ਕਪਿਲ ਸ਼ਰਮਾ ਨੂੰ ‘ਹਾਰਟ ਅਟੈਕ’ ਪਰਾਠੇ ਖੁਆਉਣ ਵਾਲੇ ਜਲੰਧਰ ਦੇ ਫੂਡ ਕਾਰਨਰ ਮਾਲਕ ਖਿਲਾਫ਼ ਮਾਮਲਾ ਦਰਜ, ਕੁਲਹੜ ਪੀਜ਼ਾ ਵਾਲਿਆਂ ਵਾਂਗ ਭਖਿਆ ਮਾਮਲਾ

ਕਪਿਲ ਸ਼ਰਮਾ ਨੂੰ ‘ਹਾਰਟ ਅਟੈਕ’ ਪਰਾਠੇ ਖੁਆਉਣ ਵਾਲੇ ਜਲੰਧਰ ਦੇ ਫੂਡ ਕਾਰਨਰ ਮਾਲਕ ਖਿਲਾਫ਼ ਮਾਮਲਾ ਦਰਜ, ਕੁਲਹੜ ਪੀਜ਼ਾ ਵਾਲਿਆਂ ਵਾਂਗ ਭਖਿਆ ਮਾਮਲਾ

ਜਲੰਧਰ (ਵੀਓਪੀ ਬਿਊਰੋ) ਮਾਡਲ ਟਾਊਨ ‘ਚ ਕਾਮੇਡੀਅਨ ਕਪਿਲ ਸ਼ਰਮਾ ਨੂੰ ਪਰੋਠੇ ਪਰੋਸਣ ਵਾਲੇ ਮਸ਼ਹੂਰ ਪਰਾਠਿਆਂ ਵਾਲੇ ਵੀਰ ਦਵਿੰਦਰ ਸਿੰਘ ਖਿਲਾਫ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਦੇਰ ਰਾਤ ਤੱਕ ਦੁਕਾਨ ਖੋਲ੍ਹਣ ਦੇ ਦੋਸ਼ ਹੇਠ ਪੁਲੀਸ ਨੇ ਉਸ ਖ਼ਿਲਾਫ਼ ਧਾਰਾ 188 ਤਹਿਤ ਕਾਰਵਾਈ ਕੀਤੀ ਹੈ।

ਵੀਰ ਦਵਿੰਦਰ ਸਿੰਘ ਮਾਡਲ ਟਾਊਨ, ਜਲੰਧਰ ਵਿੱਚ ਇੱਕ ਫੂਡ ਕਾਰਨਰ ਚਲਾਉਂਦਾ ਹੈ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਸ ਦਾ ਪਰਿਵਾਰ ਉਸ ਦੀ ਦੁਕਾਨ ‘ਤੇ ਪਰਾਂਠਾ ਖਾਣ ਲਈ ਆਇਆ ਸੀ।

ਉਸ ਨੇ ਦੋਸ਼ ਲਾਇਆ ਕਿ ਜਦੋਂ ਦੋ ਦਿਨ ਬਾਅਦ ਪੁਲੀਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਉਸ ਦੀ ਕੁੱਟਮਾਰ ਕੀਤੀ ਅਤੇ ਬੰਦ ਕਮਰੇ ਵਿੱਚ ਰੱਖ ਕੇ ਉਸ ਨਾਲ ਦੁਰਵਿਵਹਾਰ ਕੀਤਾ। ਇਸ ਦੇ ਨਾਲ ਹੀ ਐਸਐਚਓ ਅਜਾਇਬ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਲਾਕਾ ਵਾਸੀਆਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਦਵਿੰਦਰ ਸਿੰਘ ਰਾਤ 10 ਵਜੇ ਤੋਂ ਲੈ ਕੇ 2 ਵਜੇ ਤੱਕ ਪਰਾਂਠੇ ਬਣਾਉਣ ਦਾ ਕੰਮ ਕਰਦਾ ਹੈ ਅਤੇ ਜੋ ਲੋਕ ਉਸ ਦੇ ਨੇੜੇ ਪਰਾਂਠੇ ਖਾਣ ਲਈ ਆਉਂਦੇ ਹਨ, ਉਹ ਕਾਫੀ ਗੰਦਗੀ ਪੈਦਾ ਕਰਦੇ ਹਨ।

ਐਸ.ਪੀ (ਹੈੱਡਕੁਆਰਟਰ) ਨੇ ਵੀ ਵੀਰ ਦਵਿੰਦਰ ਸਿੰਘ ਨੂੰ ਸਮਝਾਇਆ ਸੀ। ਇਸ ਦੇ ਬਾਵਜੂਦ ਉਸ ਨੇ ਦੇਰ ਰਾਤ ਤੱਕ ਪਰਾਂਠੇ ਬਣਾਉਣ ਦਾ ਕੰਮ ਜਾਰੀ ਰੱਖਿਆ। ਜਦੋਂ ਪੁਲਿਸ ਵਾਲਿਆਂ ਨੂੰ ਉਸ ਕੋਲ ਭੇਜਿਆ ਗਿਆ ਤਾਂ ਉਸ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ। ਉਸ ਕੋਲ ਇਸਦੀ ਵੀਡੀਓ ਵੀ ਹੈ। ਚੇਤਾਵਨੀ ਤੋਂ ਬਾਅਦ ਵੀ ਨਾ ਮੰਨਣ ‘ਤੇ ਵੀਰ ਦਵਿੰਦਰ ਸਿੰਘ ਖਿਲਾਫ ਧਾਰਾ 188 ਭਾਵ ਮੈਜਿਸਟਰੇਟ ਦੇ ਹੁਕਮਾਂ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ।

ਤੁਹਾਨੂੰ ਦੱਸ ਦੇਈਏ ਕਿ ਪਹਿਲਾਂ ਕੁਲਹੜ ਪੀਜ਼ਾ ਜੋੜਾ ਵੀ ਜਲੰਧਰ ਵਿੱਚ ਇਸੇ ਤਰ੍ਹਾਂ ਮਸ਼ਹੂਰ ਸੀ। ਉਨ੍ਹਾਂ ਖਿਲਾਫ਼ ਵੀ ਗੁਆਂਢੀ ਕਈ ਵਾਰ ਪੁਲਿਸ ਨੂੰ ਸ਼ਿਕਾਇਤਾਂ ਦੇ ਚੁੱਕੇ ਸਨ। ਪਿੱਛੇ ਜਿਹੇ ਤਾਂ ਉਹ ਆਪਣੀ ਵੀਡੀਓ ਕਰ ਕੇ ਕਾਫੀ ਸੁਰਖੀਆਂ ਵਿੱਚ ਸਨ।

error: Content is protected !!