ਨਵੇਂ ਸਾਲ ‘ਤੇ ਦਿੱਲੀ ਵਾਲਿਆਂ ਨੇ ਕਰ’ਤੀ ਹੱਦ, ਇੱਕ ਰਾਤ ‘ਚ ਹੀ ਪੀ ਲਈਆਂ 24 ਲੱਖ ਸ਼ਰਾਬ ਦੀਆਂ ਬੋਤਲਾਂ

ਨਵੇਂ ਸਾਲ ‘ਤੇ ਦਿੱਲੀ ਵਾਲਿਆਂ ਨੇ ਕਰ’ਤੀ ਹੱਦ, ਇੱਕ ਰਾਤ ‘ਚ ਹੀ ਪੀ ਲਈਆਂ 24 ਲੱਖ ਸ਼ਰਾਬ ਦੀਆਂ ਬੋਤਲਾਂ

 

ਨਵੀਂ ਦਿੱਲੀ (ਵੀਓਪੀ ਬਿਊਰੋ)- ਵਿਸ਼ਵ ਭਰ ਵਿੱਚ ਨਵੇਂ ਸਾਲ ਦਾ ਜਸ਼ਨ ਖੂਬ ਮਨਾਇਆ ਗਿਆ। ਇਸ ਦੌਰਾਨ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਖੂਬ ਜਸ਼ਨ ਮਨਾਏ ਗਏ। ਹੈਰਾਨੀ ਦੀ ਗੱਲ ਤਾਂ ਇਹ ਹੋਈ ਰਾਜਧਾਨੀ ਵਾਲੇ ਜਸ਼ਨ ‘ਚ ਇੰਨਾ ਡੁੱਬੇ ਕਿ ਦਾਰੂ ਦੀਆਂ ਬੋਤਲਾਂ ਹੀ ਖਾਲੀ ਕਰ ਗਏ।

ਦੇਸ਼ ਦੀ ਰਾਜਧਾਨੀ ਦਿੱਲੀ ਦੀ ਗੱਲ ਕਰੀਏ ਤਾਂ ਦਿੱਲੀ ਦੇ ਲੋਕਾਂ ਨੇ ਇਨ੍ਹਾਂ ਜਸ਼ਨਾਂ ਦੌਰਾਨ ਅੰਗਰੇਜ਼ੀ ਸ਼ਰਾਬ ਦੀਆਂ 24 ਲੱਖ ਬੋਤਲਾਂ ਪੀਤੀਆਂ। 31 ਦਸੰਬਰ ਨੂੰ 24 ਲੱਖ 724 ਬੋਤਲਾਂ ਵਿਕੀਆਂ। ਜਦਕਿ ਇਸ ਤੋਂ ਇਕ ਦਿਨ ਪਹਿਲਾਂ 30 ਦਸੰਬਰ ਨੂੰ 17 ਲੱਖ 79 ਹਜ਼ਾਰ 379 ਬੋਤਲਾਂ ਵਿਕੀਆਂ ਸਨ।

31 ਦਸੰਬਰ ਨੂੰ ਸ਼ਰਾਬ ਦੀ ਵਿਕਰੀ ਦਸੰਬਰ ਮਹੀਨੇ ਦੇ ਕਿਸੇ ਵੀ ਦਿਨ ਲਈ ਸਭ ਤੋਂ ਵੱਧ ਹੈ। ਇਹ ਅੰਕੜਾ ਪਿਛਲੇ ਸਾਲ ਯਾਨੀ 31 ਦਸੰਬਰ 2022 ਦੇ ਅੰਕੜਿਆਂ ਨਾਲੋਂ ਲਗਭਗ ਚਾਰ ਲੱਖ ਵੱਧ ਹੈ। ਦਸੰਬਰ ਮਹੀਨੇ ਵਿੱਚ 29 ਦਸੰਬਰ ਤੱਕ ਕੁੱਲ ਸਾਢੇ ਚਾਰ ਕਰੋੜ ਸ਼ਰਾਬ ਦੀਆਂ ਬੋਤਲਾਂ ਵਿਕੀਆਂ।

ਉਨ੍ਹਾਂ 4.5 ਕਰੋੜ ਸ਼ਰਾਬ ਦੀਆਂ ਬੋਤਲਾਂ ‘ਚੋਂ ਸਭ ਤੋਂ ਵੱਧ ਸ਼ਰਾਬ ਦੀ ਵਿਕਰੀ 24 ਦਸੰਬਰ ਨੂੰ ਹੋਈ, ਜਿਸ ‘ਚ ਲਗਭਗ 19 ਲੱਖ 40 ਹਜ਼ਾਰ ਸ਼ਰਾਬ ਦੀਆਂ ਬੋਤਲਾਂ ਖਰੀਦੀਆਂ ਗਈਆਂ।

error: Content is protected !!