ਲੁਧਿਆਣਾ : ਪਤਨੀ ਪ੍ਰੇਮੀ ਨਾਲ ਭੱਜ ਨਿਕਲੀ, ਪੱਖੇ ਨਾਲ ਲਟਕ ਕੇ ਪਤੀ ਨੇ ਦੇ ਦਿੱਤੀ ਜਾਨ

ਵੀਓਪੀ ਬਿਊਰੋ, ਲੁਧਿਆਣਾ-ਪਤਨੀ ਪ੍ਰੇਮੀ ਨਾਲ ਫਰਾਰ ਹੋ ਗਈ ਤਾਂ ਟਰੱਕ ਡਰਾਈਵਰ ਨੇ ਖੁਦ.ਕੁਸ਼ੀ ਕਰ ਲਈ।ਉਸ ਨੇ ਪੱਖੇ ਨਾਲ ਲਟਕ ਕੇ ਫਾ.ਹਾ ਲੈ ਲਿਆ। ਇਹ ਵਾਰਦਾਤ ਲੁਧਿਆਣਾ ਵਿਚ ਵਾਪਰੀ। ਪੁਲਿਸ ਨੂੰ ਮੌਕੇ ਤੋਂ ਇਕ ਸੁਸਾ.ਈਡ ਨੋਟ ਵੀ ਮਿਲਿਆ ਹੈ। ਇਸ ਵਿਚ ਡਰਾਈਵਰ ਨੇ ਆਪਣੀ ਮੌ.ਤ ਲਈ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਪਤਨੀ ਦੇ ਪ੍ਰੇ.ਮੀ ਨਾਲ ਫਰਾਰ ਹੋ ਜਾਣ ਕਾਰਨ ਡਰਾਈਵਰ ਦੁਖੀ ਸੀ। ਉਸ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ। ਦੋਵਾਂ ਦੀ ਅਜੇ ਤਕ ਕੋਈ ਔਲਾਦ ਨਹੀਂ ਸੀ।

ਫਿਲਹਾਲ ਪੁਲਿਸ ਜਾਂਚ ‘ਚ ਜੁਟੀ ਹੋਈ ਹੈ। ਲਾ.ਸ਼ ਦਾ ਪੋਸਟਮਾਰਟਮ ਅੱਜ ਹੋਵੇਗਾ। ਜਾਣਕਾਰੀ ਅਨੁਸਾਰ ਪਿੰਡ ਭਾਮੀਆਂ ਕਲਾਂ ਦਾ ਰਹਿਣ ਵਾਲਾ ਕਰਨ ਕੈਂਥ ਰਾਤ ਨੂੰ ਆਪਣੇ ਕਮਰੇ ਵਿੱਚ ਸੀ। ਇਸ ਦੌਰਾਨ ਜਦੋਂ ਉਸ ਦਾ ਭਰਾ ਉਸ ਨੂੰ ਬੁਲਾਉਣ ਗਿਆ ਤਾਂ ਉਸ ਨੇ ਕਰਨ ਦੀ ਪੱਖੇ ਨਾਲ ਲਾ.ਸ਼ ਲਟਕਦੀ ਵੇਖੀ। ਉਸ ਨੇ ਰੌਲਾ ਪਾਇਆ ਤਾਂ ਉਸ ਦੇ ਪਰਿਵਾਰਕ ਮੈਂਬਰ ਅਤੇ ਆਸ-ਪਾਸ ਦੇ ਲੋਕ ਮੌਕੇ ‘ਤੇ ਪਹੁੰਚ ਗਏ। ਉਦੋਂ ਨੂੰ ਕਰਨ ਦੀ ਮੌ.ਤ ਹੋ ਗਈ ਸੀ।
ਥਾਣਾ ਜਮਾਲਪੁਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾ.ਸ਼ ਨੂੰ ਕਬਜ਼ੇ ਵਿਚ ਲੈ ਕੇ ਦੇਰ ਰਾਤ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਪੁਲਿਸ ਮੁਤਾਬਕ ਕਰਨ ਨੇ ਖ਼ੁ.ਦਕੁਸ਼ੀ ਕਰਨ ਤੋਂ ਪਹਿਲਾਂ ਇਕ ਸੁਸਾ.ਈਡ ਨੋਟ ਵੀ ਲਿਖਿਆ। ਇਸ ਵਿਚ ਉਸ ਨੇ ਆਪਣੀ ਮੌ.ਤ ਲਈ ਆਪਣੀ ਪਤਨੀ ਕਿਰਨਦੀਪ ਅਤੇ ਉਸ ਦੇ ਪ੍ਰੇਮੀ ਸੰਦੀਪ ਨੂੰ ਜ਼ਿੰਮੇਵਾਰ ਠਹਿਰਾਇਆ। ਖ਼ੁਦ.ਕੁਸ਼ੀ ਨੋਟ ਨੂੰ ਜਾਂਚ ਲਈ ਫੋਰੈਂਸਿਕ ਲੈਬ ਨੂੰ ਭੇਜਿਆ ਜਾਵੇਗਾ।
ਪਰਿਵਾਰਕ ਮੈਂਬਰਾਂ ਅਨੁਸਾਰ ਕਰਨ ਟਰੱਕ ਡਰਾਈਵਰ ਸੀ। ਥਾਣਾ ਜਮਾਲਪੁਰ ਦੇ ਜਾਂਚ ਅਧਿਕਾਰੀ ਏਐਸਆਈ ਦਿਲਬਾਗ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਕਮਰੇ ਦੀ ਜਾਂਚ ਕਰਨ ’ਤੇ ਉਸ ਕੋਲੋਂ ਸੁਸਾ.ਈਡ ਨੋਟ ਮਿਲਿਆ। ਇਸ ‘ਚ ਕਰਨ ਨੇ ਆਪਣੀ ਪਤਨੀ ਅਤੇ ਆਪਣੇ ਪ੍ਰੇਮੀ ਸੰਦੀਪ ਦਾ ਨਾਂ ਲਿਖਿਆ ਹੈ। ਏਐਸਆਈ ਦਿਲਬਾਗ ਸਿੰਘ ਅਨੁਸਾਰ ਮ੍ਰਿਤਕ ਨੌਜਵਾਨ ਕਰਨ ਦੇ ਪਿਤਾ ਬਿੱਕਰ ਸਿੰਘ ਦੇ ਬਿਆਨਾਂ ’ਤੇ ਉਸ ਦੀ ਪਤਨੀ ਕਿਰਨਦੀਪ ਅਤੇ ਪ੍ਰੇਮੀ ਸੰਦੀਪ ਖ਼ਿਲਾਫ਼ ਕੇਸ ਦਰਜ ਕੀਤਾ ਗਿਆ।