ਕਪੂਰਥਲਾ ਦੀ ਮਹਾਰਾਣੀ ਦਾ ਹੋਇਆ ਦੇਹਾਂਤ, ਦਿੱਲੀ ਦੀ ਰਿਹਾਇਸ਼ ਵਿਖੇ ਲਏ ਆਖਰੀ ਸਾਹ

ਕਪੂਰਥਲਾ ਦੀ ਮਹਾਰਾਣੀ ਦਾ ਹੋਇਆ ਦੇਹਾਂਤ, ਦਿੱਲੀ ਦੀ ਰਿਹਾਇਸ਼ ਵਿਖੇ ਲਏ ਆਖਰੀ ਸਾਹ


ਵੀਓਪੀ ਬਿਊਰੋ, ਕਪੂਰਥਲਾ-ਕਪੂਰਥਲਾ ਰਿਆਸਤ ਦੇ ਵੰਸ਼ਜ ਟਿੱਕਾ ਸ਼ਤਰੂਜੀਤ ਸਿੰਘ ਦੀ ਮਾਤਾ ਅਤੇ ਮਹਾਰਾਜਾ ਕਪੂਰਥਲਾ ਬਿਗ੍ਰੇਡੀਅਰ ਸੁਖਜੀਤ ਸਿੰਘ ਦੀ ਪਤਨੀ ਅਤੇ ਕਪੂਰਥਲਾ ਦੀ ਰਾਣੀ ਗੀਤਾ ਦੇਵੀ ਦਾ ਦੇਹਾਂਤ ਹੋ ਗਿਆ। ਬੀਤੀ ਦੇਰ ਰਾਤ ਉਨ੍ਹਾਂ ਦਿੱਲੀ ਦੀ ਰਿਹਾਇਸ਼ ਵਿਖੇ ਆਖਰੀ ਸਾਹ ਲਿਆ। ਜਾਣਕਾਰੀ ਮੁਤਾਬਕ ਉਨ੍ਹਾਂ ਨੂੰ ਦਿਲ ਦੀ ਬੀਮਾਰੀ ਸੀ। ਬੀਮਾਰੀ ਦੇ ਚਲਦਿਆਂ ਹੀ ਉਨ੍ਹਾਂ ਦਾ ਵੀਰਵਾਰ ਦੇਹਾਂਤ ਹੋ ਗਿਆ।

ਮਹਾਰਾਣੀ ਗੀਤਾ ਦੇਵੀ ਦੇਸ਼ ਦੀਆਂ ਮਹਾਨ ਔਰਤਾਂ ਵਿਚ ਗਿਣੇ ਜਾਂਦੇ ਸਨ। ਗੀਤਾ ਦੇਵੀ ਦਿੱਲੀ ਦੇ ਗ੍ਰੇਟਰ ਕੈਲਾਸ਼ ਕਾਲੋਨੀ ਵਿਚ ਆਪਣੇ ਪੁੱਤਰ ਟਿੱਕਾ ਸ਼ਤਰੂਜੀਤ ਨਾਲ ਰਹਿੰਦੇ ਸਨ। ਇਸ ਮਹਾਨ ਆਤਮਾ ਗੀਤਾ ਦੇਵੀ ਦਾ ਅੰਤਿਮ ਸਸਕਾਰ 30 ਦਸੰਬਰ ਨੂੰ ਬਾਅਦ ਦੁਪਹਿਰ 3 ਵਜੇ ਲੋਧੀ ਸ਼ਮਸ਼ਾਨਘਾਟ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ।

error: Content is protected !!