ਕਿੱਧਰ ਨੂੰ ਤੁਰਿਆ ਪੰਜਾਬ ! ਬਾਈਕ ਉਤੇ ਸ਼ਰੇਆਮ ਪਿਸ.ਤੌਲ ਲਹਿਰਾਉਂਦੇ ਰਹੇ ਨੌਜਵਾਨ, ਵਾਹਨ ਚਾਲਕਾਂ ਨੂੰ ਮਾਰਦੇ ਰਹੇ ਦੱਬਕੇ, ਵੇਖੋ ਵਾਇਰਲ ਹੋਈ ਵੀਡੀਓ
ਵੀਓਪੀ ਬਿਊਰੋ, ਅੰਮ੍ਰਿਤਸਰ : ਸੂਬੇ ਵਿਚ ਅਮਨ ਕਾਨੂੰਨ ਭੰਗ ਹੋ ਰਿਹਾ ਹੈ। ਰੋਜ਼ਾਨਾ ਚੋਰੀਆਂ, ਲੁੱਟਾਂ-ਖੋਹਾਂ ਤੇ ਕਤਲੋਗਾਰਤ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇੱਥੋਂ ਤਕ ਕਿ ਹੁਣ ਲੋਕ ਜਨਤਕ ਥਾਵਾਂ ਉਤੇ ਹਥਿਆਰ ਲੈ ਕੇ ਸ਼ਰੇਆਮ ਨਿਕਲਣ ਲੱਗ ਗਏ ਹਨ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਵਿਚ ਸਾਹਮਣੇ ਆਇਆ ਹੈ। ਦਰਅਸਲ, ਸੋਸ਼ਲ ਮੀਡੀਆ ਉਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਸਾਫ ਦੇਖਿਆ ਜਾ ਸਕਦਾ ਹੈ ਕਿ ਤਿੰਨ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਕਿਤੇ ਜਾ ਰਹੇ ਹਨ ਅਤੇ ਉਨ੍ਹਾਂ ਦੇ ਹੱਥਾਂ ‘ਚ ਪਿਸ.ਤੌਲ ਹਨ। ਨੌਜਵਾਨ ਪਿਸ.ਤੌਲ ਹਵਾ ਵਿੱਚ ਲਹਿਰਾ ਕੇ ਹੰਕਾਰ ਦਿਖਾ ਰਹੇ ਹਨ।
ਦਰਅਸਲ, ਇਹ ਵੀਡੀਓ ਅੰਮ੍ਰਿਤਸਰ ਦੇ ਅਸ਼ੋਕਾ ਚੌਕ ਦੀ ਹੈ, ਜਿੱਥੇ ਰਾਤ ਸਮੇਂ ਕਿਸੇ ਅਣਪਛਾਤੇ ਕਾਰ ਚਾਲਕ ਨੇ ਇਸ ਘਟਨਾ ਨੂੰ ਆਪਣੇ ਮੋਬਾਈਲ ‘ਚ ਰਿਕਾਰਡ ਕਰ ਲਿਆ। ਇਹ ਵੀਡੀਓ 29 ਸੈਕਿੰਡ ਦੀ ਹੈ, ਜਿਸ ‘ਚ ਬਾਈਕ (ਪੀਬੀ-02-ਏਵੀ-6634) ‘ਤੇ ਸਵਾਰ ਤਿੰਨ ਵਿਅਕਤੀ ਸੜਕ ਪਾਰ ਕਰਦੇ ਨਜ਼ਰ ਆ ਰਹੇ ਹਨ।
ਬਾਈਕ ਦੇ ਪਿੱਛੇ ਬੈਠਾ ਨੌਜਵਾਨ ਹੱਥ ਵਿੱਚ ਪਿਸਤੌਲ ਫੜਾ ਰਿਹਾ ਹੈ। ਇਸੇ ਪਿਸਤੌਲ ਦੀ ਮਦਦ ਨਾਲ ਇੱਕ ਥ੍ਰੀ-ਵ੍ਹੀਲਰ ਟੈਂਪੂ ਨੂੰ ਵੀ ਸੜਕ ਪਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਕਤ ਚੌਕ ਵਿੱਚ ਪੁਲਿਸ ਦੀ ਨਾਕਾਬੰਦੀ ਦੇ ਬਾਵਜੂਦ ਪੁਲਿਸ ਨੇ ਇਨ੍ਹਾਂ ਬਾਈਕ ਸਵਾਰਾਂ ਨੂੰ ਰੋਕਣ ਦੀ ਕੋਸ਼ਿਸ਼ ਤਕ ਨਹੀਂ ਕੀਤੀ। ਫਿਲਹਾਲ ਇਹ ਵੀਡੀਓ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤਕ ਵੀ ਪਹੁੰਚ ਗਈ ਹੈ ਅਤੇ ਉਨ੍ਹਾਂ ਨੇ ਮਾਮਲੇ ਦੀ ਜਾਂਚ ਕਰ ਕੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ.ਤਾਰ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੁਲਿਸ ਮੁਲਜ਼ਮ ਦੀ ਭਾਲ ਕਰ ਰਹੀ ਹੈ ਅਤੇ ਜਲਦੀ ਹੀ ਮੁਲਜ਼ਮ ਪੁਲਿਸ ਦੀ ਗ੍ਰਿਫ਼.ਤ ਵਿੱਚ ਹੋਣਗੇ।
ਜਾਣਕਾਰੀ ਮੁਤਾਬਕ, ਇਹ ਵੀਡੀਓ ਸੋਮਵਾਰ ਰਾਤ ਦੀ ਦੱਸੀ ਜਾ ਰਹੀ ਹੈ, ਜਦੋਂ ਮੋਟਰਸਾਈਕਲ ਸਵਾਰ ਅਸ਼ੋਕਾ ਚੌਕ ਨੇੜੇ ਪੈਟਰੋਲ ਪੰਪ ਰਾਹੀਂ ਰੇਲਵੇ ਰੋਡ ਤੋਂ ਭੰਡਾਰੀ ਪੁਲ ਵੱਲ ਜਾ ਰਿਹਾ ਸੀ। ਬਾਈਕ ‘ਤੇ ਤਿੰਨ ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ਦੇ ਪਿੱਛੇ ਬੈਠੇ ਨੌਜਵਾਨ ਨੇ ਆਪਣੀ ਪਿਸ.ਤੌਲ ਕੱਢ ਕੇ ਹਵਾ ‘ਚ ਲਹਿਰਾ ਦਿੱਤਾ। ਉਸ ਨੇ ਲੰਘ ਰਹੇ ਥ੍ਰੀ-ਵ੍ਹੀਲਰ ਨੂੰ ਵੀ ਰੋਕ ਕੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਕਾਰ ਚਾਲਕ ਨੇ ਉਸ ਦੀ ਵੀਡੀਓ ਬਣਾ ਲਈ। ਇਹ ਦੇਖ ਕੇ ਕਿ ਉਸ ਦੀ ਵੀਡੀਓ ਬਣ ਰਹੀ ਹੈ, ਉਹ ਤੁਰੰਤ ਉਥੋਂ ਚਲੇ ਗਏ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ।