ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਦੋਹਰਾ ਚਿਹਰਾ ਜਨਤਾ ਦੇ ਸਾਹਮਣੇ ਆਇਆ :-ਤਰੁਣ ਚੁੱਘ


ਚੰਡੀਗੜ (ਵੀਓਪੀ ਬਿਓਰੋ); ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਤੇ ਹਮਲਾ ਬੋਲਦੇ ਹੋਰੇ ਕਿਹਾ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਦੋਹਰਾ ਚਿਹਰਾ ਜਨਤਾ ਦੇ ਸਾਹਮਣੇ ਆ ਚੁੱਕਾ ਹੈ ।ਉਹਨਾਂ ਕਿਹਾ ਕਿ ਇੱਕ ਪਾਸੇ ਤਾਂ ਭਗਵੰਤ ਮਾਨ ਸਾਹਿਬ ਪੰਜਾਬ ਦਾ ਸਰਕਾਰੀ ਜਹਾਜ਼ ਲੈਕੇ ਕੇਜਰੀਵਾਲ ਸਾਹਿਬ ਨੂੰ ਨਾਲ ਬਠਾ ਕੇ  ਕਾਂਗਰਸ ਦੇ ਗਠਬੰਧਨ ਦੇ ਅੰਦਰ ਮੀਟਿੰਗਾਂ ਕਰ ਰਹੇ ਹਨ ਉੱਥੇ ਕਾਂਗਰਸ ਦੇ ਢੋਲੇ ਗਾਏ ਜਾਂਦੇ ਹਨ ।

ਦੂਜੇ ਪਾਸੇ ਪੰਜਾਬ ਆਕੇ ਪੰਜਾਬ ਦੀ ਜਨਤਾ ਨੂੰ ਬੇਵਕੂਫ ਬਣਾਉਣ ,ਅੱਖਾਂ ਵਿੱਚ ਧੂਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ।ਕਾਂਗਰਸ ਦੇ ਖਿਲਾਫ ਬਿਆਨ ਦਿੱਤੇ ਜਾ ਰਹੇ ਹਨ ।ਦੋਨੇ ਪਾਰਟੀਆਂ ਅੰਦਰੋ ਮਿਲੀਆਂ ਹੋਈਆਂ ਹਨ ।ਦੋਨੋ ਪਾਰਟੀਆਂ ਨੂਰਾ ਕੁਸ਼ਤੀ ਖੇਲ ਰਹੀਆਂ ਹਨ ।ਕਾਂਗਰਸ ਤੇ ਆਮ ਆਦਮੀ ਪਾਰਟੀ ਆਪਣਾ ਅਧਾਰ ਖੋ ਚੁੱਕੀਆਂ ਹਨ ।ਪੰਜਾਬ ਜਨਤਾ ਦੀ ਜਨਤਾ ਇਹ ਸਭ ਕੁਝ ਸਮਝ ਚੁੱਕੀ ਹੈ ।ਪੰਜਾਬ ਦੇ ਲੋਕ ਇਹਨਾਂ ਦੋਹਾਂ ਪਾਰਟੀਆਂ ਨੂੰ ਹੁਣ ਮੂੰਹ ਨਹੀਂ ਲਗਾਉਣਗੇ

error: Content is protected !!