Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
2
“ਟੈਂਕੀ ਫੁੱਲ ਕਰਵਾ ਲਓ, ਕੱਲ੍ਹ ਨੂੰ ਮਿਲੇ ਜਾਂ ਨਾ ਮਿਲੇ”, ਪੈਟਰੋਲ ਪੰਪਾਂ ਉਤੇ ਲੱਗੀਆਂ ਵਾਹਨਾਂ ਦੀਆਂ ਲਾਈਨਾਂ, ਪੰਪਾਂ ਵਾਲੇ ਦੇ ਰਹੇ ਸਲਾਹ
Latest News
Punjab
“ਟੈਂਕੀ ਫੁੱਲ ਕਰਵਾ ਲਓ, ਕੱਲ੍ਹ ਨੂੰ ਮਿਲੇ ਜਾਂ ਨਾ ਮਿਲੇ”, ਪੈਟਰੋਲ ਪੰਪਾਂ ਉਤੇ ਲੱਗੀਆਂ ਵਾਹਨਾਂ ਦੀਆਂ ਲਾਈਨਾਂ, ਪੰਪਾਂ ਵਾਲੇ ਦੇ ਰਹੇ ਸਲਾਹ
January 2, 2024
Voice of Punjab
“ਟੈਂਕੀ ਫੁੱਲ ਕਰਵਾ ਲਓ, ਕੱਲ੍ਹ ਨੂੰ ਮਿਲੇ ਜਾਂ ਨਾ ਮਿਲੇ”, ਪੈਟਰੋਲ ਪੰਪਾਂ ਉਤੇ ਲੱਗੀਆਂ ਵਾਹਨਾਂ ਦੀਆਂ ਲਾਈਨਾਂ, ਪੰਪਾਂ ਵਾਲੇ ਦੇ ਰਹੇ ਸਲਾਹ
ਵੀਓਪੀ ਬਿਊਰੋ, ਲੁਧਿਆਣਾ/ਜਲੰਧਰ : ਪੈਟਰੋਲ ਪੰਪਾਂ ਉਤੇ ਵਾਹਨਾਂ ਦੀਆਂ ਟੈਂਕੀਆਂ ਭਰਵਾਉਣ ਲਈ ਲੋਕਾਂ ਦੀ ਭੀੜ ਜੁਟੀ ਹੋਈ ਹੈ। ਹਰ ਕੋਈ ਇਹੀ ਕਹਿੰਦਾ ਸੁਣਿਆ ਜਾ ਸਕਦਾ ਹੈ, “ਟੈਂਕੀ ਫੁੱਲ ਕਰਵਾ ਲਈਏ ਕਿਤੇ ਪੰਪ ਉਤੇ ਪੈਟਰੋਲ/ਡੀਜ਼ਲ ਨਾ ਖ਼ਤਮ ਹੋ ਜਾਵੇ।”
ਦਰਅਸਲ, ਪੰਜਾਬ ‘ਚ ਟਰੱਕ ਯੂਨੀਅਨਾਂ ਦੀ ਹੜਤਾਲ ਕਾਰਨ ਚੀਜ਼ਾਂ ਦੀ ਸਪਲਾਈ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ ਅਤੇ ਪੈਟਰੋਲ-ਡੀਜ਼ਲ ਦੀ ਕਿੱਲਤ ਵੱਧਣ ਲੱਗੀ ਹੈ। ਟਰੱਕ ਡਰਾਈਵਰਾਂ ਨੇ ‘ਹਿੱਟ ਐਂਡ ਰਨ’ ਮਾਮਲਿਆਂ ਨਾਲ ਸਬੰਧਤ ਨਵੇਂ ਕਾਨੂੰਨ ਦੇ ਵਿਰੋਧ ‘ਚ ਆਵਾਜਾਈ ਠੱਪ ਕਰ ਦਿੱਤੀ ਹੈ। ਇਸ ਦੇ ਮੱਦੇਨਜ਼ਰ ਪੈਟਰੋਲ ਪੰਪਾਂ ਤੋਂ ਤੇਲ ਮੁੱਕਣ ਦੇ ਖ਼ਦਸ਼ੇ ਕਾਰਨ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਪੈਟਰੋਲ ਪੰਪਾਂ ‘ਤੇ ਦੇਖਣ ਨੂੰ ਮਿਲ ਰਹੀਆਂ ਹਨ। ਲੋਕ ਵਾਹਨਾਂ ਦੀਆਂ ਟੈਕੀਆਂ ਫੁੱਲ ਕਰਵਾਉਣ ਲਈ ਲਾਈਨਾਂ ‘ਚ ਲੱਗੇ ਦਿਖਾਈ ਦੇ ਰਹੇ ਹਨ। ਪੰਪ ਮਾਲਕਾਂ ਨੇ ਵੀ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਵਾਹਨਾਂ ਦੀ ਘੱਟ ਵਰਤੋਂ ਕਰਨ। ਸੂਬੇ ਦੇ ਕਈ ਪੈਟਰੋਲ ਪੰਪ ਡਰਾਈ ਹੋਣ ਕੰਢੇ ਪਹੁੰਚ ਚੁੱਕੇ ਹਨ। ਅਜਿਹੇ ਹਾਲਾਤ ‘ਚ ਆਉਣ ਵਾਲੇ ਸਮੇਂ ਦੌਰਾਨ ਜਨਤਾ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਤੇਲ ਪੁਆਉਣ ਲਈ ਆਉਣ ਵਾਲੇ ਲੋਕਾਂ ਨੂੰ ਆਪਣੀ ਵਾਰੀ ਲਈ 20-25 ਮਿੰਟ ਅਤੇ ਇਸ ਤੋਂ ਵੱਧ ਸਮੇਂ ਤੱਕ ਉਡੀਕ ਕਰਨੀ ਪੈ ਰਹੀ ਹੈ ਪਰ ਆਉਣ ਵਾਲੇ ਦਿਨਾਂ ਵਿਚ ਹੋਣ ਵਾਲੀ ਦਿੱਕਤ ਤੋਂ ਬਚਣ ਲਈ ਲੋਕ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਪੈਟਰੋਲ ਪੰਪ ਸੰਚਾਲਕਾਂ ਦਾ ਕਹਿਣਾ ਸੀ ਕਿ ਰੂਟੀਨ ਦੇ ਮੁਕਾਬਲੇ ਹਰ ਵਿਅਕਤੀ ਵੱਧ ਤੇਲ ਪੁਆ ਰਿਹਾ ਹੈ, ਜਿਸ ਕਾਰਨ ਖ਼ਪਤ ਵਿਚ ਅਚਾਨਕ ਵਾਧਾ ਹੋਇਆ ਹੈ।
ਜਿਹੜੇ ਪੰਪਾਂ ’ਤੇ ਰੋਜ਼ਾਨਾ 1-2 ਹਜ਼ਾਰ ਲਿਟਰ ਪੈਟਰੋਲ ਦੀ ਵਿਕਰੀ ਹੁੰਦੀ ਸੀ, ਉੱਥੇ ਇਹ ਵਿਕਰੀ 4000 ਲਿਟਰ ਤੋਂ ਉੱਪਰ ਪਹੁੰਚ ਗਈ। ਦੂਜੇ ਪਾਸੇ ਡੀਜ਼ਲ ਦੀ ਗੱਲ ਕੀਤੀ ਜਾਵੇ ਤਾਂ ਕਈ ਪੰਪਾਂ ਨੇ 10000 ਲਿਟਰ ਤੋਂ ਵੱਧ ਦੀ ਵਿਕਰੀ ਕਰ ਕੇ ਬੇਹੱਦ ਮੁਨਾਫ਼ਾ ਹਾਸਲ ਕੀਤਾ। ਦੂਜੇ ਪਾਸੇ ਵੱਡੀਆਂ ਤੇਲ ਨਿਰਮਾਤਾ ਕੰਪਨੀਆਂ ਦੇ ਅਧਿਕਾਰੀਆਂ ਦਾ ਕਹਿਣਾ ਸੀ ਕਿ ਜਲੰਧਰ ਦੇ ਸੁੱਚੀ ਪਿੰਡ ਵਿਚ ਪੈਟਰੋਲ-ਡੀਜ਼ਲ ਦੀ ਸਟੋਰੇਜ ਹੁੰਦੀ ਹੈ। ਹੜਤਾਲ ਨੂੰ ਦੇਖਦਿਆਂ ਹਰੇਕ ਕੰਪਨੀ ਵੱਲੋਂ ਪਹਿਲਾਂ ਹੀ ਸਟਾਕ ਕਰ ਲਿਆ ਗਿਆ ਸੀ। ਇਸ ਕਾਰਨ ਆਉਣ ਵਾਲੇ 1-2 ਦਿਨਾਂ ਲਈ ਪੈਟਰੋਲ-ਡੀਜ਼ਲ ਉਪਲੱਬਧ ਹੈ। ਨਾਂ ਨਾ ਛਾਪਣ ਦੀ ਸੂਰਤ ‘ਚ ਇਕ ਅਧਿਕਾਰੀ ਨੇ ਕਿਹਾ ਕਿ ਜੇਕਰ ਹੜਤਾਲ ਲੰਬੀ ਜਾਂਦੀ ਹੈ ਤਾਂ ਤੇਲ ਦੀ ਦਿੱਕਤ ਆ ਸਕਦੀ ਹੈ। ਦੂਜੇ ਪਾਸੇ ਪੈਟਰੋਲ ਪੰਪ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਹੜਤਾਲ ਤੋਂ ਪਹਿਲਾਂ ਹਰੇਕ ਪੰਪ ਨੇ ਰੂਟੀਨ ਤੋਂ ਵੱਧ ਸਪਲਾਈ ਮੰਗਵਾ ਲਈ ਸੀ ਤਾਂ ਜੋ ਆਉਣ ਵਾਲੇ ਦਿਨਾਂ ਵਿਚ ਤੇਲ ਦੀ ਵਿਕਰੀ ਪ੍ਰਭਾਵਿਤ ਨਾ ਹੋਵੇ ਪਰ ਤੇਲ ਦੀ ਖ਼ਪਤ ਜ਼ਿਆਦਾ ਹੋਣ ਕਾਰਨ ਪੰਪ ਡਰਾਈ ਹੋਣ ਦੇ ਕੰਢੇ ’ਤੇ ਪਹੁੰਚ ਚੁੱਕੇ ਹਨ।
ਕੈਨੀਆਂ ਵਿਚ ਤੇਲ ਭਰਵਾਉਣ ਲੱਗੇ ਲੋਕ, ਵਿਰੋਧ ਕਰਨ ਉਤੇ ਹੋਈਆਂ ਝੜਪਾਂ
ਕਈ ਪੈਟਰੋਲ ਪੰਪਾਂ ’ਤੇ ਦੇਖਣ ਨੂੰ ਮਿਲਿਆ ਕਿ ਕੈਨੀਆਂ ਵਿਚ ਤੇਲ ਪਾਉਣ ਤੋਂ ਮਨ੍ਹਾ ਕਰਨ ’ਤੇ ਲੋਕ ਪੰਪਾਂ ਵਾਲਿਆਂ ਨਾਲ ਝਗੜਾ ਕਰਨ ’ਤੇ ਉਤਾਰੂ ਹੋ ਗਏ। ਕਿੱਲਤ ਕਾਰਨ ਲੋਕਾਂ ਵਿਚ ਪੈਟਰੋਲ-ਡੀਜ਼ਲ ਕਰਨ ਦੀ ਹੋੜ ਮਚੀ ਦੇਖਣ ਨੂੰ ਮਿਲੀ। ਕਈ ਪੰਪਾਂ ’ਤੇ ਲੋਕ ਕੈਨੀਆਂ ਵਿਚ ਤੇਲ ਭਰਵਾਉਂਦੇ ਦੇਖੇ ਗਏ। ਇਸੇ ਲੜੀ ‘ਚ ਪੰਪ ਵਾਲਿਆਂ ਨੇ ਕੈਨੀਆਂ ਅਤੇ ਬੋਤਲਾਂ ਵਿਚ ਤੇਲ ਦੇਣ ਤੋਂ ਨਾਂਹ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਲੋਕਾਂ ਅਤੇ ਪੈਟਰੋਲ ਪੰਪਾਂ ਦੇ ਸੇਲਜ਼ਮੈਨਾਂ ਵਿਚ ਹਲਕੀ ਝੜਪ ਦੇਖਣ ਨੂੰ ਮਿਲੀ। ਉਥੇ ਖੜ੍ਹੇ ਲੋਕਾਂ ਨੇ ਬਚ-ਬਚਾਅ ਕੀਤਾ ਤਾਂ ਕਿ ਮਾਹੌਲ ਖ਼ਰਾਬ ਹੋਣ ਤੋਂ ਰੁਕ ਸਕੇ ਅਤੇ ਉਨ੍ਹਾਂ ਨੂੰ ਤੇਲ ਮਿਲਣ ਵਿਚ ਦਿੱਕਤ ਪੇਸ਼ ਨਾ ਆਵੇ।
ਇਹ ਹੈ ਮਾਮਲਾ
ਦਰਅਸਲ, ਭਾਰਤ ਸਰਕਾਰ ਨੇ ਹਾਲ ਹੀ ’ਚ ਬ੍ਰਿਟਿਸ਼ ਇੰਡੀਅਨ ਪੈਨਲ ਕੋਡ ਨੂੰ ਭਾਰਤੀ ਸਜ਼ਾ ਜ਼ਾਫਤਾ ’ਚ ਕਾਨੂੰਨ ’ਚ ਕਈ ਸਖ਼ਤ ਬਦਲਾਅ ਕੀਤੇ ਹਨ। ਉਨ੍ਹਾਂ ’ਚ ਇਕ ਮੁੱਖ ਬਦਲਾਅ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌ.ਤਾਂ ਨਾਲ ਸਬੰਧਤ ਹੈ। ਦੇਸ਼ ’ਚ ਸੜਕ ਹਾਦਸਿਆਂ ’ਚ ਹੋਣ ਵਾਲੀਆਂ ਮੌ.ਤਾਂ ਦਾ ਅੰਕੜਾ 5 ਲੱਖ ਨੂੰ ਪਾਰ ਕਰ ਗਿਆ ਹੈ। ਇਸ ਲਈ ਹੁਣ ‘ਹਿੱਟ ਐਂਡ ਰਨ’ ਕੇਸਾਂ ’ਚ ਸਜ਼ਾ ਦੀ ਵਿਵਸਥਾ ਨੂੰ 2 ਸਾਲ ਤੋਂ ਵਧਾ ਕੇ 10 ਸਾਲ ਕਰ ਦਿੱਤੀ ਗਈ ਹੈ। ਇਸ ਦੇ ਵਿਰੋਧ ਵਿੱਚ ਦੇਸ਼ ਭਰ ਦੀਆਂ ਟਰਾਂਸਪੋਰਟ ਜੱਥੇਬੰਦੀਆਂ ਨੇ ਹੜਤਾਲ ਕਰ ਦਿੱਤੀ ਹੈ। ਸਪੋਰਟ ਐਸੋਸੀਏਸ਼ਨਾਂ ਨੇ ਦੇਸ਼ ’ਚ ਟਰੱਕ, ਟੈਂਪੂ ਪੂਰੀ ਤਰ੍ਹਾਂ ਬੰਦ ਕਰ ਦਿੱਤੇ ਹਨ ਅਤੇ ਪ੍ਰਾਈਵੇਟ ਗੱਡੀਆਂ ਦੀ ਸੜਕਾਂ ’ਤੇ ਰੋਕ ਕੇ ਹਵਾ ਕੱਢੀ ਜਾ ਰਹੀ ਹੈ ਅਤੇ ਉਨ੍ਹਾਂ ਨਾਲ ਦੁਰ-ਵਿਵਹਾਰ ਕੀਤਾ ਜਾ ਰਿਹਾ ਹੈ। ਟਰਾਂਸਰਟ ਜੱਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਕਾਨੂੰਨ ਤੋਂ ਬਾਅਦ ਦੇਸ਼ ’ਚ ਕੋਈ ਵੀ ਵਿਅਕਤੀ ਟਰਾਂਸਪੋਰਟ ’ਚ ਚਾਲਕ ਦੀ ਨੌਕਰੀ ਨਹੀਂ ਕਰੇਗਾ ਅਤੇ ਧੁੰਦ ਜਾਂ ਹੋਰਨਾਂ ਕਾਰਨਾਂ ਕਰ ਕੇ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਚਾਲਕ ਨੂੰ ਇਸ ਦੀ ਭਾਰੀ ਸਜ਼ਾ ਭੁਗਤਣੀ ਪਵੇਗੀ। ਟਰਾਂਸਪੋਰਟ ਦੇ ਇਸ ਚੱਕੇ ਜਾਮ ਦਾ ਸਿੱਧਾ ਅਸਰ ਦੇਸ਼ ਭਰ ਦੇ ਕਾਰੋਬਾਰ ’ਤੇ ਪਿਆ ਹੈ।
Post navigation
ਮੁੱਖ ਮੰਤਰੀ ਤੀਰਥ ਯਾਤਰਾ ਲਈ ਰੇਲਵੇ ਨੇ ਟਰੇਨਾਂ ਨਾ ਦਿੱਤੀਆਂ ਤਾਂ ਮੁੱਖ ਮੰਤਰੀ ਮਾਨ ਨੇ ਕਰ’ਤਾ ‘ਚਾਰਟਰਡ ਪਲੇਨ’ ‘ਚ ਬਜ਼ੁਰਗਾਂ ਨੂੰ ਧਾਰਮਿਕ ਸਥਾਨਾਂ ‘ਤੇ ਭੇਜਣ ਦਾ ਐਲਾਨ!
ਜਲੰਧਰ ‘ਚ ਡੀਐਸਪੀ ਨੂੰ ਮਾਰੀ ਸੀ ਗੋ.ਲ਼ੀ, ਹਾਦਸੇ ਵਿਚ ਨਹੀਂ ਗਈ ਜਾਨ, ਕੀਤੀ ਗਈ ਹੱਤਿ.ਆ, ਪੁਲਿਸ ਨੇ ਕੀਤੇ ਕਈ ਖੁਲਾਸੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us