ਰਾਮ ਮੰਦਰ ਤੇ ਅਦਿਤਿਆਨਾਥ ਯੋਗੀ ਨੂੰ ਬੰ.ਬ ਨਾਲ ਉਡਾਉਣ ਦੀ ਦਿੱਤੀ ਧਮ.ਕੀ, ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ, ਦੋ ਮੁਲਜ਼ਮ ਕੀਤੇ ਗ੍ਰਿਫ਼.ਤਾਰ

ਰਾਮ ਮੰਦਰ ਤੇ ਅਦਿਤਿਆਨਾਥ ਯੋਗੀ ਨੂੰ ਬੰ.ਬ ਨਾਲ ਉਡਾਉਣ ਦੀ ਦਿੱਤੀ ਧਮ.ਕੀ, ਪੁਲਿਸ ਨੂੰ ਪਈ ਹੱਥਾਂ ਪੈਰਾਂ ਦੀ, ਦੋ ਮੁਲਜ਼ਮ ਕੀਤੇ ਗ੍ਰਿਫ਼.ਤਾਰ


ਵੀਓਪੀ ਬਿਊਰੋ, ਨੈਸ਼ਨਲ : ਅਯੁੱਧਿਆ ਵਿਚ ਪ੍ਰਭੂ ਸ਼੍ਰੀ ਰਾਮ ਦੀ ਜਨਮ ਭੂਮੀ ‘ਤੇ ਵਿਸ਼ਾਲ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਉਤੇ ਹਨ। ਇਸ ਸਬੰਧੀ ਇਕ ਵਿਸ਼ਾਲ ਸਮਾਗਮ 22 ਜਨਵਰੀ ਨੂੰ ਹੋਣ ਜਾ ਰਿਹਾ ਹੈ। ਇਸ ਵਿਚਾਲੇ ਸੋਸ਼ਲ ਮੀਡੀਆ ਰਾਹੀਂ ਭਗਵਾਨ ਰਾਮ ਮੰਦਰ ਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੂੰ ਬੰ.ਬ ਨਾਲ ਉਡਾ.ਉਣ ਦੀ ਧਮ.ਕੀ ਮਿਲੀ ਹੈ। ਧਮਕੀ ਮਿਲਣ ਤੋਂ ਬਾਅਦ ਪੁਲਿਸ ਸਰਗਰਮ ਹੋ ਗਈ ਹੈ। ਪੁਲਿਸ ਦੀ ਸਪੈਸ਼ਲ ਟਾਸਕ ਫ਼ੋਰਸ ਨੇ ਬੁੱਧਵਾਰ ਨੂੰ ਇਸ ਮਾਮਲੇ ਵਿਚ 2 ਮੁਲਜ਼ਮਾਂ ਨੂੰ ਗ੍ਰਿਫ਼.ਤਾਰ ਕਰ ਲਿਆ ਹੈ।

ਐੱਸ.ਟੀ.ਐੱਫ. ਵੱਲੋਂ ਜਾਰੀ ਬਿਆਨ ਅਨੁਸਾਰ ਐੱਸ.ਟੀ.ਐੱਫ. ਦੀ ਟੀਮ ਨੇ ਬੁੱਧਵਾਰ ਸ਼ਾਮ ਰਾਜਧਾਨੀ ਲਖਨਊ ਦੇ ਗੋਮਤੀ ਨਗਰ ਦੇ ਵਿਭੂਤੀ ਖੰਡ ਇਲਾਕੇ ਤੋਂ ਤਾਹਰ ਸਿੰਘ ਅਤੇ ਓਮਪ੍ਰਕਾਸ਼ ਮਿਸ਼ਰਾ ਨਾਂ ਦੇ ਵਿਅਕਤੀਆਂ ਨੂੰ ਗ੍ਰਿਫ਼.ਤਾਰ ਕੀਤਾ ਹੈ। ਇਹ ਦੋਵੇਂ ਗੋਂਡਾ ਦੇ ਰਹਿਣ ਵਾਲੇ ਹਨ। ਬਿਆਨ ਮੁਤਾਬਕ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਨਵੰਬਰ ‘ਚ ‘ਐਟ ਦਾ ਰੇਟ ਆਫ ਆਈ ਦੇਵੇਂਦਰ ਆਫਿਸ’ ਹੈਂਡਲ ਨਾਲ ਪੋਸਟ ‘ਚ ਦੋਵਾਂ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ, ਐੱਸਟੀਐੱਫ ਮੁਖੀ ਅਮਿਤਾਭ ਯਸ਼ ਅਤੇ ਅਯੁੱਧਿਆ ਦੇ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ‘ਆਲਮ ਅੰਸਾਰੀ ਖ਼ਾਨ 608 ਐਟ ਦਾ ਰੇਟ ਆਫ ਜੀਮੇਲ ਡਾਟ ਕਾਮ’ ਅਤੇ ‘ਜ਼ੁਬੈਰਖਾਨੀਸੀ 199 ਐਟ ਦਾ ਰੇਟ ਆਫ ਜੀਮੇਲ ਡਾਟ ਕਾਮ’ ਧਮਕੀ ਭਰੀਆਂ ਪੋਸਟਾਂ ਭੇਜਣ ਲਈ ਵਰਤਿਆ ਗਿਆ ਹੈ। ਇਨ੍ਹਾਂ ਮੇਲ ਆਈਡੀਜ਼ ਦੇ ਤਕਨੀਕੀ ਵਿਸ਼ਲੇਸ਼ਣ ਤੋਂ ਬਾਅਦ ਤਾਹਰ ਸਿੰਘ ਨੇ ਇਹ ਈਮੇਲ ਆਈਡੀਜ਼ ਬਣਾਈਆਂ ਅਤੇ ਓਮ ਪ੍ਰਕਾਸ਼ ਨੇ ਧਮ.ਕੀ ਭਰੇ ਸੁਨੇਹੇ ਭੇਜੇ। ਫੜੇ ਗਏ ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਇਕ ਪੈਰਾਮੈਡੀਕਲ ਇੰਸਟੀਚਿਊਟ ਵਿਚ ਕੰਮ ਕਰਦੇ ਹਨ। ਫਿਲਹਾਲ ਐੱਸਟੀਐੱਫ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!