ਹੋਸਟਲ ਵਿਚ ਸਹੇਲੀ ਦੇ ਕਮਰੇ ਦਾ ਮੰਨਜ਼ਰ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ, ਲਟਕੀ ਮਿਲੀ 19 ਸਾਲਾ ਵਿਦਿਆਰਥਣ ਦੀ ਲਾ.ਸ਼

ਹੋਸਟਲ ਵਿਚ ਸਹੇਲੀ ਦੇ ਕਮਰੇ ਦਾ ਮੰਨਜ਼ਰ ਵੇਖ ਪੈਰਾਂ ਹੇਠੋਂ ਖਿਸਕੀ ਜ਼ਮੀਨ, ਲਟਕੀ ਮਿਲੀ 19 ਸਾਲਾ ਵਿਦਿਆਰਥਣ ਦੀ ਲਾ.ਸ਼

ਵੀਓਪੀ ਬਿਊਰੋ-ਇਤਿਹਾਸਿਕ ਨਗਰ ਤਲਵੰਡੀ ਸਾਬੋ ਦੀ ਨਿੱਜੀ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਦੀ ਹੋਸਟਲ ਦੇ ਕਮਰੇ ’ਚ ਬੀਤੀ ਸ਼ਾਮ ਲਾ.ਸ਼ ਲਟਕਦੀ ਮਿਲੀ। ਉਸ ਨੇ ਫਾ.ਹਾ ਲੈ ਕੇ ਖੁਦ.ਕੁਸ਼ੀ ਕਰ ਲਈ। ਤਲਵੰਡੀ ਸਾਬੋ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ ’ਤੇ ਆਧਾਰ ’ਤੇ ਇਕ ਨੌਜਵਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਆਰੰਭ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਬੀਐੱਸਸੀ ਨਾਨ-ਮੈਡੀਕਲ ਦੇ ਦੂਜੇ ਸਾਲ ’ਚ ਪੜ੍ਹ ਰਹੀ 19 ਸਾਲਾ ਵਿਦਿਆਰਥਣ ਸੀ। ਕੁੜੀ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੇ ਪਿੰਡ ਡਿੰਗ ਮੰਡੀ ਦੀ ਰਹਿਣ ਵਾਲੀ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਤਲਵੰਡੀ ਸਾਬੋ ਪਹੁੰਚਾਇਆ। ਇਸ ਦੇ ਨਾਲ ਹੀ ਪੁਲਿਸ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।


ਮਾਮਲੇ ਦੇ ਜਾਂਚ ਅਫ਼ਸਰ ਤੇ ਥਾਣਾ ਤਲਵੰਡੀ ਸਾਬੋ ਦੇ ਏਐੱਸਆਈ ਜਸਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬੀਐਸਸੀ ਨਾਨ-ਮੈਡੀਕਲ ਡਿਗਰੀ ਦੇ ਦੂਜੇ ਸਾਲ ’ਚ ਪੜ੍ਹ ਰਹੀ 19 ਸਾਲਾ ਵਿਦਿਆਰਥਣ ਖੁਸ਼ੀ ਨੇ ਫਾ.ਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਇਸ ਗੱਲ ਦਾ ਪਤਾ ਉਸ ਸਮੇਂ ਲੱਗਾ ਜਦੋਂ ਉਸ ਦੇ ਨਾਲ ਪੜ੍ਹਦੀਆਂ ਹੋਰ ਵਿਦਿਆਰਥਣਾਂ ਨੇ ਕਮਰੇ ’ਚ ਪਹੁੰਚ ਕੇ ਦੇਖਿਆ ਕਿ ਖੁਸ਼ੀ ਦੀ ਲਾ.ਸ਼ ਪੱਖੇ ਨਾਲ ਲਟਕ ਰਹੀ ਸੀ। ਪੁਲਿਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ। ਹਾਲਾਂਕਿ ਮੌਕੇ ਤੋਂ ਵਿਦਿਆਰਥਣ ਦਾ ਕੋਈ ਸੁਸਾ.ਈਡ ਨੋਟ ਆਦਿ ਨਹੀਂ ਮਿਲਿਆ। ਪੁਲਿਸ ਟੀਮ ਨੇ ਲਾ.ਸ਼ ਨੂੰ ਪੱਖੇ ਤੋਂ ਹੇਠਾਂ ਉਤਾਰ ਕੇ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸਿਵਲ ਹਸਪਤਾਲ ਪਹੁੰਚਾਇਆ, ਜਦੋਂ ਕਿ ਮਾਮਲੇ ਦੀ ਸੂਚਨਾ ਮ੍ਰਿਤਕ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਗਈ ਹੈ। ਪੁਲਿਸ ਮੁਤਾਬਕ ਉਸ ਦੇ ਪਿੰਡ ਦਾ ਹੀ ਮੁੰਡਾ ਉਸ ਨੂੰ ਪਰੇਸ਼ਾਨ ਕਰਦਾ ਸੀ, ਜਿਸ ਕਾਰਨ ਉਸ ਨੇ ਅਜਿਹਾ ਖੌਫਨਾਕ ਕਦਮ ਉਠਾ ਲਿਆ। ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਅਗਲੀ ਕਰਵਾਈ ਕੀਤੀ ਜਾ ਰਹੀ ਹੈ।

error: Content is protected !!