹੜ ਪੀਜ਼ਾ ਕਪਲ ਖਿਲਾਫ਼ ਜੰਮ ਕੇ ਭੜਾਸ ਕੱਢੀ ਹੈ।

ਇਸ ਵਾਰ ਗੱਲ ਇੰਨੀ ਵਧੀ ਹੈ ਕਿ ਨਿਹੰਗ ਜਥੇਬੰਦੀਆਂ ਇਨ੍ਹਾਂ ਵੀ ਕੋਲੋ ਜਵਾਬ ਮੰਗਣ ਆ ਗਈਆਂ ਹਨ। ਇਸ ਵਾਰ ਇਨ੍ਹਾਂ ਦਾ ਵਿਰੋਧ ਸਾਰੇ ਪਾਸੇ ਹੋ ਰਿਹਾ ਹੈ ਕਿਉਂਕਿ ਇਸ ਵਾਰ ਕੁਲਹੜ ਪੀਜ਼ਾ ਕਪਲ ਨੇ ਪੂਰੀ ਦੁਨੀਆਂ ਨੂੰ ਹੀ ਗਾਲਾਂ ਕੱਢੀਆਂ ਹਨ। ਲੋਕ ਇਸ ਗੱਲ ਦਾ ਵਿਰੋਧ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨੇ ਪਹਿਲਾਂ ਵੀ ਆਪਣੀ ਪੋਰਨ ਵੀਡੀਓ ਬਣਾ ਕੇ ਖੁਦ ਹੀ ਵਾਇਰਲ ਕੀਤੀ ਸੀ  ਤਾਂ ਜੋ ਵੀਓਜ਼  ਹਾਸਲ ਕਰ ਕੇ ਹੋਰ ਮਸ਼ਹੂਰ ਹੋ ਸਕਣ।

ਨਿਹੰਗ ਜੱਥੇਬੰਦੀ ਨੇ ਕਿਹਾ ਕਿ ਇਸ ਵਾਰ ਇਨ੍ਹਾਂ ਬੇਸ਼ਰਮਾਂ ਕੋਲੋਂ ਮਾਫੀ ਮੰਗਵਾ ਕੇ ਛੱਡਾਂਗੇ, ਤਾਂ ਜੋ ਨੌਜਵਾਨ ਪੀੜੀ ਨੂੰ ਸਹੀ ਸੇਧ ਮਿਲੇ। ਨਿਹੰਗ ਸਿੰਘ ਇਸ ਵਾਰ ਪੂਰੇ ਗੁੱਸੇ ਵਿੱਚ ਕਪਲ ਦੀ ਦੁਕਾਨ ‘ਤੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਅਜਿਹੀਆਂ ਗੰਦੀਆਂ ਵੀਡੀਓ ਬਣਾ ਕੇ ਮਸ਼ਹੂਰ ਹੋਣ ਵਰਗੇ ਦਿਖਾਵੇ ਤੋਂ ਬਚਣਾ ਚਾਹੀਦਾ ਹੈ।

error: Content is protected !!