Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
December
28
ਪੰਜਾਬ ‘ਚ ਨਸ਼ੇੜੀ ਲਾ ਰਹੇ ਇੱਕ-ਦੂਜੇ ਨੂੰ ਸਰਿੰਜਾਂ, ਏਡਜ਼ ਦੇ ਮਾਮਲੇ ਵੀ ਵੱਧ ਰਹੇ, ਰਿਪੋਰਟ ਮੁਤਾਬਕ ਪੰਜਾਬ ‘ਚ 12 ਲੱਖ ਤੋਂ ਵੱਧ ਨਸ਼ੇੜੀ
Crime
Latest News
National
Politics
Punjab
ਪੰਜਾਬ ‘ਚ ਨਸ਼ੇੜੀ ਲਾ ਰਹੇ ਇੱਕ-ਦੂਜੇ ਨੂੰ ਸਰਿੰਜਾਂ, ਏਡਜ਼ ਦੇ ਮਾਮਲੇ ਵੀ ਵੱਧ ਰਹੇ, ਰਿਪੋਰਟ ਮੁਤਾਬਕ ਪੰਜਾਬ ‘ਚ 12 ਲੱਖ ਤੋਂ ਵੱਧ ਨਸ਼ੇੜੀ
December 28, 2023
Voice of Punjab
ਪੰਜਾਬ ‘ਚ ਨਸ਼ੇੜੀ ਲਾ ਰਹੇ ਇੱਕ-ਦੂਜੇ ਨੂੰ ਸਰਿੰਜਾਂ, ਏਡਜ਼ ਦੇ ਮਾਮਲੇ ਵੀ ਵੱਧ ਰਹੇ, ਰਿਪੋਰਟ ਮੁਤਾਬਕ ਪੰਜਾਬ ‘ਚ 12 ਲੱਖ ਤੋਂ ਵੱਧ ਨਸ਼ੇੜੀ
ਵੀਓਪੀ ਬਿਊਰੋ – ਪੰਜਾਬ ਵਿੱਚ ਚਿੱਟੇ (ਸਿੰਥੈਟਿਕ ਨਸ਼ੇ) ਦਾ ਨਸ਼ਾ ਏਡਜ਼ ਦੇ ਫੈਲਾਅ ਨੂੰ ਜਨਮ ਦੇ ਰਿਹਾ ਹੈ। ਹੁਣ ਨਾਬਾਲਗ ਵੀ ਇਸ ਬਿਮਾਰੀ ਦਾ ਸ਼ਿਕਾਰ ਹੋਣ ਲੱਗੇ ਹਨ। ਸਿਹਤ ਵਿਭਾਗ ਦੀ ਇੱਕ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਅੰਕੜੇ ਸਾਹਮਣੇ ਆਏ ਹਨ। ਰਿਪੋਰਟ ਮੁਤਾਬਕ ਨਸ਼ੇ ਲਈ ਇੱਕੋ ਸਰਿੰਜ ਦੀ ਵਰਤੋਂ ਕਰਨ ਕਾਰਨ ਏਡਜ਼ ਦੇ ਮਾਮਲੇ ਵੱਧ ਰਹੇ ਹਨ। ਇਹ ਸਾਰੀ ਜਾਣਕਾਰੀ ਇੱਕ ਰਿਪੋਰਟ ਅਤੇ ਹਿੰਦੀ ਨਿਊਜ਼ ਦੇ ਜਰੀਏ ਸਾਹਮਣੇ ਆਈ ਹੈ, ਕਿ ਪੰਜਾਬ ਵਿੱਚ ਨਸ਼ੇ ਦੇ ਮਾਮਲਿਆਂ ਕਾਰਨ ਨੌਜਵਾਨ ਏਡਜ਼ ਦੇ ਮੂੰਹ ਵਿੱਚ ਜਾ ਰਹੇ ਹਨ।
ਪਠਾਨਕੋਟ ਜ਼ਿਲ੍ਹੇ ਵਿੱਚ ਇੱਕ ਸਾਲ ਵਿੱਚ 150 ਲੋਕ ਏਡਜ਼ ਤੋਂ ਪੀੜਤ ਪਾਏ ਗਏ ਹਨ। ਹਰ ਮਹੀਨੇ ਲਗਭਗ 12 ਮਰੀਜ਼ ਸੰਕਰਮਿਤ ਹੋ ਰਹੇ ਹਨ। ਇਨ੍ਹਾਂ ਵਿੱਚੋਂ 18 ਤੋਂ 20 ਸਾਲ ਦੇ ਨੌਜਵਾਨਾਂ ਦੀ ਗਿਣਤੀ 50 ਹੈ।
ਚਿੰਤਾ ਦੀ ਗੱਲ ਹੈ ਕਿ ਮਰੀਜ਼ਾਂ ਵਿੱਚ 18 ਤੋਂ 20 ਸਾਲ ਦੀ ਉਮਰ ਦੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਦਾ ਮੁੱਖ ਕਾਰਨ ਨਸ਼ੇ ਲਈ ਇੱਕੋ ਸਰਿੰਜ ਦੀ ਵਰਤੋਂ ਹੈ। ਨਸ਼ੇੜੀਆਂ ਦੀ ਸਕਰੀਨਿੰਗ ਵੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪਾਜ਼ੇਟਿਵ ਮਰੀਜ਼ਾਂ ਦਾ ਬਹੁਤ ਤੇਜ਼ੀ ਨਾਲ ਪਤਾ ਲਗਾਇਆ ਜਾ ਰਿਹਾ ਹੈ। ਪੀੜਤਾਂ ਵਿੱਚ ਬੱਚੇ ਵੀ ਸ਼ਾਮਲ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਐੱਚ.ਆਈ.ਵੀ. ਪੀੜਤ ਮਰੀਜ਼ਾਂ ਨੂੰ ਸਾਰੀ ਉਮਰ ਦਵਾਈ ਲੈਣੀ ਪੈਂਦੀ ਹੈ।
ਇਸ ਸਮੇਂ ਪੰਜਾਬ ਦੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਨੌਂ ਲੱਖ ਤੋਂ ਵੱਧ ਮਰੀਜ਼ ਦਾਖ਼ਲ ਹਨ। ਇਨ੍ਹਾਂ ਵਿੱਚੋਂ 6.75 ਲੱਖ ਮਰੀਜ਼ ਨਿੱਜੀ ਕੇਂਦਰਾਂ ਵਿੱਚ ਦਾਖ਼ਲ ਹਨ ਜਦਕਿ 2.77 ਲੱਖ ਮਰੀਜ਼ ਸਰਕਾਰੀ ਕੇਂਦਰਾਂ ਵਿੱਚ ਦਾਖ਼ਲ ਹਨ। ਹਾਲਾਂਕਿ, ਕੁਝ ਗੈਰ ਸਰਕਾਰੀ ਸੰਗਠਨਾਂ ਦਾ ਦਾਅਵਾ ਹੈ ਕਿ ਨਸ਼ੇੜੀਆਂ ਦੀ ਕੁੱਲ ਗਿਣਤੀ 12 ਲੱਖ ਤੋਂ ਵੱਧ ਹੈ। ਸਰਕਾਰ ਵੱਲੋਂ ਇਨ੍ਹਾਂ ਕੇਂਦਰਾਂ ਵਿੱਚ ਮਰੀਜ਼ਾਂ ਦੀ ਸਿਹਤ ਦੀ ਵੀ ਲਗਾਤਾਰ ਜਾਂਚ ਕੀਤੀ ਜਾਂਦੀ ਹੈ। ਹਾਲ ਹੀ ਵਿੱਚ, ਸਰਕਾਰ ਨੇ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੀ ਜਾਂਚ ਦੇ ਹੁਕਮ ਦਿੱਤੇ ਹਨ।ੋੌ
Post navigation
ਬਲਾਤ.ਕਾਰ ਦੀ ਸਜ਼ਾ ਕੱਟ ਕੇ ਆਇਆ ਪਤੀ ਫਿਰ ਵੀ ਨਾ ਸੁਧਰਿਆ, ਇਸ ਗੱਲੋਂ ਪਤਨੀ ਦਾ ਵੱਢਿਆ ਗਲਾ, ਫਿਰ ਕਰ ਲਈ ਖੁਦ.ਕੁਸ਼ੀ
ਕੇਂਦਰ ਸਰਕਾਰ ਦੇ ਮੰਤਰੀ ਨੂੰ ਲੈਕੇ ਪਹੁੰਚੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨੂੰ CM ਭਗਵੰਤ ਮਾਨ ਦਾ ਠੋਕਵਾਂ ਜਵਾਬ, ਕਿਹਾ-SYL ਰਾਹੀ ਪਾਣੀ ਨਹੀਂ ਦੇਣਾ ਤਾਂ ਨਹੀ ਦੇਣਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us