ਕੈਨੇਡਾ ਵਿਚ ਹੀ ਲੁਕੇ ਹਨ ਖਾਲਿ.ਸਤਾਨੀ ਲੀਡਰ ਨਿੱਝਰ ਦੇ ਕਾ.ਤਲ, ਜਲਦ ਹੋਵੇਗੀ ਗ੍ਰਿਫ਼.ਤਾਰੀ !

ਕੈਨੇਡਾ ਵਿਚ ਹੀ ਲੁਕੇ ਹਨ ਖਾਲਿ.ਸਤਾਨੀ ਲੀਡਰ ਨਿੱਝਰ ਦੇ ਕਾ.ਤਲ, ਜਲਦ ਹੋਵੇਗੀ ਗ੍ਰਿਫ਼.ਤਾਰੀ !


ਵੀਓਪੀ ਬਿਊਰੋ, ਇੰਟਰਨੈਸ਼ਨਲ-ਖਾਲਿ.ਸਤਾਨੀ ਲੀਡਰ ਹਰਦੀਪ ਸਿੰਘ ਨਿੱਝਰ ਦੇ ਕ.ਤ.ਲ ਨੂੰ ਲੈ ਕੇ ਭਾਰਤ ਤੇ ਕੈਨੇਡਾ ਵਿਚਾਲੇ ਵਿਵਾਦ ਭਖਿਆ ਹੋਇਆ ਹੈ। ਇਸ ਵਿਚਾਲੇ ਇਸ ਮਾਮਲੇ ਨਾਲ ਜੁੜੀ ਵੱਡੀ ਅਪਡੇਟ ਸਾਹਮਣੇ ਆਈ ਹੈ। ਨਿੱਝਰ ਨੂੰ ਗੋ.ਲੀ ਮਾਰ ਕੇ ਕ.ਤ.ਲ ਕਰਨ ਵਾਲੇ ਮੁਲਜ਼ਮ ਕੈਨੇਡਾ ਵਿੱਚ ਹੀ ਲੁਕ ਕੇ ਬੈਠੇ ਹਨ। ਕੈਨੇਡਾ ਦੇ ‘ਦ ਗਲੋਬ ਐਂਡ ਮੇਲ’ ਨੇ ਆਪਣੀ ਰਿਪੋਰਟ ਵਿੱਚ ਦੱਸਿਆ ਹੈ ਕਿ ਜਿਨ੍ਹਾਂ ਦੋ ਵਿਅਕਤੀਆਂ ਨੂੰ ਖਾਲਿ.ਸਤਾਨੀ ਨਿੱਝਰ ਦੇ ਕਾ.ਤਲ ਮੰਨਿਆ ਜਾ ਰਿਹਾ ਹੈ, ਉਹ ਕੈਨੇਡਾ ਛੱਡ ਕੇ ਨਹੀਂ ਗਏ। ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਜਲਦੀ ਹੀ ਗ੍ਰਿਫ.ਤਾਰ ਕੀਤਾ ਜਾ ਸਕਦਾ ਹੈ।


ਅਸਲ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਸਤੰਬਰ ‘ਚ ਨਿੱਝਰ ਦੇ ਕ.ਤ.ਲ ‘ਚ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਇਆ ਸੀ। ਉਨ੍ਹਾਂ ਕਿਹਾ ਸੀ ਕਿ ਨਿੱਝਰ ਦਾ ਕਤਲ ਭਾਰਤੀ ਏਜੰਟਾਂ ਨੇ ਕੀਤਾ ਸੀ, ਜਿਸ ਨੂੰ ਭਾਰਤ ਨੇ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਸੀ। ਭਾਰਤ ਨੇ ਕਿਹਾ ਕਿ ਟਰੂਡੋ ਦਾ ਬਿਆਨ ਰਾਜਨੀਤੀ ਤੋਂ ਪ੍ਰੇਰਿਤ ਸੀ। ਹਰਦੀਪ ਸਿੰਘ ਨਿੱਝਰ ਦਾ ਇਸ ਸਾਲ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਗੁਰਦੁਆਰੇ ਦੇ ਬਾਹਰ ਅਣਪਛਾਤੇ ਹਮਲਾਵਰਾਂ ਨੇ ਗੋ.ਲੀ ਮਾਰ ਕੇ ਕ.ਤ.ਲ ਕਰ ਦਿੱਤਾ ਸੀ।


‘ਦ ਗਲੋਬ ਐਂਡ ਮੇਲ’ ਨੇ ਆਪਣੀ ਰਿਪੋਰਟ ‘ਚ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਹੈ ਕਿ ਦੋਵੇਂ ਸ਼ੱਕੀ ਮਹੀਨਿਆਂ ਤੋਂ ਪੁਲਿਸ ਦੀ ਨਿਗਰਾਨੀ ‘ਚ ਸਨ। ਉਨ੍ਹਾਂ ਨੂੰ ਜਲਦੀ ਹੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵੱਲੋਂ ਗ੍ਰਿਫ.ਤਾਰ ਕਰ ਲਿਆ ਜਾਵੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਦੋਵਾਂ ਸ਼ੱਕੀਆਂ ਖ਼ਿਲਾਫ਼ ਦੋਸ਼ ਆਇਦ ਕੀਤੇ ਜਾਣਗੇ ਤਾਂ ਪੁਲਿਸ ਕਾ.ਤਲਾਂ ਦੀ ਸ਼ਮੂਲੀਅਤ ਅਤੇ ਮਾਮਲੇ ਵਿੱਚ ਭਾਰਤ ਸਰਕਾਰ ਦੀ ਸ਼ਮੂਲੀਅਤ ਬਾਰੇ ਜਾਣਕਾਰੀ ਦੇਵੇਗੀ। ਇਨ੍ਹਾਂ ਦੋਵਾਂ ਸ਼ੱਕੀਆਂ ਦੀ ਗ੍ਰਿਫ਼ਤਾਰੀ ਨਾਲ ‘ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ’ ਹੋ ਜਾਵੇਗਾ।

error: Content is protected !!