‘ਸੱਸ ਸਾਰਾ ਦਿਨ ਰੀਲਾਂ ਵੇਖ ਤੇ ਫੇਸਬੁੱਕ ਚਲਾ ਖ਼ਤਮ ਕਰ ਦਿੰਦੀ ਹੈ ਨੈਟ ਡਾਟਾ’; ਗੁੱਸੇ ਵਿਚ ਆਈ ਨੂੰਹ ਪੁੱਜ ਗਈ ਥਾਣੇ, ਹੋਇਆ ਹੰਗਾਮਾ

‘ਸੱਸ ਸਾਰਾ ਦਿਨ ਰੀਲਾਂ ਵੇਖ ਤੇ ਫੇਸਬੁੱਕ ਚਲਾ ਖ਼ਤਮ ਕਰ ਦਿੰਦੀ ਹੈ ਨੈਟ ਡਾਟਾ’; ਗੁੱਸੇ ਵਿਚ ਆਈ ਨੂੰਹ ਪੁੱਜ ਗਈ ਥਾਣੇ, ਹੋਇਆ ਹੰਗਾਮਾ


ਵੀਓਪੀ ਬਿਊਰੋ, ਨੈਸ਼ਨਲ : ਸੱਸ-ਨੂੰਹ ਵਿਚਾਲੇ ਝਗੜੇ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਸਹਾਰਨਪੁਰ ਦੇ ਸਦਰ ਬਾਜ਼ਾਰ ਥਾਣਾ ਖੇਤਰ ਦੀ ਇਕ ਕਾਲੋਨੀ ‘ਚ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੂੰਹ ਨੇ ਮੋਬਾਈਲ ਡਾਟਾ ਨੂੰ ਲੈ ਕੇ ਆਪਣੀ ਸੱਸ ਤੇ ਪਤੀ ਖ਼ਿਲਾਫ਼ ਥਾਣਾ ਸਦਰ ਵਿਚ ਸ਼ਿਕਾਇਤ ਦਰਜ ਕਰਵਾਈ ਹੈ।


ਦਰਅਸਲ ਇਸ ਕਾਲੋਨੀ ‘ਚ ਰਹਿਣ ਵਾਲੀ ਨੂੰਹ ਦਾ ਕਹਿਣਾ ਹੈ ਕਿ ਉਸ ਦਾ ਪਤੀ ਸਵੇਰੇ ਆਪਣੇ ਕੰਮ ‘ਤੇ ਚਲਾ ਜਾਂਦਾ ਹੈ। ਉਹ ਸਾਰਾ ਦਿਨ ਆਪਣੇ ਘਰ ਦੇ ਕੰਮ ਵਿਚ ਰੁੱਝੀ ਰਹਿੰਦੀ ਹੈ ਅਤੇ ਬੱਚਿਆਂ ਦੀ ਦੇਖਭਾਲ ਕਰਦੀ ਹੈ। ਨੂੰਹ ਦਾ ਕਹਿਣਾ ਹੈ ਕਿ ਉਸ ਦੀ ਸੱਸ ਸਾਰਾ ਦਿਨ ਆਪਣੇ ਮੋਬਾਈਲ ‘ਤੇ ਰੀਲਾਂ ਅਤੇ ਫੇਸਬੁੱਕ ਦੇਖਦੀ ਰਹਿੰਦੀ ਹੈ। ਜਦੋਂ ਨੂੰਹ ਨੂੰ ਸ਼ਾਮ ਨੂੰ ਸਮਾਂ ਮਿਲਦਾ ਹੈ ਤਾਂ ਮੋਬਾਈਲ ਦਾ ਡਾਟਾ ਖ਼ਤਮ ਹੋ ਜਾਂਦਾ ਹੈ।
ਇਸ ਗੱਲ ਨੂੰ ਲੈ ਕੇ ਨੂੰਹ ਨੇ ਆਪਣੇ ਪਤੀ ਸਾਹਮਣੇ ਆਫ਼ਰ ਰੱਖ ਦਿੱਤੀ ਕਿ ਉਹ ਹੁਣ ਆਪਣੀ ਸੱਸ ਨਾਲ ਨਹੀਂ ਰਹੇਗੀ। ਪਤੀ ਨੇ ਆਪਣੀ ਮਾਂ ਤੋਂ ਵੱਖ ਹੋਣ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਨੂੰਹ ਥਾਣੇ ਪਹੁੰਚੀ ਤੇ ਮੋਬਾਈਲ ਡਾਟਾ ਦਾ ਹਵਾਲਾ ਦਿੰਦਿਆਂ ਆਪਣੀ ਸੱਸ ਤੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ। ਸਦਰ ਬਾਜ਼ਾਰ ਥਾਣੇ ਦੇ ਇੰਚਾਰਜ ਪ੍ਰਵੇਸ਼ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਨੂੰਹ ਦੇ ਪੇਕੇ ਤੇ ਸਹੁਰੇ ਪੱਖ ਨੂੰ ਬੁਲਾ ਕੇ ਸਮਝੌਤਾ ਕਰਵਾ ਦਿੱਤਾ ਗਿਆ ਹੈ।

error: Content is protected !!