ਸਿੱਧੂ ਮੂਸੇਵਾਲਾ ਵਰਗਾ ਹੀਰਾ ਗਵਾਉਣ ਦਾ ਸਦਮਾ ਮੁੱਕਿਆ ਨਹੀ, ਹੁਣ ਗਾਇਕ ਸਿੰਗਾ ਨੂੰ ਧਮਕੀਆਂ- ਪੈਸੇ ਨਾ ਦਿੱਤੇ ਤਾਂ ਸਟੇਜ ਤੋਂ ਚੁੱਕ ਲਿਜਾਵਾਂਗੇ, Video ਕੀਤੀ ਜਾਰੀ
https://www.instagram.com/tv/C1EUlCgPEil/?igshid=dXd2NHUycHAzbGZ1
ਜਲੰਧਰ (ਵੀਓਪੀ ਬਿਊਰੋ) ਪੰਜਾਬ ਦੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਜਿੱਥੇ ਇੰਨੀ ਗ੍ਰੋਥ ਕਰ ਚੁੱਕੀ ਹੈ, ਉੱਥੇ ਹੀ ਇਸ ਦੇ ਕਲਾਕਾਰਾਂ ਨਾਲ ਜੁੜੀਆਂ ਕੋਨਟਰੇਵਰਸੀਆਂ ਵੀ ਬਹੁਤ ਆ ਰਹੀਆਂ ਹਨ। ਹੁਣ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਨੇ ਵੱਡਾ ਇਲਜ਼ਾਮ ਲਾਇਆ ਹੈ। ਉਸ ਨੇ ਲਾਈਵ ਹੋ ਕੇ ਦੱਸਿਆ ਕਿ ਅਗਸਤ ਮਹੀਨੇ ਵਿੱਚ ਉਸ ਖ਼ਿਲਾਫ਼ ਥਾਣਾ ਸਿਟੀ ਕਪੂਰਥਲਾ ਅਤੇ ਅਜਨਾਲਾ ਵਿੱਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ, ਜਿਸ ਲਈ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਸੀ।
ਉਸਨੇ ਅੱਗੇ ਕਿਹਾ ਕਿ ਪੈਸੇ ਨਾ ਦੇਣ ‘ਤੇ ਸਟੇਜ ਤੋਂ ਚੁੱਕ ਕੇ ਲਿਜਾਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਨੇ ਕਿਹਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾਵੇਗੀ।
ਤੁਹਾਨੂੰ ਦੱਸ ਦੇਈਏ ਕਿ ਪੰਜਾਬੀ ਗਾਇਕ ਸਿੰਗਾ ਦਾ ਨਵਾਂ ਗੀਤ ਸਟਿਲ ਲਾਈਵ ਲਾਂਚ ਹੋਇਆ ਸੀ। ਭੀਮ ਰਾਓ ਯੁਵਾ ਬਲ ਦੇ ਮੁਖੀ ਅਮਨਦੀਪ ਸਹੋਤਾ ਵਾਸੀ ਮੁਹੱਲਾ ਸ਼ਹਿਰੀਆਂ ਨੇ ਥਾਣਾ ਸਿਟੀ ਕਪੂਰਥਲਾ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਗੀਤ ਵਿਚ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਅਸ਼ਲੀਲਤਾ ਫੈਲਾਈ ਗਈ ਹੈ | ਸ਼ਿਕਾਇਤ ’ਤੇ ਪੁਲੀਸ ਨੇ ਗਾਇਕ ਸਿੰਘਾ ਸਮੇਤ 5 ਵਿਅਕਤੀਆਂ ਖ਼ਿਲਾਫ਼ ਧਾਰਾ 294 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਸੀ।
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਕਿਹਾ ਗਿਆ ਸੀ ਕਿ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਉਰਫ਼ ਸਿੰਗਾ ਵਾਸੀ ਪਿੰਡ ਜਗਨੀਵਾਲ ਹੁਸ਼ਿਆਰਪੁਰ ਹਥਿਆਰਾਂ ਵਾਲੇ ਗੀਤਾਂ ਦਾ ਪ੍ਰਚਾਰ ਕਰਕੇ ਪੰਜਾਬ ਦੇ ਨੌਜਵਾਨਾਂ ਨੂੰ ਗਲਤ ਰਸਤੇ ‘ਤੇ ਜਾਣ ਲਈ ਉਕਸਾ ਰਿਹਾ ਹੈ | ਹੁਣ ਉਸਨੇ ਆਪਣੀ ਟੀਮ ਦੇ ਨਿਰਮਾਤਾ ਬੀਕੇ ਸਿੰਘ, ਨਿਰਦੇਸ਼ਕ ਅਮਨਦੀਪ ਸਿੰਘ, ਡੀਓਪੀ ਵਰੁਣ ਵਰਮਾ ਉਰਫ ਸੋਨੂੰ ਗਿੱਲ ਅਤੇ ਸੰਪਾਦਕ ਜਤਿਨ ਅਰੋੜਾ ਦੇ ਨਾਲ ਇੱਕ ਨਵਾਂ ਗੀਤ ਸਟਿਲ ਅਲਾਈਵ ਲਾਂਚ ਕੀਤਾ ਹੈ।
ਇਸ ਵਿੱਚ ਅਸ਼ਲੀਲਤਾ ਪਰੋਸੀ ਗਈ ਹੈ, ਜਿਸ ਨੂੰ ਪਰਿਵਾਰ ਸਮੇਤ ਨਹੀਂ ਦੇਖਿਆ ਜਾ ਸਕਦਾ। ਹੁਣ ਗਾਇਕ ਸਿੰਗਾ ਨੇ ਲਾਈਵ ਹੋ ਕੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਵਕੀਲ ਤੋਂ ਪਤਾ ਲੱਗਾ ਹੈ ਕਿ ਉਨ੍ਹਾਂ ਖਿਲਾਫ ਪਹਿਲਾਂ ਪਹਿਲਾਂ ਕਪੂਰਥਲਾ ਅਤੇ ਫਿਰ ਅਜਨਾਲਾ ‘ਚ ਧਾਰਾ 295 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੇ ਦੋਸ਼ ਲਾਇਆ ਕਿ ਉਸ ਨੂੰ ਛੁਪਾਉਣ ਲਈ ਉਸ ਤੋਂ 10 ਲੱਖ ਰੁਪਏ ਦੀ ਮੰਗ ਕੀਤੀ ਜਾ ਰਹੀ ਹੈ। ਉਸਦਾ ਪਰਿਵਾਰ ਬਹੁਤ ਪਰੇਸ਼ਾਨ ਹੈ। ਉਸ ਨੂੰ ਧਮਕਾਇਆ ਜਾ ਰਿਹਾ ਹੈ ਕਿ ਉਸ ਨੂੰ ਚੱਲਦੇ ਸਟੇਜ ਸ਼ੋਅ ਤੋਂ ਚੁੱਕ ਲਿਆ ਜਾਵੇਗਾ।
ਇਲਜ਼ਾਮ ਹੈ ਕਿ ਪਿਤਾ ਕਦੇ ਇਸ ਥਾਣੇ ਅਤੇ ਕਦੇ ਉਸ ਥਾਣੇ ਵਿੱਚ ਆਉਂਦੇ ਹਨ। ਚਾਰ ਮਹੀਨਿਆਂ ਤੋਂ ਇਨ੍ਹਾਂ ਮਾਮਲਿਆਂ ਦੀ ਜਾਂਚ ਨਹੀਂ ਹੋ ਰਹੀ, ਜਿਸ ਕਰਕੇ ਉਹ ਆਪਣਾ ਪੱਖ ਪੇਸ਼ ਕਰ ਸਕੇ। ਉਸ ਨੇ ਕਿਹਾ ਕਿ ਹੁਣ ਉਹ ਆਪਣੇ ਪਰਿਵਾਰ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦਾ, ਇਸ ਲਈ ਉਹ ਲਾਈਵ ਹੋ ਰਿਹਾ ਹੈ। ਉਸ ਨੇ ਕਿਹਾ ਕਿ ਉਸ ਕੋਲ ਸਾਰੇ ਸਬੂਤ ਹਨ ਅਤੇ ਜੇਕਰ ਉਸ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਈ-ਮੇਲ 21 ਲੋਕਾਂ ਦੇ ਨਾਂ ‘ਤੇ ਹੈ, ਜੋ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਉਹ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਜੇਕਰ ਉਨ੍ਹਾਂ ਨੇ ਕੋਈ ਗਲਤੀ ਕੀਤੀ ਹੈ ਤਾਂ ਉਨ੍ਹਾਂ ਨੂੰ ਸਜ਼ਾ ਦਿਓ, ਪਰ ਅਜਿਹਾ ਬਲੈਕਮੇਲ ਕਰਨ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ। ਅਜਿਹੀਆਂ ਝੂਠੀਆਂ ਐਫ.ਆਈ.ਆਰਜ਼ ਸਿਰਫ ਬਲੈਕਮੇਲਿੰਗ ਲਈ ਦਰਜ ਕੀਤੀਆਂ ਜਾ ਰਹੀਆਂ ਹਨ, ਜੋ ਕਿ ਬਹੁਤ ਹੀ ਗੰਭੀਰ ਵਰਤਾਰਾ ਹੈ।
ਹਾਲਾਂਕਿ ਲਾਈਵ ਹੁੰਦੇ ਹੋਏ ਗਾਇਕ ਮਨਪ੍ਰੀਤ ਸਿੰਘ ਨੇ ਇਸ ਗੱਲ ਨੂੰ ਦੁਬਿਧਾ ‘ਚ ਰੱਖਿਆ ਕਿ ਉਸ ਤੋਂ ਪੈਸਿਆਂ ਦੀ ਮੰਗ ਪੁਲਸ ਨੇ ਕੀਤੀ ਜਾਂ ਸ਼ਿਕਾਇਤਕਰਤਾ ਨੇ, ਜੋ ਕਿ ਜਾਂਚ ਦਾ ਵਿਸ਼ਾ ਹੈ। ਇਸ ਸਬੰਧੀ ਐਸਐਸਪੀ ਵਤਸਲਾ ਗੁਪਤਾ ਨੇ ਕਿਹਾ ਕਿ ਇਹ ਮਾਮਲਾ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਉਹ ਲਾਈਵ ਵੀਡੀਓ ਦੇਖ ਕੇ ਮਾਮਲੇ ਦੀ ਪੁਸ਼ਟੀ ਕਰੇਗੀ। ਇਸ ਮਾਮਲੇ ਵਿੱਚ ਜੋ ਵੀ ਸ਼ਾਮਲ ਹੈ, ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।