ਇਸ ਕ੍ਰਿਕਟਰ ਨੇ ਰਿਸ਼ਭ ਪੰਤ ਨਾਲ ਮਾਰੀ 1.6 ਕਰੋੜ ਦੀ ਠੱਗੀ, ਮੋਬਾਈਲ ਵਿਚੋਂ ਮਿਲੀਆਂ ਕਈ ਮਾਡਲਾਂ ਦੀਆਂ ਇਤਰਾਜ਼ਯੋਗ ਵੀਡੀਓਜ਼, ਪੁਲਿਸ ਨੇ ਕੀਤਾ ਗ੍ਰਿਫ਼.ਤਾਰ

ਇਸ ਕ੍ਰਿਕਟਰ ਨੇ ਰਿਸ਼ਭ ਪੰਤ ਨਾਲ ਮਾਰੀ 1.6 ਕਰੋੜ ਦੀ ਠੱਗੀ, ਮੋਬਾਈਲ ਵਿਚੋਂ ਮਿਲੀਆਂ ਕਈ ਮਾਡਲਾਂ ਦੀਆਂ ਇਤਰਾਜ਼ਯੋਗ ਵੀਡੀਓਜ਼, ਪੁਲਿਸ ਨੇ ਕੀਤਾ ਗ੍ਰਿਫ਼.ਤਾਰ

ਵੀਓਪੀ ਬਿਊਰੋ, ਨੈਸ਼ਨਲ-ਇਕ ਸਾਥੀ ਕ੍ਰਿਕਟਰ ਨੇ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਰਿਸ਼ਭ ਪੰਤ ਨਾਲ 1.6 ਕਰੋੜ ਦੀ ਠੱਗੀ ਮਾਰੀ ਹੈ। ਹੁਣ ਉਕਤ ਕ੍ਰਿਕਟਰ ਨੂੰ ਜੇਲ੍ਹ ਦੀ ਹਵਾ ਖਾਣੀ ਪਵੇਗੀ। ਦਰਅਸਲ, ਰਿਸ਼ਭ ਪੰਤ ਮਹਿੰਗੀਆਂ ਅਤੇ ਲਗਜ਼ਰੀ ਘੜੀਆਂ ਦੇ ਸ਼ੌਕੀਨ ਹਨ। ਬਸ ਇਸ ਸ਼ਰਾਰਤੀ ਵਿਅਕਤੀ ਨੇ ਉਨ੍ਹਾਂ ਦੇ ਸ਼ੌਕ ਨੂੰ ਕਮਾਈ ਦਾ ਸਾਧਨ ਬਣਾ ਲਿਆ ਅਤੇ ਦੋ ਸਾਲ ਪਹਿਲਾਂ ਉਸ ਨਾਲ 1.6 ਕਰੋੜ ਰੁਪਏ ਦੀ ਧੋਖਾਧੜੀ ਕੀਤੀ, ਉਹ ਵੀ ਬਾਊਂਸ ਚੈੱਕ ਰਾਹੀਂ।


ਕ੍ਰਿਕਟਰ ਰਿਸ਼ਭ ਪੰਤ ਨੂੰ ਘੜੀ ਦਿਖਾ ਕੇ ਲੱਖਾਂ ਦੀ ਠੱਗੀ ਮਾਰੀ ਗਈ। ਰਿਸ਼ਭ ਦਾ ਸਮਾਂ ਬਰਬਾਦ ਕਰ ਕੇ ਉਸ ਨੂੰ ਸ਼ਰਾਰਤੀ ਮ੍ਰਿਅੰਕ ਸਿੰਘ ਨੇ ਬਾਊਂਸ ਚੈੱਕ ਰਾਹੀਂ ਧੋਖਾ ਦਿੱਤਾ। ਹੁਣ ਰਿਸ਼ਭ ਪੰਤ ਦਾ ਕ੍ਰਿਕਟ ਕਰੀਅਰ ਪਹਿਲਾਂ ਹੀ ਦਾਅ ‘ਤੇ ਲੱਗਾ ਹੋਇਆ ਹੈ। ਇੱਕ ਸੜਕ ਦੁਰਘਟਨਾ ਨੇ ਰਿਸ਼ਭ ਪੰਤ ਨੂੰ ਕ੍ਰਿਕੇਟ ਦੇ ਮੈਦਾਨ ਤੋਂ ਲੈ ਕੇ ਸਿੱਧਾ ਬੈਸਾਖੀਆਂ ਵਿੱਚ ਭੇਜ ਦਿੱਤਾ।ਉਧਰ, ਜਦੋਂ ਦਿੱਲੀ ਦੇ ਚਾਣਕਿਆਪੁਰੀ ਥਾਣੇ ਦੀ ਪੁਲਿਸ ਨੇ ਇਸ ਸ਼ਾਤਿਰ ਠੱਗ ਨੂੰ ਫੜਿਆ ਤਾਂ ਰਿਸ਼ਭ ਪੰਤ ਨਾਲ ਹੋਈ ਧੋਖਾਧੜੀ ਦੀ ਪੂਰੀ ਕਹਾਣੀ ਵੀ ਖੁੱਲ੍ਹ ਕੇ ਸਾਹਮਣੇ ਆ ਗਈ।
ਇਹ ਸ਼ਾਤਿਰ ਮ੍ਰਿਅੰਕ ਆਪਣੀ ਆਲੀਸ਼ਾਨ ਜੀਵਨ ਸ਼ੈਲੀ ਕਾਰਨ ਪਹਿਲਾਂ ਹੀ ਕਈ ਕ੍ਰਿਕਟਰਾਂ ਵਿੱਚ ਮਸ਼ਹੂਰ ਸੀ। ਅੰਡਰ-19 ਕ੍ਰਿਕਟਰ ਨੇ ਰਿਸ਼ਭ ਪੰਤ ਨੂੰ ਦੋ ਸਾਲ ਪਹਿਲਾਂ ਕਿਹਾ ਸੀ ਕਿ ਉਸ ਨੇ ਲਗਜ਼ਰੀ ਘੜੀਆਂ, ਬੈਗ, ਗਹਿਣਿਆਂ ਆਦਿ ਦਾ ਕਾਰੋਬਾਰ ਸ਼ੁਰੂ ਕੀਤਾ ਹੈ। ਬਸ ਇਸ ਗੱਲ ‘ਤੇ ਭਰੋਸਾ ਜਤਾਉਂਦੇ ਹੋਏ ਰਿਸ਼ਭ ਉਸ ਦੇ ਜਾਲ ‘ਚ ਫਸ ਗਏ ਸਨ ਅਤੇ ਉਸ ਦੇ ਜਾਲ ਵਿਚ ਫਸ ਕੇ ਉਸ ਨੇ 1.6 ਕਰੋੜ ਰੁਪਏ ਦੀ ਵੱਡੀ ਰਕਮ ਗੁਆ ਲਈ। ਰਿਸ਼ਭ ਪੰਤ ਨੇ ਇਸ ਠੱਗੀ ਮਗਰੋਂ ਪੁਲਿਸ ਨੂੰ ਆਪਣੀ ਸ਼ਿਕਾਇਤ ਦਰਜ ਕਰਵਾਈ। ਗ੍ਰਿਫ਼ਤਾਰੀ ਮਗਰੋਂ ਇਸ ਠੱਗੀ ਦੀ ਜਾਂਚ ਵਿੱਚ ਸਾਹਮਣੇ ਆਇਆ ਕਿ ਮੁਲਜ਼ਮ ਮ੍ਰਿਣਾਂਕ ਕਈ ਮਾਡਲਾਂ ਅਤੇ ਕੁੜੀਆਂ ਦੇ ਸੰਪਰਕ ਵਿਚ ਸੀ। ਉਸ ਦੇ ਮੋਬਾਈਲ ‘ਚੋਂ ਕੁੜੀਆਂ ਦੀਆਂ ਕਈ ਵੀਡੀਓ ਅਤੇ ਤਸਵੀਰਾਂ ਮਿਲੀਆਂ ਹਨ, ਜੋ ਬੇਹੱਦ ਇਤਰਾਜ਼ਯੋਗ ਹਨ। ਹੁਣ ਪੁਲਿਸ ਨੇ ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਲੈ ਲਿਆ ਹੈ। ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ ਅਤੇ ਉਸ ਦੇ ਮੋਬਾਈਲ ਫੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਕਈ ਹੋਰ ਪੀੜਤਾਂ ਦੇ ਵੀ ਅੱਗੇ ਆਉਣ ਦੀ ਸੰਭਾਵਨਾ ਹੈ।

error: Content is protected !!