ਚਾਰ ਲੱਖ ਰੁਪਏ ਨਾਲ ਭਰਿਆ ਲੱਭਿਆ ਬੈਗ, ਸਿੱਖ ਟੈਕਸੀ ਚਾਲਕ ਨੇ ਕਰਤਾ ਅਜਿਹਾ ਕੰਮ, ਚਾਰੇ ਪਾਸੇ ਹੋਣ ਲੱਗੀ ਚਰਚਾ

ਚਾਰ ਲੱਖ ਰੁਪਏ ਨਾਲ ਭਰਿਆ ਲੱਭਿਆ ਬੈਗ, ਸਿੱਖ ਟੈਕਸੀ ਚਾਲਕ ਨੇ ਕਰਤਾ ਅਜਿਹਾ ਕੰਮ, ਚਾਰੇ ਪਾਸੇ ਹੋਣ ਲੱਗੀ ਚਰਚਾ


ਵੀਓਪੀ ਬਿਊਰੋ, ਇੰਟਰਨੈਸ਼ਨਲ-ਅੱਜ ਦੇ ਯੁੱਗ ਵਿੱਚ ਮਨੁੱਖ ਕਿਸੇ ਤਰੀਕੇ ਵੀ ਪੈਸਾ ਹਾਸਲ ਕਰਨਾ ਚਾਹੁੰਦਾ ਹੈ। ਇਸ ਲਈ ਬੇਇਮਾਨੀ ਦੇ ਰਾਹ ਪੈਣ ਤੋਂ ਵੀ ਨਹੀਂ ਝਿੱਜਕਦਾ ਪਰ ਅੱਜ ਵੀ ਬਹੁਤ ਸਾਰੇ ਅਜਿਹੇ ਇਮਾਨਦਾਰ ਲੋਕ ਦੇਸ਼ ਵਿਦੇਸ਼ ਵਿਚ ਮੌਜੂਦ ਹਨ, ਜਿਨ੍ਹਾਂ ਦੀ ਮਿਸਾਲ ਸਾਹਮਣੇ ਆਉਂਦੀ ਰਹਿੰਦੀ ਹੈ।


ਅਜਿਹਾ ਹੀ ਇੱਕ ਮਾਮਲਾ ਆਸਟ੍ਰੇਲੀਆ ਵਿਚ ਸਾਹਮਣੇ ਆਇਆ। ਜਿੱਥੇ ਇਕ ਸਿੱਖ ਟੈਕਸੀ ਡਰਾਈਵਰ ਚਰਨਜੀਤ ਸਿੰਘ ਅਟਵਾਲ ਨੇ ਇਮਾਨਦਾਰੀ ਦੀ ਅਜਿਹੀ ਮਿਸਾਲ ਕਾਇਮ ਕੀਤੀ ਹੈ ਕਿ ਇੰਟਰਨੈੱਟ ਉਤੇ ਉਸ ਦੀ ਤਾਰੀਫ ਹੋ ਰਹੀ ਹੈ। ਦਰਅਸਲ, ਉਸ ਦੀ ਟੈਕਸੀ ਵਿਚ ਬੈਠਾ ਵਿਅਕਤੀ 8000 ਆਸਟ੍ਰੇਲੀਅਨ ਡਾਲਰ ਯਾਨੀ 4 ਲੱਖ ਰੁਪਏ ਭੁੱਲ ਗਿਆ ਸੀ।
ਉਸ ਨੇ ਇਮਾਨਦਾਰੀ ਵਿਖਾਉਂਦੇ ਹੋਏ ਤੁਰੰਤ ਸਾਰੀ ਨਕਦੀ ਪੁਲਿਸ ਨੂੰ ਫੜਾ ਦਿੱਤੀ। ਉਨ੍ਹਾਂ ਦੇ ਇਸ ਕਦਮ ਦੀ ਸੋਸ਼ਲ ਮੀਡੀਆ ਅਤੇ ਪੁਲਿਸ ਵਿਭਾਗ ਵਿਚ ਕਾਫੀ ਤਾਰੀਫ ਹੋ ਰਹੀ ਹੈ। ਸਿੱਖ ਡਰਾਈਵਰ ਚਰਨਜੀਤ ਸਿੰਘ ਅਟਵਾਲ ਮੈਲਬੌਰਨ ਵਿੱਚ ਰਹਿੰਦੇ ਹਨ ਅਤੇ ਪਿਛਲੇ 30 ਸਾਲਾਂ ਤੋਂ ਉੱਥੇ ਡਰਾਈਵਰ ਵਜੋਂ ਕੰਮ ਕਰ ਰਹੇ ਹਨ। ਪੁਲਿਸ ਨੇ ਮਾਲਕ ਨੂੰ ਪੈਸੇ ਵਾਪਸ ਕਰ ਦਿਤੇ। ਪੈਸਿਆਂ ਦਾ ਮਾਲਕ ਟੈਕਸੀ ਚਾਲਕ ਚਰਨਜੀਤ ਸਿੰਘ ਦੀ ਇਮਾਨਦਾਰੀ ਦੇਖ ਕੇ ਖੁਸ਼ ਹੋਇਆ ਅਤੇ ਜਦੋਂ ਉਸ ਨੇ ਉਸ ਨੂੰ ਬਦਲੇ ਵਿਚ ਕੁਝ ਪੈਸੇ ਦੇਣੇ ਚਾਹੇ ਤਾਂ ਚਰਨਜੀਤ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ – ਮੈਨੂੰ ਇਸ ਕੰਮ ਦਾ ਇਨਾਮ ਲੈਣ ਦੀ ਲੋੜ ਨਹੀਂ ਹੈ।

error: Content is protected !!