ਭੁੱਲ੍ਹੇ ਮਰਿਆਦਾ : ਸਕੂਲ ਪ੍ਰਿੰਸੀਪਲ ਨੇ 10ਵੀਂ ਦੇ ਵਿਦਿਆਰਥੀ ਨਾਲ ਕਰਵਾਇਆ ਰੋਮਾਂਟਿਕ ਫੋਟੋਸ਼ੂਟ, ਛਿੜੀ ਚਰਚਾ, ਇਤਰਾਜ਼ਯੋਗ ਵੀਡੀਓ ਤੇ ਫੋਟੋਆਂ ਹੋਈਆਂ ਵਾਇਰਲ
ਵੀਓਪੀ ਬਿਊਰੋ, ਨੈਸ਼ਨਲ-ਹੱਦਾਂ ਭੁੱਲੇ ਸਕੂਲ ਪ੍ਰਿੰਸੀਪਲ ਤੇ 10ਵੀਂ ਜਮਾਤ ਦੇ ਇਕ ਵਿਦਿਆਰਥੀ ਦਾ ਰੋਮਾਂਟਿਕ ਫੋਟੋਸ਼ੂਟ ਚਰਚਾ ਦਾ ਵਿਸ਼ਾ ਬਣਿਆ ਹੋਇਆ। ਦੋਵਾਂ ਦੀ ਇਤਰਾਜ਼ਯੋਗ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਹਨ। ਇਸ ਦੌਰਾਨ ਮਾਪਿਆਂ ਵੱਲੋਂ ਪ੍ਰਿੰਸੀਪਲ ਖ਼਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਉਧਰ, ਪ੍ਰਸ਼ਾਸਨ ਨੇ ਅੱਜ (29 ਦਸੰਬਰ) ਦੱਸਿਆ ਕਿ ਚਿੱਕਬੱਲਾਪੁਰ ਜ਼ਿਲ੍ਹੇ ਦੇ ਚਿੰਤਾਮਣੀ ਤਾਲੁਕ ਦੇ ਸਰਕਾਰੀ ਹਾਈ ਸਕੂਲ, ਮੁਰੁਗਮੱਲਾ ਦੀ 42 ਸਾਲਾ ਮੁੱਖ ਅਧਿਆਪਕਾ ਨੂੰ ਹਾਲ ਹੀ ਵਿੱਚ ਸਕੂਲ ਦੇ ਦੌਰੇ ਦੌਰਾਨ ਇੱਕ ਵਿਦਿਆਰਥੀ ਨਾਲ ਕਥਿਤ ਤੌਰ ‘ਤੇ ਅਣਉਚਿਤ ਵਿਵਹਾਰ ਕਰਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਸਕੂਲ ਦੇ ਦੌਰੇ ਦੌਰਾਨ ਇੱਕ ਵਿਦਿਆਰਥੀ ਨਾਲ ਰੋਮਾਂਟਿਕ ਫੋਟੋਸ਼ੂਟ ਕਰਵਾਉਂਦੇ ਹੋਏ ਮੁੱਖ ਅਧਿਆਪਕ ਦੀਆਂ ਫੋਟੋਜ਼ ਵਾਇਰਲ ਹੋਈਆਂ ਸੀ। ਫੋਟੋਆਂ ‘ਚ ਵਿਦਿਆਰਥੀ ਅਤੇ ਹੈੱਡਮਿਸਟ੍ਰੈੱਸ ਕਈ ਤਰ੍ਹਾਂ ਦੇ ਇਤਰਾਜ਼ਯੋਗ ਤਰੀਕੇ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਵਿਦਿਆਰਥੀ ਉਸ ਦੀਆਂ ਗੱਲ੍ਹਾਂ ‘ਤੇ ਚੁੰਮਦਾ ਹੈ ਅਤੇ ਉਸ ਦੀ ਸਾੜੀ ਖਿੱਚਦਾ ਨਜ਼ਰ ਆ ਰਿਹਾ ਹੈ। ਵਿਦਿਆਰਥੀ ਅਧਿਆਪਕ ਨੂੰ ਬਾਹਾਂ ਵਿੱਚ ਚੁੱਕਦਾ ਵੀ ਨਜ਼ਰ ਆ ਰਿਹਾ ਹੈ।
ਵੀਡੀਓ ‘ਚ ਹੈੱਡਮਿਸਟ੍ਰੈਸ ਵੀ ਵਿਦਿਆਰਥੀ ਨਾਲ ਗਲੇ ਮਿਲ ਕੇ ਰੋਮਾਂਟਿਕ ਵਿਵਹਾਰ ਕਰਦੀ ਨਜ਼ਰ ਆ ਰਹੀ ਹੈ। ਵੀਰਵਾਰ (28 ਦਸੰਬਰ) ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਫੋਟੋਸ਼ੂਟ ਦੀ ਵੀਡੀਓ ਤੋਂ ਬਾਅਦ, ਚਿੰਤਾਮਣੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਉਮਾਦੇਵੀ ਨੇ ਸਕੂਲ ਦਾ ਦੌਰਾ ਕੀਤਾ ਅਤੇ ਯਾਤਰਾ ‘ਤੇ ਗਏ ਸਾਥੀ ਅਧਿਆਪਕਾਂ, ਵਿਦਿਆਰਥੀਆਂ ਅਤੇ ਰਸੋਈ ਦੇ ਸਟਾਫ ਤੋਂ ਪੁੱਛਗਿੱਛ ਕੀਤੀ।
ਉਮਾਦੇਵੀ ਨੇ ਕਿਹਾ ਕਿ ਸਕੂਲ ਦੇ ਵਿਦਿਆਰਥੀ ਅਤੇ ਸਟਾਫ 22 ਤੋਂ 25 ਦਸੰਬਰ ਤਕ ਹੋਰਨਾਡੂ, ਧਰਮਸਥਲਾ, ਯਾਨਾ ਅਤੇ ਹੋਰ ਥਾਵਾਂ ‘ਤੇ ਵਿਦਿਅਕ ਦੌਰੇ ‘ਤੇ ਗਏ ਸਨ ਅਤੇ ਕਥਿਤ ਤੌਰ ‘ਤੇ ਇਹ ਘਟਨਾ ਉਦੋਂ ਵਾਪਰੀ ਸੀ। ਉਸ ਨੇ ਅੱਗੇ ਕਿਹਾ, “ਵਾਇਰਲ ਹੋਈਆਂ ਫੋਟੋਆਂ ਕਿਸੇ ਹੋਰ ਵਿਦਿਆਰਥੀ ਵੱਲੋਂ ਲਈਆਂ ਗਈਆਂ ਸਨ। ਦੋ ਵਿਦਿਆਰਥੀਆਂ ਅਤੇ ਹੈੱਡਮਿਸਟ੍ਰੈਸ ਨੂੰ ਛੱਡ ਕੇ, ਕਿਸੇ ਹੋਰ ਸਟਾਫ ਜਾਂ ਵਿਦਿਆਰਥੀ ਨੂੰ ਘਟਨਾ ਬਾਰੇ ਪਤਾ ਨਹੀਂ ਸੀ।” ਬੀਈਓ ਦੀ ਸਿਫ਼ਾਰਸ਼ ਦੇ ਅਨੁਸਾਰ, ਸਕੂਲ ਸਿੱਖਿਆ ਵਿਭਾਗ ਦੇ ਜ਼ਿਲ੍ਹਾ ਡਿਪਟੀ ਡਾਇਰੈਕਟਰ ਪੀ ਬੈਲੰਜਨੱਪਾ ਨੇ ਵਿਭਾਗੀ ਜਾਂਚ ਲਈ ਮੁਅੱਤਲ ਕਰਨ ਦਾ ਹੁਕਮ ਜਾਰੀ ਕੀਤਾ ਹੈ।