IPL ਖੇਡਣ ਵਾਲੇ ਇਸ ਕ੍ਰਿਕਟਰ ਨੇ ਹੋਟਲ ਵਿਚ ਨਾਬਾਲਿਗਾ ਨਾਲ ਕੀਤਾ ਬਲਾ.ਤਕਾਰ, ਗ੍ਰਿਫ਼.ਤਾਰ, ਅਦਾਲਤ ਨੇ ਵੀ ਠਹਿਰਾਇਆ ਦੋਸ਼ੀ

IPL ਖੇਡਣ ਵਾਲੇ ਇਸ ਕ੍ਰਿਕਟਰ ਨੇ ਹੋਟਲ ਵਿਚ ਨਾਬਾਲਿਗਾ ਨਾਲ ਕੀਤਾ ਬਲਾ.ਤਕਾਰ, ਗ੍ਰਿਫ਼.ਤਾਰ, ਅਦਾਲਤ ਨੇ ਵੀ ਠਹਿਰਾਇਆ ਦੋਸ਼ੀ

PunjabKesari


ਵੀਓਪੀ ਬਿਊਰੋ, ਨੈਸ਼ਨਲ : ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨੂੰ ਅਦਾਲਤ ਨੇ ਨਾਬਾਲਿਗਾ ਨਾਲ ਬਲਾ.ਤਕਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਗਿਆ। ਅਦਾਲਤ ਨੇ ਮੁਲਜ਼ਮ ਨੂੰ ਮਾਮਲੇ ਵਿਚ ਦੋਸ਼ੀ ਠਹਿਰਾਇਆ ਹੈ। ਦਰਅਸਲ, ਨੇਪਾਲ ਦੀ ਰਾਸ਼ਟਰੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੰਦੀਪ ਲਾਮੀਚਾਨੇ ਨੂੰ ਸ਼ੁੱਕਰਵਾਰ ਨੂੰ ਇਕ ਅਦਾਲਤ ਨੇ ਨਾਬਾਲਗ ਨਾਲ ਬਲਾ.ਤਕਾਰ ਕਰਨ ਦਾ ਦੋਸ਼ੀ ਪਾਇਆ। ਨੇਪਾਲ ਦੀ ਅਦਾਲਤ ਨੇ ਜਨਵਰੀ ਵਿਚ ਲਾਮੀਚਾਨੇ ਨੂੰ ਰਿਹਾਅ ਕਰ ਦਿੱਤਾ ਸੀ, ਜਿਸ ਨੂੰ ਪਿਛਲੇ ਸਾਲ ਅਗਸਤ ਵਿਚ ਕਾਠਮਾਂਡੂ ਵਿਚ ਇਕ ਹੋਟਲ ਦੇ ਕਮਰੇ ਵਿਚ 17 ਸਾਲਾ ਲੜਕੀ ਵੱਲੋਂ ਬਲਾ.ਤਕਾਰ ਦਾ ਦੋਸ਼ ਲਾਉਣ ਤੋਂ ਬਾਅਦ ਗ੍ਰਿਫ਼.ਤਾਰ ਕੀਤਾ ਗਿਆ ਸੀ।


23 ਸਾਲਾ ਲਾਮੀਚਾਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ.) ਵਿਚ ਖੇਡਣ ਵਾਲਾ ਨੇਪਾਲ ਦਾ ਪਹਿਲਾ ਕ੍ਰਿਕਟਰ ਹੈ। ਉਸ ਨੇ 2018 ਵਿਚ ਦਿੱਲੀ ਕੈਪੀਟਲਜ਼ ਫਰੈਂਚਾਇਜ਼ੀ ਲਈ ਆਪਣਾ ਡੈਬੀਊ ਮੈਚ ਖੇਡਿਆ ਸੀ। ਕਾਠਮਾਂਡੂ ਪੋਸਟ ਦੀ ਰਿਪੋਰਟ ਅਨੁਸਾਰ, ਜਸਟਿਸ ਸ਼ਿਸ਼ੀਰ ਰਾਜ ਧਾਕਲ ਦੇ ਸਿੰਗਲ ਬੈਂਚ ਨੇ ਸ਼ੁੱਕਰਵਾਰ ਨੂੰ ਇਹ ਹੁਕਮ ਦਿੱਤਾ। ਅੰਤਿਮ ਸੁਣਵਾਈ ਐਤਵਾਰ ਨੂੰ ਸ਼ੁਰੂ ਹੋਈ। ਕਾਠਮਾਂਡੂ ਜ਼ਿਲ੍ਹਾ ਅਦਾਲਤ ਨੇ ਸ਼ੁੱਕਰਵਾਰ ਨੂੰ ਲਾਮੀਚਾਨੇ ਨੂੰ ਬਲਾ.ਤਕਾਰ ਦਾ ਦੋਸ਼ੀ ਠਹਿਰਾਇਆ।ਰਿਪੋਰਟ ਵਿਚ ਕਿਹਾ ਗਿਆ ਹੈ ਕਿ ਲਾਮੀਚਾਨੇ ਦੀ ਸਜ਼ਾ ਦਾ ਫ਼ੈਸਲਾ ਅਗਲੀ ਸੁਣਵਾਈ ‘ਤੇ ਕੀਤਾ ਜਾਵੇਗਾ। ਫਿਲਹਾਲ ਉਹ ਜ਼ਮਾਨਤ ‘ਤੇ ਬਾਹਰ ਹੈ।

error: Content is protected !!