ਕੈਨੇਡਾ ਬੈਠੇ ਗੈਂਗਸਟਰ ਲੰਡਾ ਤੋਂ ਬਾਅਦ ਹੁਣ ਗੋਲਡੀ ਬਰਾੜ ਨੂੰ ਵੀ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ, ਸਿੱਧੂ ਮੂਸੇਵਾਲਾ ਕ+ਤਲ ਦਾ ਹੈ ਮੁੱਖ ਦੋਸ਼ੀ

ਕੈਨੇਡਾ ਬੈਠੇ ਗੈਂਗਸਟਰ ਲੰਡਾ ਤੋਂ ਬਾਅਦ ਹੁਣ ਗੋਲਡੀ ਬਰਾੜ ਨੂੰ ਵੀ ਭਾਰਤ ਸਰਕਾਰ ਨੇ ਅੱਤਵਾਦੀ ਐਲਾਨਿਆ, ਸਿੱਧੂ ਮੂਸੇਵਾਲਾ ਕ+ਤਲ ਦਾ ਹੈ ਮੁੱਖ ਦੋਸ਼ੀ

ਨਵੀਂ ਦਿੱਲੀ (ਵੀਓਪੀ ਬਿਊਰੋ)- ਭਾਰਤ ਸਰਕਾਰ ਨੇ ਵਿਦੇਸ਼ਾਂ ‘ਚ ਬੈਠ ਕੇ ਭਾਰਤ ਖਿਲਾਫ਼ ਸਾਜਿਸ਼ਾਂ ਰਚਣ ਵਾਲੇ ਅਤੇ ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ਼ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।ਲਖਬੀਰ ਸਿੰਘ ਲੰਡਾ ਤੋਂ ਬਾਅਦ ਗੈਂਗਸਟਰ ਗੋਲਡੀ ਬਰਾੜ ਨੂੰ ਅੱਜ ਕੇਂਦਰੀ ਗ੍ਰਹਿ ਮੰਤਰਾਲੇ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੈ।ਇਹ ਦੋਵੇਂ ਕੈਨੇਡਾ ਵਿੱਚ ਹਨ।

ਗੋਲਡੀ ਬਰਾੜ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਖਾਸ ਸਾਥੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਲਈ ਜ਼ਿੰਮੇਵਾਰੀ ਗੋਲਡੀ ਬਰਾੜ ਨੂੰ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂ.ਏ.ਪੀ.ਏ.) ਤਹਿਤ ਅੱਤਵਾਦੀ ਐਲਾਨਿਆ ਗਿਆ ਹੈ।

ਗੋਲਡੀ ਬਰਾੜ ਦੇਸ਼ ਦੇ ਕਈ ਰਾਜਾਂ ਵਿੱਚ ਫੈਲੇ ਲਾਰੈਂਸ ਬਿਸ਼ਨੋਈ ਗੈਂਗ ਦਾ ਮੁੱਖ ਚਿਹਰਾ ਹੈ। ਗਰੋਹ ਵੱਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਗੋਲਡੀ ਬਰਾੜ ਹੀ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਇਸ ਵਾਰਦਾਤ ਦੀ ਜ਼ਿੰਮੇਵਾਰੀ ਲੈਂਦਾ ਹੈ।

error: Content is protected !!