ਕੈਨੇਡਾ ਤੋਂ ਆਈਆਂ ਦਿਲ ਝਿਜੌੜ ਦੇਣ ਵਾਲੀਆਂ ਖਬਰਾਂ, 3 ਪੰਜਾਬੀ ਨੌਜਵਾਨਾਂ ਦੀ ਮੌ+ਤ

ਕੈਨੇਡਾ ਤੋਂ ਆਈਆਂ ਦਿਲ ਝਿਜੌੜ ਦੇਣ ਵਾਲੀਆਂ ਖਬਰਾਂ, 3 ਪੰਜਾਬੀ ਨੌਜਵਾਨਾਂ ਦੀ ਮੌ+ਤ

ਖੰਨਾ/ ਹੁਸ਼ਿਆਰਪੁਰ (ਵੀਓਪੀ ਬਿਊਰੋ) ਕੈਨੇਡਾ ਤੋਂ ਬੇਹੱਦ ਦਰਦਨਾਕ ਖਬਰਾਂ ਸਾਹਮਣੇ ਆਈਆਂ ਹਨ। ਉੱਥੇ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਪਹਿਲੇ ਮਾਮਲੇ ‘ਚ ਖੰਨਾ ਦੇ ਨੌਜਵਾਨ ਵਿਸ਼ਵਰਾਜ ਸਿੰਘ ਗਿੱਲ ਦੀ ਕੈਨੇਡਾ ਦੇ ਸ਼ਹਿਰ ਕੈਲੇਡਨ ਵਿੱਚ 31 ਦਸੰਬਰ ਦੀ ਰਾਤ ਨੂੰ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

ਵਿਸ਼ਵਰਾਜ ਦੇ ਵਿਆਹ ਦੀਆਂ ਤਿਆਰੀਆਂ ਘਰ ‘ਚ ਚੱਲ ਰਹੀਆਂ ਸਨ ਪਰ ਉਨ੍ਹਾਂ ਦੀ ਮੌਤ ਦੀ ਖਬਰ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ। ਪਿਤਾ ਕੁਲਵੰਤ ਸਿੰਘ ਗਿੱਲ ਨੇ ਦੱਸਿਆ ਕਿ ਪੁੱਤਰ ਵਿਸ਼ਵਰਾਜ ਸਿੰਘ ਪੜ੍ਹਾਈ ਕਰਨ ਲਈ ਕੈਨੇਡਾ ਗਿਆ ਸੀ, ਜੋ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਖੇ ਰਹਿ ਰਿਹਾ ਸੀ। ਉਸ ਦੀ ਮੰਗਣੀ ਕੈਨੇਡਾ ਦੀ ਇਕ ਲੜਕੀ ਨਾਲ ਵੀ ਹੋਈ ਸੀ, ਜੋ ਕੁਝ ਦਿਨ ਪਹਿਲਾਂ ਹੀ ਵਿਆਹ ਲਈ ਭਾਰਤ ਆਈ ਸੀ। ਉਸ ਨੇ ਆਪਣੇ ਬੇਟੇ ਵਿਸ਼ਵਰਾਜ ਨੂੰ ਵੀ ਭਾਰਤ ਆਉਣ ਲਈ ਕਿਹਾ ਸੀ, ਪਰ ਉਸ ਨੇ ਕਿਹਾ ਕਿ ਉਸ ਦੀ ਪੀਆਰ ਆਉਣ ਵਿਚ ਕੁਝ ਦਿਨ ਬਾਕੀ ਹਨ, ਉਹ ਵੀ ਪੀ.ਆਰ ਮਿਲਣ ‘ਤੇ ਵਾਪਸ ਆ ਜਾਵੇਗਾ।

ਦੂਜੇ ਮਾਮਲੇ ‘ਚ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਟਾਂਡਾ ਉੜਮੁੜ ਦੇ ਨੌਜਵਾਨ ਦੀ ਮੌਤ ਹੋ ਗਈ। ਜ਼ਿਲਾ ਹੁਸ਼ਿਆਰਪੁਰ ਦੇ ਸ਼ਹਿਰ ਉੜਮੁੜ ਟਾਂਡਾ ਤੋਂ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਰਾਜਾ ਸੁੱਖਵਿੰਦਰ ਸਿੰਘ ਦੇ 22 ਸਾਲਾਂ ਪੁੱਤਰ ਅਮ੍ਰਿਤ ਸਿੰਘ ਜੋ ਸਟੱਡੀਜ ਕਰਨ ਲਈ ਕੈਨੇਡਾ ਦੇ ਮੋਟਰੀਆਲ ਸਿੱਟੀ ਵਿਚ ਗਿਆ ਸੀ ਜੋ ਪੜਾਈ ਦੇ ਨਾਲ ਨਾਲ ਪਾਇਲਟ ਦੀ ਟ੍ਰੇਨਿੰਗ ਵੀ ਕਰ ਰਿਹਾ ਸੀ ਜਿਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਜਿਸ ਦੀ ਖ਼ਬਰ ਮਿਲਦਿਆਂ ਹੀ ਟਾਂਡਾ ਉੜਮੁੜ ਹਲਕੇ ਵਿੱਚ ਸੋਗ ਦੀ ਲਹਿਰ ਦੌੜ ਗਈ।

ਤੀਜੇ ਮਾਮਲੇ ‘ਚ ਕੈਨੇਡਾ ’ਚ ਹੀ ਸ੍ਰੀ ਮੁਕਤਸਰ ਸਾਹਿਬ ਦੇ ਨੌਜਵਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਿਕ ਗਿੱਦੜਬਾਹਾ ਦੇ ਨੌਜਵਾਨ ਕਰਨ ਦੀ ਮੌਤ ਹੋ ਗਈ ਹੈ ਜੋ ਕਿ 5 ਸਾਲ ਪਹਿਲਾਂ ਕੈਨੇਡਾ ਗਿਆ ਸੀ। ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਪਰਿਵਾਰ ’ਚ ਮਾਤਮ ਛਾਇਆ ਹੋਇਆ ਹੈ।

error: Content is protected !!