ਕਾਂਗਰਸ ਉਤੇ ਸੀਐਮ ਮਾਨ ਨੇ ਕੱਸੇ ਤੰਜ, ਕਿਹਾ-ਕਹਾਣੀ ਬਣ ਕੇ ਰਹਿ ਗਈ ‘ਏਕ ਥੀ ਕਾਂਗਰਸ’

ਕਾਂਗਰਸ ਉਤੇ ਸੀਐਮ ਮਾਨ ਨੇ ਕੱਸੇ ਤੰਜ, ਕਿਹਾ- ਕਹਾਣੀ ਬਣ ਕੇ ਰਹਿ ਗਈ ‘ਏਕ ਥੀ ਕਾਂਗਰਸ’

ਵੀਓਪੀ ਬਿਊਰੋ, ਚੰਡੀਗੜ੍ਹ-ਨਵੇਂ ਸਾਲ ਦੀ ਪਹਿਲੀ ਪ੍ਰੈਸ ਕਾਨਫਰੰਸ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਖ-ਵੱਖ ਮੁੱਦਿਆਂ ਉਤੇ ਚਰਚਾ ਕੀਤੀ। ਇਸ ਦਰਮਿਆਨ ਸੀਐੱਮ ਭਗਵੰਤ ਮਾਨ ਨੇ ਕਾਂਗਰਸ ਪਾਰਟੀ ਨੂੰ ਨਿਸ਼ਾਨੇ ਉਤੇ ਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਕੀ ਹੋਇਆ ਸਾਰਿਆਂ ਨੂੰ ਪਤਾ ਹੈ। ਸੀਐੱਮ ਮਾਨ ਨੇ ਤੰਜ ਭਰੇ ਲਹਿਜ਼ੇ ਵਿਚ ਕਿਹਾ, -ਦਿੱਲੀ ਤੋਂ ਪੰਜਾਬ ਵਿਚ ਕੋਈ ਮਾਂ ਆਪਣੇ ਬੱਚੇ ਨੂੰ ਦੁਨੀਆ ਦੀ ਸਭ ਤੋਂ ਛੋਟੀ ਕਹਾਣੀ ਸੁਣਾ ਸਕਦੀ ਹੈ-ਏਕ ਥੀ ਕਾਂਗਰਸ।’


ਦਰਅਸਲ ਪੰਜਾਬ ਕਾਂਗਰਸ ਦੇ ਕਈ ਨੇਤਾ ਸੂਬੇ ਵਿਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦੇ ਪੱਖ ਵਿਚ ਨਹੀਂ ਹਨ। ਪਾਰਟੀ ਨੇਤਾ ਹਾਈਕਮਾਨ ਨੂੰ ਦੱਸ ਚੁੱਕੇ ਹਨ ਕਿ ਜੇਕਰ ਪਾਰਟੀ ਮਿਲ ਕੇ ਚੋਣ ਲੜਦੀ ਹੈ ਤਾਂ ਉਸ ਦਾ ਨੁਕਸਾਨ ਹੋਵੇਗਾ। ਸਾਰਿਆਂ ਨੇ ਆਪਣਾ ਪੱਖ ਹਾਈਕਮਾਨ ਅੱਗੇ ਰੱਖਿਆ ਹੈ। ਪਾਰਟੀ ਹਾਈਕਮਾਨ ਨੇ ਕਿਹਾ ਕਿ ਸਾਰੇ ਨੇਤਾਵਾਂ ਦਾ ਪੱਖ ਸੁਣਿਆ ਜਾਵੇਗਾ।ਉਸ ਦੇ ਬਾਅਦ ਹੀ ਸਲਾਹ ਲਈ ਜਾਵੇਗੀ। ਇਸ ਤੋਂ ਬਾਅਦ ਹੀ ਸੀਐੱਮ ਨੇ ਕਾਂਗਰਸ ਦੀ ਏਕਤਾ ਉਤੇ ਤੰਜ ਕੱਸਦਿਆਂ ਇਹ ਬਿਆਨ ਦਿੱਤਾ।
ਦੱਸ ਦੇਈਏ ਕਿ ਸਾਲ 2017 ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੀ। ਕਾਂਗਰਸ ਦੇ 78 ਵਿਧਾਇਕ ਸਨ ਜਦੋਂ ਕਿ 2019 ਵਿਚ ਚੋਣਾਂ ਵਿਚ ਕਾਂਗਰਸ ਦੇ 8 ਸਾਂਸਦ ਸੰਸਦ ਵਿਚ ਪਹੁੰਚੇ ਸਨ ਪਰ 2022 ਵਿਚ ਵਿਧਾਨ ਸਭਾ ਚੋਣਾਂ ਤੋਂ 3 ਮਹੀਨੇ ਪਹਿਲਾਂ ਕਾਂਗਰਸ ਵਿਚ ਵੱਡਾ ਬਦਲਾਅ ਹੋਇਆ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾ ਕੇ ਕਾਂਗਰਸ ਨੇ ਚਰਨਜੀਤ ਸਿੰਘ ਚੰਨੀ ਨੂੰ 3 ਮਹੀਨੇ ਦਾ ਮੁੱਖ ਮੰਤਰੀ ਬਣਾਇਆ ਪਰ ਪਾਰਟੀ ਵਿਚ ਇਕਜੁੱਟਤਾ ਦੀ ਕਮੀ ਰਹੀ। ਉਨ੍ਹਾਂ ਕਿਹਾ ਕਿ ਸਿੱਧੂ ਤੇ ਬਾਜਵਾ ਖੇਮੇ ਆਹਮੋ-ਸਾਹਮਣੇ ਹੋ ਚੁੱਕੇ ਹਨ। ਅਜਿਹੇ ਵਿਚ ਪਾਰਟੀ 78 ਤੋਂ 18 ਸੀਟਾਂ ਉਤੇ ਸਿਮਟ ਗਈ। ਹੁਣ ਲੋਕ ਸਭਾ ਚੋਣਾਂ ਨੂੰ 6 ਮਹੀਨੇ ਰਹਿ ਗਏ ਹਨ।ਇਸ ਵਾਰ ਵੀ ਪਾਰਟੀ ਖੇਮਿਆਂ ਵਿਚ ਵੰਡੀ ਹੋਈ ਨਜ਼ਰ ਆ ਰਹੀ ਹੈ।

error: Content is protected !!