ਧੁੰਦ ਦੀ ‘ਚਿੱਟੀ ਚਾਦਰ’ ‘ਚ ਲਿਪਟਿਆ ਪੰਜਾਬ, ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ, ਮੌਸਮ ਮਹਿਕਮੇ ਨੇ ਜਾਰੀ ਕੀਤਾ ਅਲਰਟ

ਧੁੰਦ ਦੀ ‘ਚਿੱਟੀ ਚਾਦਰ’ ‘ਚ ਲਿਪਟਿਆ ਪੰਜਾਬ, ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ, ਮੌਸਮ ਮਹਿਕਮੇ ਨੇ ਜਾਰੀ ਕੀਤਾ ਅਲਰਟ

ਵੀਓਪੀ ਬਿਊਰੋ – ਪੰਜਾਬ ‘ਚ ਇਸ ਸਮੇਂ ਠੰਢ ਦੇ ਨਾਲ ਨਾਲ ਧੁੰਦ ਦਾ ਵੀ ਪੂਰਾ ਜ਼ੋਰ ਹੈ। ਇਸ ਦੌਰਾਨ ਪੂਰੇ ਪੰਜਾਬ ਤੇ ਨਾਲ ਲੱਗਦੇ ਇਲਾਕਿਆਂ ਵਿੱਚ ਸੰਘਣੀ ਧੁੰਦ ਛਾਈ ਰਹੀ। ਅੰਮ੍ਰਿਤਸਰ, ਲੁਧਿਆਣਾ, ਪਟਿਆਲਾ ਅਤੇ ਫਰੀਦਕੋਟ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹੀ। ਮੌਸਮ ਵਿਭਾਗ ਨੇ ਮੰਗਲਵਾਰ ਅਤੇ ਬੁੱਧਵਾਰ ਲਈ ਆਰੇਂਜ ਅਲਰਟ ਵੀ ਜਾਰੀ ਕੀਤਾ ਹੈ।

ਇਸ ਤਹਿਤ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਸੰਘਣੀ ਧੁੰਦ ਛਾਈ ਰਹੇਗੀ। ਵਿਭਾਗ ਨੇ ਲੋਕਾਂ ਨੂੰ ਡਰਾਈਵਿੰਗ ਕਰਦੇ ਸਮੇਂ ਜ਼ਿਆਦਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।

ਸੋਮਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਵੀ 1.9 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਵਿਭਾਗ ਦੀ ਭਵਿੱਖਬਾਣੀ ਅਨੁਸਾਰ 30 ਅਤੇ 31 ਦਸੰਬਰ ਨੂੰ ਪੰਜਾਬ ਦੇ ਮਾਝਾ ਅਤੇ ਦੋਆਬਾ ਖੇਤਰ ਦੇ ਜ਼ਿਲ੍ਹਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਪੰਜਾਬ ਵਿੱਚ ਅੱਜ ਬਠਿੰਡਾ ਵਿੱਚ ਸਭ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ‘ਚ 21.7 ਡਿਗਰੀ, ਲੁਧਿਆਣਾ ‘ਚ 22.4, ਪਟਿਆਲਾ ‘ਚ 19.3, ਪਠਾਨਕੋਟ ‘ਚ 22.9, ਗੁਰਦਾਸਪੁਰ ‘ਚ 17.0, ਫਤਿਹਗੜ੍ਹ ਸਾਹਿਬ ‘ਚ 20.2 ਅਤੇ ਮੋਗਾ ‘ਚ 19.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।

error: Content is protected !!