ਅੰਮ੍ਰਿਤਸਰ ‘ਚ ਦਰਗਾਹ ਦੇ ਸੇਵਾਦਾਰ ਮਜਨੂੰ ਸ਼ਾਹ ਕਾਦਰੀ ਦਾ ਬੇਰਹਿਮੀ ਨਾਲ ਕ+ਤਲ

ਅੰਮ੍ਰਿਤਸਰ ‘ਚ ਦਰਗਾਹ ਦੇ ਸੇਵਾਦਾਰ ਮਜਨੂੰ ਸ਼ਾਹ ਕਾਦਰੀ ਦਾ ਬੇਰਹਿਮੀ ਨਾਲ ਕ+ਤਲ

ਅੰਮ੍ਰਿਤਸਰ (ਵੀਓਪੀ ਬਿਊਰੋ) ਪੰਜਾਬ ਵਿੱਚ ਆਏ ਦਿਨ ਕਤਲੇਆਮ ਹੋ ਰਹੇ ਹਨ। ਅਪਰਾਧੀ ਇੰਨੇ ਬੇਖੌਫ ਹੋ ਗਏ ਹਨ ਕਿ ਬਿਨਾ ਪੁਲਿਸ ਦੇ ਡਰ ਤੋਂ ਹੀ ਅਪਰਾਧ ਕਰ ਰਹੇ ਹਨ। ਵੀਰਵਾਰ ਤੜਕੇ ਕੁਝ ਹਮਲਾਵਰ ਅੰਮ੍ਰਿਤਸਰ ਦੇ ਥਾਣਾ ਛਾਉਣੀ ਅਧੀਨ ਪੈਂਦੇ ਇਲਾਕੇ ਗਵਾਲ ਮੰਡੀ ਵਿੱਚ ਇੱਕ ਦਰਗਾਹ ਵਿੱਚ ਦਾਖਲ ਹੋਏ ਅਤੇ ਉੱਥੇ ਮੌਜੂਦ ਸੇਵਾਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਅਣਪਛਾਤੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


ਮ੍ਰਿਤਕ ਦੀ ਪਛਾਣ ਬਲਦੇਵ ਸਿੰਘ ਉਰਫ਼ ਮਜਨੂੰ ਸ਼ਾਹ ਕਾਦਰੀ ਵਜੋਂ ਹੋਈ ਹੈ। ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਕਈ ਲੋਕਾਂ ਨੂੰ ਹਿਰਾਸਤ ‘ਚ ਲਿਆ ਹੈ। ਹਮਲਾਵਰਾਂ ਦੀ ਪਛਾਣ ਕਰਨ ਲਈ ਆਸਪਾਸ ਦੇ ਸੀਸੀਟੀਵੀ ਵੀ ਸਕੈਨ ਕੀਤੇ ਜਾ ਰਹੇ ਹਨ।

ਏਡੀਸੀਪੀ 2 ਪ੍ਰਭਜੋਤ ਸਿੰਘ ਵਿਰਕ ਨੇ ਦੱਸਿਆ ਕਿ ਪੁਲੀਸ ਨੂੰ ਸਵੇਰੇ 6 ਵਜੇ ਦੇ ਕਰੀਬ ਸੂਚਨਾ ਮਿਲੀ ਸੀ ਕਿ ਗਵਾਲ ਮੰਡੀ ਨੇੜੇ ਸਥਿਤ ਦਰਗਾਹ ਖਜੂਰ ਵਾਲੀ ਵਿਖੇ ਸੇਵਾਦਾਰ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਘਟਨਾ ਵਾਲੀ ਥਾਂ ਤੋਂ ਕੋਈ ਵੀ ਸਾਮਾਨ ਜਾਂ ਨਕਦੀ ਆਦਿ ਗਾਇਬ ਨਹੀਂ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਹ ਵਾਰਦਾਤ ਚੋਰੀ ਜਾਂ ਲੁੱਟ ਦੀ ਨੀਅਤ ਨਾਲ ਨਹੀਂ ਕੀਤੀ ਗਈ।

error: Content is protected !!