ਮਾਪਿਆਂ ਨੂੰ ਸੁੱਤਾ ਵੇਖ ਤੜਕੇ ਪ੍ਰੇਮੀ ਕੋਲ ਗਈ ਧੀ, ਪਿਤਾ ਨੇ ਪਹੁੰਚ ਪ੍ਰੇਮੀ ਦਾ ਸਿਰ ਕਿੱਲੇ ਉਤੇ ਰੱਖ ਕੁਚ.ਲਿਆ, ਧੀ ਦੇ ਸਿਰ, ਛਾਤੀ ਤੇ ਢਿੱਡ ਵਿਚ ਕੀਤੇ ਫਹੁੜੇ ਨਾਲ ਵਾਰ, ਦੋਵਾਂ ਦੀ ਮੌ.ਤ

ਮਾਪਿਆਂ ਨੂੰ ਸੁੱਤਾ ਵੇਖ ਤੜਕੇ ਪ੍ਰੇਮੀ ਕੋਲ ਗਈ ਧੀ, ਪਿਤਾ ਨੇ ਪਹੁੰਚ ਪ੍ਰੇਮੀ ਦਾ ਸਿਰ ਕਿੱਲੇ ਉਤੇ ਰੱਖ ਕੁਚ.ਲਿਆ, ਧੀ ਦੇ ਸਿਰ, ਛਾਤੀ ਤੇ ਢਿੱਡ ਵਿਚ ਕੀਤੇ ਫਹੁੜੇ ਨਾਲ ਵਾਰ, ਦੋਵਾਂ ਦੀ ਮੌ.ਤ

ਵੀਓਪੀ ਬਿਊਰੋ, ਨੈਸ਼ਨਲ- ਤੜਕੇ ਚਾਰ ਵਜੇ ਦੇ ਕਰੀਬ ਪ੍ਰੇਮੀ ਘਰ ਪਹੁੰਚੀ ਧੀ ਦੀ ਮਾਪਿਆਂ ਨੂੰ ਭਿਣਕ ਲੱਗ ਗਈ। ਮੌਕੇ ਉਤੇ ਪਹੁੰਚ ਪਿਤਾ ਨੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲ ਕੇ ਫਹੁੜੇ ਨਾਲ ਪਹਿਲਾਂ ਤਾਂ ਧੀ ਦੇ ਪ੍ਰੇਮੀ ਦੀ ਬੇਰਹਿਮੀ ਨਾਲ ਹੱਤਿ.ਆ ਕੀਤੀ, ਫਿਰ ਵੀ ਗੁੱਸਾ ਸ਼ਾਂਤ ਨਾ ਹੋਇਆ ਤਾਂ ਫਹੁੜੇ ਨਾਲ ਹੀ ਆਪਣੀ ਧੀ ਦੇ ਸਿਰ, ਛਾਤੀ ਤੇ ਢਿੱਢ ਵਿਚ ਵਾਰ ਕੀਤੇ, ਜਿਸ ਕਾਰਨ ਉਸ ਦੀ ਵੀ ਮੌ.ਤ ਹੋ ਗਈ।


ਇਹ ਘਟਨਾ ਯੂਪੀ ਦੇ ਬਦਾਯੂੰ ਵਿਚ ਵਾਪਰੀ। ਮੁਲਜ਼ਮਾਂ ਨੇ ਘਰ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰ ਰਹੀ ਧੀ ਤੇ ਉਸ ਦੇ ਪ੍ਰੇਮੀ ਨੂੰ ਦੌੜਾ-ਦੌੜਾ ਕੇ ਮਾਰਿਆ, ਫਿਰ ਫਹੁੜੇ ਨਾਲ ਤਾਬੜ-ਤੋੜ ਹਮਲੇ ਕਰ ਕੇ ਦੋਵਾਂ ਦਾ ਕ.ਤ.ਲ ਕਰ ਦਿੱਤਾ। ਘਟਨਾ ਤੋਂ ਬਾਅਦ ਲੜਕੀ ਦਾ ਪਿਤਾ ਖ਼ੂਨ ਨਾਲ ਲਿਬੜਿਆ ਫਹੁੜਾ ਲੈ ਕੇ ਥਾਣੇ ਪੁੱਜ ਗਿਆ। ਕੁਝ ਦੇਰ ਬਾਅਦ ਲੜਕੀ ਦੀ ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਧੀ ਨੂੰ ਬਚਾਉਣ ਦੀ ਬਜਾਏ ਉਹ ਹਮਲੇ ਲਈ ਉਕਸਾ ਰਹੀ ਸੀ। ਧੀ ਦੇ ਪ੍ਰੇਮੀ ’ਤੇ ਲਾਠੀ ਨਾਲ ਹਮਲੇ ਵੀ ਕੀਤੇ। ਦੋਹਰੇ ਕ.ਤ.ਲ ਕਾਂਡ ਵਿਚ ਲੜਕੀ ਦੇ ਮਾਤਾ, ਪਿਤਾ, ਦਾਦਾ ਰਾਮੌਤਾਰ ਅਤੇ ਦੋ ਨਾਬਾਲਿਗ ਭਰਾਵਾਂ ’ਤੇ ਹੱਤਿ.ਆ, ਅਗਵਾ ਦੀ ਧਾਰਾ ਤਹਿਤ ਐੱਫਆਈਆਰ ਲਿਖੀ ਗਈ ਹੈ।
ਪਰੌਲੀ ਪਿੰਡ ਵਿਚ ਰਹਿਣ ਵਾਲੇ ਜੈਪਾਲ ਅਤੇ ਗੁਆਂਢੀ ਨੀਤੂ ’ਚ ਦੋ ਸਾਲਾਂ ਤੋਂ ਪ੍ਰੇਮ ਸਬੰਧ ਸਨ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਦੋਵਾਂ ਖੇਤੀ ਕਰਦੇ ਪਰਿਵਾਰ ਅਨੁਸੂਚਿਤ ਜਾਤੀ ਦੇ ਹਨ। ਪ੍ਰੇਮੀ ਜੋੜਾ ਸ਼ਾਦੀ ਕਰਨਾ ਚਾਹੁੰਦਾ ਸੀ ਪਰ ਨੀਤੂ ਦੇ ਪਿਤਾ ਮਹੇਸ਼ ਕੁਮਾਰ ਨੂੰ ਇਤਰਾਜ਼ ਸੀ। ਉਸ ਨੇ ਧੀ ਦੀ ਪੜ੍ਹਾਈ ਛੁਡਵਾ ਦਿੱਤੀ। ਇਸ ਦੇ ਬਾਵਜੂਦ ਦੋਵਾਂ ਵਿਚ ਕਈ ਵਾਰ ਤਨਾਤਨੀ ਹੋ ਚੁੱਕੀ ਸੀ। ਪੁਲਿਸ ਅਨੁਸਾਰ, ਸ਼ਨਿਚਰਵਾਰ ਨੂੰ ਜੈਪਾਲ ਤੇ ਨੀਤੂ ਨੇ ਘਰ ਛੱਡ ਕੇ ਕਿਸ ਹੋਰ ਜਗ੍ਹਾ ਜਾਣ ਦਾ ਫ਼ੈਸਲਾ ਕਰ ਲਿਆ ਸੀ। ਮੰਗਲਵਾਰ ਸਵੇਰੇ ਚਾਰ ਵਜੇ ਨੀਤੂ ਛੱਤ ਦੇ ਰਸਤੇ ਜੈਪਾਲ ਦੇ ਘਰ ਪੁੱਜੀ। ਉਹ ਦੋਵੇਂ ਘਰੋਂ ਨਿਕਲਦੇ, ਇਸ ਤੋਂ ਪਹਿਲਾਂ ਹੀ ਨੀਤੂ ਦੇ ਪਰਿਵਾਰਕ ਮੈਂਬਰਾਂ ਨੂੰ ਇਸ ਦੀ ਭਿਣਕ ਲੱਗ ਗਈ। ਉਹ ਸਾਰੇ ਚੀਕਦੇ ਹੋਏ ਜੈਪਾਲ ਦੇ ਦਰਵਾਜ਼ੇ ’ਤੇ ਪੁੱਜੇ। ਮਹੇਸ਼ ਤੇ ਹੋਰਨਾਂ ਮੁਲਜ਼ਮਾਂ ਨੇ ਜੈਪਾਲ ’ਤੇ ਲਾਠੀਆਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਨੀਤੂ ਬਚਾਉਣ ਆਈ ਤਾਂ ਲਾਠੀ ਮਾਰ ਕੇ ਉਸ ਦਾ ਵੀ ਸਿਰ ਖੋਲ੍ਹ ਦਿੱਤਾ। ਚੀਕ-ਚਿਹਾੜੇ ਦੌਰਾਨ ਹਮਲਾਵਰਾਂ ਨੇ ਜੈਪਾਲ ਦੇ ਘਰ ਦਾ ਦਰਵਾਜ਼ਾ ਬਾਹਰੋਂ ਬੰਦ ਕਰ ਦਿੱਤਾ ਤਾਂ ਜੋ ਕੋਈ ਬਚਾਉਣ ਨਾ ਆ ਸਕੇ। ਇਸ ਤੋਂ ਬਾਅਦ ਦੋ ਮੁਲਜ਼ਮਾਂ ਨੇ ਜੈਪਾਲ ਦੇ ਹੱਥ ਫੜ ਕੇ ਸਿਰ ਕਿੱਲੇ ’ਤੇ ਰੱਖਿਆ ਅਤੇ ਮਹੇਸ਼ ਨਾ ਫਹੁੜੇ ਨਾਲ ਤਾਬੜਤੋੜ ਹਮਲਾ ਕਰ ਕੇ ਉਸ ਦੀ ਹੱਤਿ.ਆ ਕਰ ਦਿੱਤੀ। ਉਸ ਦਾ ਚਿਹਰਾ ਪੂਰੀ ਤਰ੍ਹਾਂ ਕੁਚ.ਲ ਦਿੱਤਾ। ਮਹੇਸ਼ ਦੇ ਸਿਰ ’ਤੇ ਅਜਿਹਾ ਖੂਨ ਸਵਾਰ ਸੀ ਕਿ ਉਸ ਨੇ ਧੀ ਦੇ ਵੀ ਸਿਰ, ਛਾਤੀ, ਢਿੱਡ ’ਤੇ ਫਹੁੜੇ ਨਾਲ ਹਮ.ਲਾ ਕਰ ਕੇ ਉਸ ਦੀ ਜਾ.ਨ ਲੈ ਲਈ। ਘਟਨਾ ਤੋਂ ਬਾਅਦ ਸਾਰੇ ਮੁਲਜ਼ਮ ਪਿੰਡੋਂ ਭੱਜ ਗਏ। ਕੁਝ ਦੇਰ ਬਾਅਦ ਮਹੇਸ਼ ਬਿਲਸੀ ਥਾਣੇ ਪੁੱਜਾ ਅਤੇ ਕਿਹਾ ਕਿ ਧੀ ਅਤੇ ਉਸ ਦੀ ਪ੍ਰੇਮੀ ਦੀ ਹੱਤਿ.ਆ ਕਰ ਕੇ ਆਇਆ ਹਾਂ।

error: Content is protected !!