Facebook ਦਾ ਮਾਲਕ ਜ਼ੁਕਰਬਰਗ ਆਪਣੇ ਲਈ ਬਣਾ ਰਿਹਾ ਬੰਕਰ, 22 ਅਰਬ ਰੁਪਏ ਦਾ ਆਵੇਗਾ ਖਰਚ

Facebook ਦਾ ਮਾਲਕ ਜ਼ੁਕਰਬਰਗ ਆਪਣੇ ਲਈ ਬਣਾ ਰਿਹਾ ਬੰਕਰ, 22 ਅਰਬ ਰੁਪਏ ਦਾ ਆਵੇਗਾ ਖਰਚ

ਜਲੰਧਰ (ਵੀਓਪੀ ਡੈਸਕ) ਮਾਰਕ ਜ਼ੁਕਰਬਰਗ ਅਤੇ ਉਨ੍ਹਾਂ ਦੀ ਪਤਨੀ ਪ੍ਰਿਸਿਲਾ ਚੈਨ ਨੂੰ ਲੈ ਕੇ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਖ਼ਬਰ ਹੈ ਕਿ ਦੋਵੇਂ ਆਪਣੇ ਲਈ ਜ਼ਮੀਨਦੋਜ਼ ਬੰਕਰ ਬਣਾ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਇਹ 5000 ਵਰਗ ਫੁੱਟ ਦਾ ਬੰਕਰ ਹਵਾਈ ਵਿੱਚ ਉਨ੍ਹਾਂ ਦੇ ਫਾਰਮ ਵਿੱਚ ਹੋਵੇਗਾ। ਜੇਕਰ ਇਸ ਜ਼ਮੀਨਦੋਜ਼ ਬੰਕਰ ਦੀ ਗੱਲ ਕਰੀਏ ਤਾਂ ਇਸ ਦੀ ਕੀਮਤ ਕਰੀਬ 27 ਕਰੋੜ ਡਾਲਰ (ਕਰੀਬ 2 ਹਜ਼ਾਰ 200 ਕਰੋੜ ਰੁਪਏ) ਹੈ। ਇਸ ਵਿੱਚ ਜ਼ਮੀਨ ਦੀ ਕੀਮਤ ਵੀ ਸ਼ਾਮਲ ਹੈ।

ਹੁਣ ਸਵਾਲ ਇਹ ਉੱਠਦਾ ਹੈ ਕਿ ਮਾਰਕ ਜ਼ੁਕਰਬਰਗ ਨੇ ਇੰਨਾ ਮਹਿੰਗਾ ਅਤੇ ਖਤਰਨਾਕ ਬੰਕਰ ਬਣਾਉਣ ਦਾ ਫੈਸਲਾ ਕਿਉਂ ਕੀਤਾ ਹੋਵੇਗਾ? ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਅਜੇ ਤੱਕ ਗੁਪਤ ਹੈ ਅਤੇ ਅਜੇ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਹੈ ਕਿ ਉਨ੍ਹਾਂ ਨੇ ਇਹ ਫੈਸਲਾ ਕਿਉਂ ਲਿਆ। ਹਾਲਾਂਕਿ ਲੋਕਾਂ ਨੂੰ ਇਹ ਖਬਰ ਕਾਫੀ ਅਜੀਬ ਲੱਗ ਰਹੀ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਬੰਕਰ ਨੂੰ ਬਾਹਰੀ ਦੁਨੀਆ ਦੀ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੋਵੇਗੀ। ਇਸ ਦਾ ਕਾਰਨ ਇੱਥੇ ਸੰਸਾਰ ਦੀਆਂ ਸਾਰੀਆਂ ਸੁੱਖ-ਸਹੂਲਤਾਂ ਦਾ ਮੌਜੂਦ ਹੋਣਾ ਹੈ। ਇਸ ਬੰਕਰ ਨੂੰ ਬਣਾਉਣ ਲਈ ਵਰਤੀ ਜਾ ਰਹੀ ਸਮੱਗਰੀ ਵੀ ਚਰਚਾ ਵਿੱਚ ਹੈ।

ਇਸ ਬੰਕਰ ਦਾ ਗੇਟ ਧਾਤੂ ਦਾ ਬਣਿਆ ਹੋਵੇਗਾ ਅਤੇ ਕੰਕਰੀਟ ਨਾਲ ਭਰਿਆ ਜਾਵੇਗਾ। ਇੱਥੇ 30 ਬੈੱਡਰੂਮ ਅਤੇ 30 ਬਾਥਰੂਮ ਹੋਣਗੇ। ਇਸ ਤੋਂ ਇਲਾਵਾ ਇੱਥੇ ਦੋ ਬੰਗਲੇ ਵੀ ਹਨ। ਫਿਟਨੈਸ ਸੈਂਟਰ ਤੋਂ ਲੈ ਕੇ ਗੈਸਟ ਹਾਊਸ ਤੱਕ ਸਭ ਕੁਝ ਹੈ ਅਤੇ ਇੱਥੇ ਹੋਰ ਵੀ ਬਹੁਤ ਕੁਝ ਹੈ।

error: Content is protected !!